ਰਿਸ਼ੀ ਮਾਡਲ ਸਕੂਲ ’ਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਕਵਿਤਾ ਮੁਕਾਬਲੇ
ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਿਸ਼ੀ ਮਾਡਲ ਸਕੂਲ ਪੰਜਗਰਾੲੀਂ ਕਲਾਂ ਵਿਖੇ ‘ਵੀਰ ਬਾਲ ਦਿਵਸ’ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਜੂਨੀਅਰ ਅਤੇ ਸੀਨੀਅਰ ਵਰਗ ਦੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਸਕੂਲ ਦੇ ਚਾਰ ਹਾਊਸਾਂ ਭਾਈ ਵੀਰ ਸਿੰਘ, ਨਾਨਕ ਸਿੰਘ, ਕੁਲਵੰਤ ਸਿੰਘ ਵਿਰਕ ਅਤੇ ਡਾ. ਹਰਚਰਨ ਸਿੰਘ ਹਾਊਸ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ਼ ਭਾਗ ਲਿਆ। ਮੁਕਾਬਲਿਆਂ ਦੀ ਸ਼ੁਰੂਆਤ ਸਕੂਲ ਦੇ ਪਿ੍ਰੰਸੀਪਲ ਗਗਨਦੀਪ ਸਿੰਘ ਦੇ ਸਵਾਗਤੀ ਭਾਸ਼ਣ ਨਾਲ਼ ਹੋਈ। ਜੂਨੀਅਰ ਵਰਗ ਦੇ ਮੁਕਾਬਲੇ ਵਿਚ ਨਾਨਕ ਸਿੰਘ ਹਾਊਸ ਦੀ ਸਿਮਰਦੀਪ ਕੌਰ ਨੇ ਪਹਿਲਾ, ਭਾਈ ਵੀਰ ਸਿੰਘ ਹਾਊਸ ਦੀ ਨਵਜੋਤ ਕੌਰ ਨੇ ਦੂਜਾ, ਕਲਵੰਤ ਸਿੰਘ ਵਿਰਕ ਹਾਊਸ ਦੀ ਵੀਰਜੋਤ ਕੌਰ ਅਤੇ ਡਾ. ਹਰਚਰਨ ਸਿੰਘ ਹਾਊਸ ਦੀ ਪਰਨੀਤ ਕੌਰ ਨੇ ਤੀਜਾ, ਸੀਨੀਅਰ ਵਰਗ ਦੇ ਮੁਕਾਬਲਿਆਂ ’ਚ ਕੁਲਵੰਤ ਸਿੰਘ ਵਿਰਕ ਦੇ ਸੁਖਪ੍ਰੀਤ ਸਿੰਘ ਨੇ ਪਹਿਲਾ, ਡਾ. ਹਰਚਰਨ ਸਿੰਘ ਹਾਊਸ ਦੀ ਮੁਸਕਾਨ ਕੌਰ ਨੇ ਦੂਜਾ ਅਤੇ ਨਾਨਕ ਸਿੰਘ ਹਾਊਸ ਦੀ ਰਾਜਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਜੱਜਾਂ ਦੀ ਭੂਮਿਕਾ ਸੀਨੀਅਰ ਪੱਤਰਕਾਰ ਮੋਹਰ ਸਿੰਘ ਗਿੱਲ ਅਤੇ ਅਧਿਆਪਕ ਹਰਮੰਦਰ ਸਿੰਘ ਮੈਂਗੀ ਨੇ ਬਾਖ਼ੂਬੀ ਨਿਭਾਈ। ਮੁਕਾਬਲਿਆਂ ਦੇ ਅਖ਼ੀਰ ਵਿਚ ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਨੇ ਵਿਦਿਆਰਥੀਆਂ ਨੂੰ ਸ਼ਹਾਦਤ-ਏ-ਸਫ਼ਰ ਤੋਂ ਜਾਣੂ ਕਰਵਾਉਂਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਲਾਸਾਨੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣ ਦੀ ਪ੍ਰੇਰਨਾ ਦਿੱਤੀ। ਸਮਾਗਮ ਦੇ ਅਖ਼ੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਰਦੀਪ ਸਿੰਘ ਚਹਿਲ, ਵਾਈਸ ਪਿ੍ਰੰਸੀਪਲ ਸੁਖਮੰਦਰ ਸਿੰਘ ਬਰਾੜ ਅਤੇ ਗੁਰਲੀਨ ਕੌਰ ਸਰਾਂ, ਜਸਵੀਰ ਸਿੰਘ, ਰੇਖਾ ਮੌਂਗਾ, ਪੂਨਮ ਰਾਣੀ ਅਤੇ ਮਨਦੀਪ ਸਿੰਘ ਕੈਂਥ (ਚਾਰੇ ਹਾਊਸ ਇੰਚਾਰਜ), ਭੁਪਿੰਦਰਪਾਲ ਕੌਰ ਡੀ.ਪੀ.ਈ. ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਫੋਟੋ :- 10
