ਫ਼ਰੀਦਕੋਟ 25 ਦਸੰਬਰ (ਵਰਲਡ ਪੰਜਾਬੀ ਟਾਈਮਜ਼ )
ਅੱਜ ਸੇਂਟ ਮੈਰੀਜ ਕੈਥੋਲਿਕ ਚਰਚ ਫ਼ਰੀਦਕੋਟ ਵਿਖੇ ਕ੍ਰਿਸਮਸ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇ ਸੰਗਤਾਂ ਨਾਲ ਖੁਦਾ ਦਾ ਵਚਨ ਸਾਝਾਂ ਕਰਦਿਆ ਫਾਦਰ ਬੈਨੀ ਜੀ ਕਿਹਾ ਪ੍ਰਭੂ ਯਿਸੂ ਮਸੀਹ ਧਰਤੀ ਤੇ ਦੀਨ ਦੁਖੀਆ ਦਾ ਦਰਦ ਵਡਾਉਣ ਤੇ ਦੁੱਖਾਂ ਤੋ ਛੁਟਕਾਰਾ ਦਿਵਾਉਣ ਲਈ ਆਏ। ਓਨਾ ਆਪਣਾ ਸਾਰਾ ਸਮਾਂ ਖੁਦਾ ਦਾ ਸੰਦੇਸ਼ ਦੇਣ ਤੇ ਪ੍ਰਭੂ ਭਗਤੀ ਵਿਚ ਲਗਾਇਆ,ਅਖੀਰ ਵਿਚ ਬੋਲਦਿਆਂ ਪੂਰੀ ਸੰਗਤ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕਿਹਾ।ਓਨਾ ਪੂਰੀ ਸੰਗਤ ਦਾ ਧੰਨਵਾਦ ਕੀਤਾ ਜਿੰਨਾ ਕ੍ਰਿਸਮਸ ਦਾ ਤਿਉਹਾਰ ਮਨਾਉਣ ਵਿਚ ਆਪਣਾ ਯੋਗਦਾਨ ਪਾਇਆ।
ਇਸ ਸਮੇ ਫਾਦਰ ਸਿਲਵੀਨੋਜ, ਫਾਦਰ ਦੀਪਕ, ਬਾਬੂ ਅਨਿਲ ਮਸੀਹ ਭੱਟੀ, ਸਿਸਟਰ ਸੋਨਟ, ਸਿਸਟਰ ਅਨੁਮਰੀਆਂ,ਸਿਸਟਰ ਐਸੀਮਰੀਆਂ ਤੇ ਯੂਥ ਵਿੰਗ ਦੇ ਪ੍ਰਧਾਨ ਬਲਵੀਰ ਮਸੀਹ,ਹਰਜਿੰਦਰ ਲਾਲ, ਗੁਰਟੇਕ ਸਿੰਘ, ਵਿਜੈ ਕੁਮਾਰ, ਮੋਹਨ ਪੱਪੂ,ਜਸਦੇਵ ਪਾਲ,ਅਜੀਤ ਮਸੀਹ,ਡੇਵਿਡ ਤੇਜਾ,ਗਗਨ ਮਚਾਕੀ,ਅਮਰੀਕ ਸਿੰਘ, ਗੁਰਮੀਤ ਗੋਗਾ,ਕ੍ਰਿਸ਼ਨ, ਸ਼ਨੀ,ਮਹਿੰਦਰ ਮਸੀਹ,ਲਵਜੀਤ,ਕਾਲਾ ਮਸੀਹ,ਰਕੇਸ਼ ਤੇਜਾ,ਸੁਖਬੀਰ ਸਿੰਘ, ਸੈਮਪਰੀਤ ਅਤੇ ਮਰੀਅਮ ਸੈਨਾ ਦੀ ਪ੍ਰਧਾਨ ਬਲਡੀਨਾ ਤੇਜਾ,ਕਰਮਜੀਤ ਕੌਰ, ਆਸਾ,ਮਮਤਾ,ਊਸ਼ਾ, ਅਰੂਨਾ ਗੋਗਾ,ਅਲਬੇਤਾ ਗਿੱਲ,ਕਾਜਲ, ਅਮਨਪ੍ਰੀਤ,ਕੁਲਦੀਪ, ਅਰੂਨਾਰਾਣੀ, ਬਿੰਦੂ,ਬਿੰਦਰ,ਰਾਜਵਿੰਦਰ,ਕੈਥਰੀਨ,ਵੀਰਪਾਲ ਆਦਿ ਹਾਜ਼ਰ ਸਨ।