ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਣ ਅਤੇ ਨਿਰਸੁਵਾਰਥ ਭਾਵਨਾ ਨਾਲ ਕੰਮ ਕਰਨ ਦੀ ਲੋੜ : ਮੈਡਮ ਪ੍ਰਭਜੋਤ ਕੌਰ/ਡਾ. ਅੰਮ੍ਰਿਤਪਾਲ ਕੌਰ

ਕੋਟਕਪੂਰਾ, 26 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ ਵੱਲੋਂ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸ਼ਹੀਦ ਊਧਮ ਸਿੰਘ ਜੀ ਦਾ 125ਵਾਂ ਜਨਮ ਦਿਹਾੜਾ ਮਨਾਇਆ ਗਿਆ। ਸਮਾਗਮ ਦੇ ਸ਼ੁਰੂ ਵਿੱਚ ਦੁਨੀਆਂ ਵਿੱਚ ਕੁਰਬਾਨੀ ਦੀ ਲਾਮਿਸਾਲ ਯਾਦ ਵਜੋਂ ਜਾਣੇ ਜਾਂਦੇ ਮਾਤਾ ਗੁਜਰੀ ਜੀ, ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਤੇ ਨਤਮਸਤਕ ਹੁੰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਆਗੂਆਂ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਹਰਨਾਮ ਸਿੰਘ ਹਰਲਾਜ, ਡਾ. ਦੇਵਿੰਦਰ ਸੈਫੀ, ਹਰਬੰਸ ਸਿੰਘ ਪਦਮ, ਗੁਰਿੰਦਰ ਸਿੰਘ ਮਹਿੰਦੀਰੱਤਾ, ਮੁਖਤਿਆਰ ਸਿੰਘ ਮੱਤਾ, ਸੋਮਨਾਥ ਅਰੋੜਾ, ਪ੍ਰਿੰਸੀਪਲ ਗੋਪਾਲ ਕ੍ਰਿਸ਼ਨ, ਇਕਬਾਲ ਸਿੰਘ ਮੰਘੇੜਾ, ਰਾਜਿੰਦਰ ਸਿੰਘ ਸਰਾਂ, ਤਰਸੇਮ ਨਰੂਲਾ, ਗੁਰਚਰਨ ਸਿੰਘ ਮਾਨ, ਇੰਜੀ. ਹਰਪਾਲ ਸਿੰਘ ਖੁਰਮੀ ਅਤੇ ਇਸ ਸਮਾਗਮ ਦੇ ਮੁੱਖ ਮਹਿਮਾਨ ਮੈਡਮ ਪ੍ਰਭਜੋਤ ਕੌਰ ਸੇਵਾਮੁਕਤ ਜ਼ਿਲਾ ਸਿੱਖਿਆ ਅਫਸਰ ਮੁਕਤਸਰ ਅਤੇ ਵਿਸ਼ੇਸ਼ ਮਹਿਮਾਨ ਡਾ. ਅੰਮ੍ਰਿਤਪਾਲ ਕੌਰ ਸੇਵਾਮੁਕਤ ਪ੍ਰਿੰਸੀਪਲ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਨੇ ਆਪਣੇ ਸੰਬੋਧਨ ਵਿੱਚ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਮੌਜੂਦਾ ਸਮੇਂ ਵਿੱਚ ਸਿੱਖਿਆ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕੀਤੀ। ਸਮਾਗਮ ਦੌਰਾਨ ਪਿਛਲੀਆਂ ਰਵਾਇਤਾਂ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੇ 9 ਅਧਿਆਪਕ ਸਨਮਾਨਿਤ ਕੀਤੇ ਗਏ, ਜਿੰਨਾ ਵਿੱਚ ਮੈਡਮ ਰਾਜਵਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ, ਡਾ. ਦੇਵਿੰਦਰ ਸੈਫੀ ਪੰਜਾਬੀ ਲੈਕਚਰਾਰ ਅਤੇ ਨਾਮਵਰ ਸ਼ਾਇਰ ਤੇ ਸਾਹਿਤਕਾਰ, ਪਰਮਿੰਦਰ ਸਿੰਘ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ, ਮੈਡਮ ਨੇਹਾ ਸ਼ਰਮਾ ਹਿੰਦੀ ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਤਾ, ਦਿਨੇਸ਼ ਕੁਮਾਰ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ, ਮਨਦੀਪ ਕੌਰ ਕੰਪਿਊਟਰ ਫੈਕਲਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ, ਮੈਡਮ ਜੋਤੀ ਸਾਇੰਸ ਅਧਿਆਪਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ, ਸਵਰਨਜੀਤ ਸਿੰਘ ਈ.ਟੀ.ਟੀ. ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਦਲ ਸਿੰਘ ਵਾਲਾ ਬਲਾਕ ਜੈਤੋ ਅਤੇ ਸੁਖਦੇਵ ਸਿੰਘ ਮਾਨ ਈ.ਟੀ.ਟੀ. ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਵਾਰਡ ਨੰਬਰ 4, ਕੋਟਕਪੂਰਾ ਸ਼ਾਮਿਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦੇਵ ਰਾਜ, ਹਰਨੇਕ ਸਿੰਘ ਸਾਹੋਕੇ, ਜਸਵਿੰਦਰ ਸਿੰਘ ਬਰਾੜ, ਮੇਜਰ ਸਿੰਘ, ਮਦਨ ਲਾਲ ਸ਼ਰਮਾ, ਮੈਡਮ ਅਮਰਜੀਤ ਕੌਰ ਛਾਬੜਾ, ਸਮਾਜਸੇਵੀ ਉਦੇ ਰੰਦੇਵ, ਪ੍ਰਿੰਸੀਪਲ ਨਵਦੀਪ ਸ਼ਰਮਾ, ਸੁਖਦਰਸ਼ਨ ਸਿੰਘ ਗਿੱਲ, ਚਰਨਜੀਤ ਸਿੰਘ ਜਗਦੀਪ ਸਿੰਘ, ਮੈਡਮ ਸਵਿਤਾ ਰਾਣੀ, ਹਰਦੀਪ ਸਿੰਘ ਗਿੱਲ, ਜਸਪਾਲ ਸਿੰਘ, ਸਤਨਾਮ ਸਿੰਘ, ਅਮਰਜੀਤ ਕੌਰ ਖੁਰਮੀ, ਅਮਨਦੀਪ ਸਿੰਘ ਦੀਪਕ ਅਹੂਜਾ, ਮਨਮੋਹਨ ਸਿੰਘ, ਮਲਕੀਤ ਸਿੰਘ ਢਿੱਲਵਾਂ ਕਲਾਂ, ਗੁਰਮੀਤ ਕੌਰ, ਮੁਖਤਿਆਰ ਸਿੰਘ, ਕੈਪਟਨ ਰੂਪ ਚੰਦ ਅਰੋੜਾ, ਵਿਨੋਦ ਕੁਮਾਰ, ਗੁਰਦੀਪ ਭੋਲਾ, ਕ੍ਰਿਸ਼ਨ ਸਿੰਘ, ਰਾਜ ਕੁਮਾਰ, ਅਸ਼ੋਕ ਕੁਮਾਰ, ਅਮਰ ਸਿੰਘ ਮਠਾੜੂ, ਬਲਵਿੰਦਰ ਸਿੰਘ ਔਲਖ, ਜਗਦੀਪ ਸਿੰਘ, ਗੇਜ ਰਾਮ ਭੌਰਾ, ਸੁਖਵੀਰ ਕੌਰ ਚਾਨੀ, ਜਰਨੈਲ ਸਿੰਘ, ਦਵਿੰਦਰ ਭੱਟੀ, ਮੇਘ ਰਾਜ ਸ਼ਰਮਾ ਅਤੇ ਗੁਰਮੀਤ ਸਿੰਘ ਮੀਤਾ ਆਦਿ ਵੀ ਹਾਜ਼ਰ ਸਨ।