ਫਰੀਦਕੋਟ 25 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦਾ ਇੱਕ ਵਫ਼ਦ ਜਿਨ੍ਹਾਂ ਵਿੱਚ ਸਭਾ ਦੇ ਮੁੱਖ ਸਰਪ੍ਰਸਤ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ , ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ, ਕੇਂਦਰੀ ਪੰਜਾਬੀ ਲੇਖਕ ਸਭਾ ਰਜ਼ਿ ਪੰਜਾਬ ( ਸੇਖੋਂ) ਦੇ ਮੀਤ ਪ੍ਰਧਾਨ ਉੱਘੇ ਲੇਖਕ/ ਗਾਇਕ ਇਕਬਾਲ ਘਾਰੂ, ਸਭਾ ਦੇ ਜਨਰਲ ਸਕੱਤਰ ਸੁਰਿੰਦਰ ਪਾਲ ਸ਼ਰਮਾ ਭਲੂਰ, ਕਹਾਣੀਕਾਰ ਇੰਜੀਨੀਅਰ ਦਰਸ਼ਨ ਰੋਮਾਣਾ, ਕਹਾਣੀਕਾਰ ਇੰਜੀਨੀਅਰ ਲਾਲ ਸਿੰਘ ਕਲਸੀ, ਵਤਨਵੀਰ ਜ਼ਖਮੀ, ਵਿੱਤ ਸਕੱਤਰ ਕ੍ਰਿਸ਼ਨ ਕੁਮਾਰ ਬਕੋਲੀਆ ਨੇ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ੍ਰ. ਸਿਮਰਜੀਤ ਸਿੰਘ ਸੇਖੋਂ ( ਐਡਵੋਕੇਟ) ਸਪੁੱਤਰ ਸਵ: ਇੰਦਰਜੀਤ ਸਿੰਘ ਖ਼ਾਲਸਾ ( ਸੇਖੋਂ) ਨਾਲ ਉਨ੍ਹਾਂ ਦੇ ਗ੍ਰਹਿ ਨਰਾਇਣ ਨਗਰ ਭਾਨ ਸਿੰਘ ਕਲੋਨੀ ਫ਼ਿਰੋਜ਼ਪੁਰ ਰੋਡ ਵਿਖੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਬਿਸਮਿਲ ਫਰੀਦਕੋਟੀ ਯਾਦਗਾਰੀ ਸਮਾਗਮ ਕਰਵਾਉਣ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ਇਸ ਸਮਾਗਮ ਲਈ ਬਾਬਾ ਫ਼ਰੀਦ ਪਬਲਿਕ ਸਕੂਲ ਫਰੀਦਕੋਟ ਵਿਖੇ ਕੋਈ ਹਾਲ ਮੁਹੱਈਆ ਕਰਨ ਲਈ ਬੇਨਤੀ ਕੀਤੀ। ਸ੍ਰ.ਸਿਮਰਜੀਤ ਸਿੰਘ ਸੇਖੋਂ ਨੇ ਸਭਾ ਦੀ ਇਸ ਕਾਰਗੁਜ਼ਾਰੀ ਤੇ ਖੁਸ਼ੀ ਪ੍ਰਗਟਾਉਂਦਿਆਂ ਸਭਾ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ ਅਤੇ ਸਭਾ ਨੂੰ ਇਹ ਸਮਾਗਮ ਕਰਨ ਲਈ ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੇ ਇੱਕ ਸ਼ਾਨਦਾਰ ਹਾਲ ਦੀ ਮਨਜ਼ੂਰੀ ਦਿੱਤੀ। ਸਭਾ ਦੇ ਵਫ਼ਦ ਨੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸੋ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਵੱਲੋਂ ਬਿਸਮਿਲ ਫਰੀਦਕੋਟੀ ਯਾਦਗਾਰੀ ਸਮਾਗਮ ਮਿਤੀ 2 ਫਰਵਰੀ 2025 ਨੂੰ ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਸਾਹਮਣੇ ਢਿੱਲੇ ਪੈਟਰੋਲ ਪੰਪ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਕੀਤਾ ਜਾਵੇਗਾ ਅਤੇ ਬਿਸਮਿਲ ਫ਼ਰੀਦਕੋਟੀ ਯਾਦਗਾਰੀ ਐਵਾਰਡ 2024 ਪ੍ਰਸਿੱਧ ਲੋਕ ਕਵੀ ਗੁਰਦਾਸਰੀਣ ਕੋਟਕਪੂਰਵੀ ਨੂੰ ਦਿੱਤਾ ਜਾਵੇਗਾ।