ਅੰਮ੍ਰਿਤਸਰ 30 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹੇ ਦੇ ਸਕੂਲ ਮੁੱਖੀਆਂ, ਸਮਾਜ ਸੇਵੀਆ,ਖੇਡ ਪ੍ਰੇਮੀਆਂ ਅਤੇ ਹੋਰ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਇਕ ਮੰਚ ‘ਤੇ ਖੜ੍ਹੇ ਕਰ ਕੇ ਭਰੂਣ ਹੱਤਿਆ ਖ਼ਿਲਾਫ਼ ਹਾਅ ਦਾ ਨਾਅਰਾ ਮਾਰਣ ਵਾਲੀ ਅਤੇ ਸਮਾਜ ਸੇਵਾ ਦੇ ਖੇਤਰ ‘ਚ ਵਿਲੱਖਣ ਪਛਾਣ ਬਣਾ ਕੇ ਇੰਡੀਆ ਬੁੱਕ ਵਿਚ ਨਾਂਅ ਦਰਜ ਕਰਵਾਉਣ ਤੋਂ ਇਲਾਵਾ ਕਈ ਕੌਮੀ, ਰਾਜ ਅਤੇ ਜ਼ਿਲ੍ਹਾ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਖੇਡ ਕਲੱਬ (ਰਜਿ) ਅੰਮ੍ਰਿਤਸਰ ਦੇ ਵੱਲੋਂ ਅੱਜ ਸੋਸਾਇਟੀ ਦੇ ਮੁੱਖ ਸਰਪ੍ਰਸਤ ਰਾਜੇਸ਼ ਕੁਮਾਰ ਸ਼ਰਮਾ (ਐੱਸਡੀਐਮ) ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਸਮਾਜ ਸੇਵਕ ਅਤੇ ਖੇਡ ਪ੍ਰੋਮੋਟਰ) ਇੰਡੀਆ ਬੁੱਕ ਰਿਕਾਰਡ ਹੋਲਡਰ ਦੀ ਅਗਵਾਈ ਵਿਚ ਸਾਲਾਨਾ ਗਤੀਵਿਧੀਆਂ ਦਾ ਕੈਲੰਡਰ ਜਾਰੀ ਕੀਤਾ ਗਿਆ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ 13 ਜਨਵਰੀ ਨੂੰ ਲੋਹੜੀ ਦੇ ਤਿਉਹਾਰ ਮੌਕੇ “ਲਿਟਲ ਪੰਜਾਬਣ ਮੁਕਾਬਲਾ” 24 ਜਨਵਰੀ ਕੌਂਮੀ ਬਾਲੜੀ ਦਿਵਸ ਮੌਕੇ ਲੜਕੀਆਂ ਦਾ ਰੱਸਾ-ਕੱਸੀ ਮੁਕਾਬਲਾ,8 ਮਾਰਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਰਾਜ-ਪੱਧਰੀ ਸਨਮਾਨ ਸਮਾਰੋਹ,4 ਮਈ ਮਾਂ ਦਿਵਸ ਮੌਕੇ ਭਾਸ਼ਣ ਮੁਕਾਬਲਾ,5 ਜੂਨ ਵਿਸ਼ਵ ਵਾਤਾਵਰਣ ਦਿਵਸ ਮੌਕੇ ਰੁੱਖ ਲਗਾਓ ਮੁਹਿੰਮ,29 ਅਗਸਤ ਰਾਸ਼ਟਰੀ ਖੇਡ ਦਿਵਸ ਮੌਕੇ ਸਨਮਾਨ ਸਮਾਰੋਹ ‘ਚ ਕੌਮਾਂਤਰੀ ਅਤੇ ਕੌਂਮੀ ਖਿਡਾਰੀਆਂ ਦਾ ਸਨਮਾਨ,5 ਸਤੰਬਰ ਅਧਿਆਪਕ ਦਿਵਸ ਮੌਕੇ ਸਨਮਾਨ ਸਮਾਰੋਹ, ਅਕਤੂਬਰ ਮਹੀਨੇ ਵਿੱਚ 17ਵੀਂ ਇੰਟਰ-ਸਕੂਲ ਐਥਲੇਟਿਕਸ ਮੀਟ, 23 ਦਸੰਬਰ ਤੀਸਰਾ ਵੀਰ ਬਾਲ ਦਿਵਸ ਖੇਡ ਮੇਲਾ, ਨਵੰਬਰ ਵਿੱਚ ਦਸਵੀ ਅਤੇ ਬਾਹਰਵੀਂ ਕਲਾਸ ਦੇ ਸਾਲਾਨਾ ਨਤੀਜੇ ਵਿੱਚੋ ਪੰਜਾਬ ਮੈਰਿਟ ਹੋਲਡਰ ਲੜਕੀਆਂ ਨੂੰ ਮਾਣ ਧੀਆਂ ‘ਤੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ I ਆਖਿਰ ਵਿੱਚ ਪ੍ਰਧਾਨ ਮੱਟੂ ਨੇ ਕਿਹਾ ਕੇ ਪੂਰੇ ਸਾਲ ਚੱਲਣ ਵਾਲੀਆਂ ਗਤੀਵਿਧੀਆ ਵਿੱਚ ਮੁੱਖ ਸਰਪ੍ਰਸਤ ਰਾਜੇਸ਼ ਸ਼ਰਮਾ (ਐਸਡੀਐਮ) ਚੇਅਰਮੈਨ ਹਰਦੇਸ਼ ਸ਼ਰਮਾ,ਵਾਇਸ ਚੇਅਰਮੈਨ ਮਖਤੂਲ ਸਿੰਘ ਔਲਖ, ਵਾਇਸ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ (ਯੂਕੇ),ਸੀਨੀਅਰ ਮੀਤ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ,ਮੀਤ ਪ੍ਰਧਾਨ ਜੀਤ ਸਲੂਜਾ,ਮੀਤ ਪ੍ਰਧਾਨ ਐਡਵੋਕੇਟ ਅਜੈ ਕੁਮਾਰ ਵਰਮਾਨੀ, ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਨਿਰਵੈਰ ਸਿੰਘ,ਪ੍ਰਿੰ.ਰਾਜੇਸ਼ ਪ੍ਰਭਾਕਰ, ਸ.ਗੁਰਦੇਵ ਸਿੰਘ ਮਾਹਲ, ਸ਼੍ਰੀਮਤੀ ਕੰਵਲਜੀਤ ਕੌਰ ਟੀਨਾ,ਸੀਮਾ ਚੋਪੜਾ, ਨਰਿੰਦਰ ਕੌਰ,ਕਰਮਜੀਤ ਕੌਰ ਜੱਸਲ ਦਾ ਵਿਸ਼ੇਸ ਸਹਿਯੋਗ ਰਹੇਗਾ I
ਫੋਟੋ ਕੈਪਸ਼ਨ
ਸਰਹੱਦ-ਏ-ਪੰਜਾਬ ਖੇਡ ਕਲੱਬ ਵੱਲੋਂ ਖੇਡ ਕੈਲੰਡਰ ਜਾਰੀ ਕਰਦੇ ਰਾਜੇਸ਼ ਕੁਮਾਰ ਸ਼ਰਮਾ (ਐੱਸਡੀਐਮ) ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ
