
ਲੁਧਿਆਣਾਃ 30 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਸ. ਰਾਜਵੰਤ ਸਿੰਘ ਗਰੇਵਾਲ (ਰਿਵੇਰਾ)ਦੇ ਵੱਡੇ ਪੁੱਤਰ ਜਗਦੇਵ ਸਿੰਘ ਗਰੇਵਾਲ ਜਿਨ੍ਹਾਂ ਦਾ ਇਸੇ ਸਾਲ ਫਰਵਰੀ ਮਹੀਨੇ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦੀ ਯਾਦ ਵਿਚ ਸਲਾਨਾ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਵਿਖੇ ਹੋਇਆ ਜਿੱਥੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਗਰੇਵਾਲ ਪਰਿਵਾਰ ਅਤੇ ਜਗਦੇਵ ਸਿੰਘ ਗਰੇਵਾਲ ਦੇ ਸਹੁਰਾ ਸਾਹਿਬ ਸ. ਸੋਹਣ ਸਿੰਘ ਨਾਗਰਾ ਅਤੇ ਸੱਸ ਮਨਜੀਤ ਕੌਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ,ਸ. ਜਗਦੀਸ਼ ਸਿੰਘ ਗਰਚਾ, ਮਹੇਸ਼ਇੰਦਰ ਸਿੰਘ ਗਰੇਵਾਲ, ਮਲਕੀਤ ਸਿੰਘ ਦਾਖਾ, ਚੇਅਰਮੈਨ ਕ ਕ ਬਾਵਾ,ਰਜੇਸ਼ ਐਰੀ ਸਹਾਇਕ ਐਕਸਾਈਜ਼ ਐਂਡ ਟੈਕਸਟੇਸ਼ਨ ਕਮਿਸ਼ਨਰ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਕੌਂਸਲਰ ਜਸਪਾਲ ਸਿੰਘ ਗਿਆਸਪੁਰਾ,ਗੁਰਪ੍ਰੀਤ ਸਿੰਘ ਬੱਬਲ, ਅੰਮ੍ਰਿਤ ਵਰਸ਼ਾ ਰਾਮਪਾਲ, ਤਨਵੀਰ ਸਿੰਘ ਧਾਲੀਵਾਲ,ਅਕਾਲੀ ਆਗੂ ਮਾਨ ਸਿੰਘ ਗਰਚਾ, ਬਲਕਾਰ ਸਿੰਘ ਸੰਧੂ ਸਾਬਕਾ ਮੇਅਰ, ਤਰਲੋਚਨ ਸਿੰਘ ਲਲਤੋਂ,ਸਾਬਕਾ ਸਰਪੰਚ, ਕੁਲਦੀਪ ਸਿੰਘ ਵੈਦ, ਇੰਸਪੈਕਟਰ ਸ਼ਮਸ਼ੇਰ ਸਿੰਘ ਗੁੱਡੂ, ਸ. ਸੁਖਦੇਵ ਸਿੰਘ ਗਰਚਾ, ਪਰਮਿੰਦਰ ਸਿੰਘ ਗਰਚਾ, ਬੌਬੀ ਗਰਚਾ, ਭੁਪਿੰਦਰ ਸਿੰਘ ਔਜਲਾ, ਮਨਜੀਤ ਸਿੰਘ ਗਰੇਵਾਲ, ਐਡਵੋਕੇਟ ਹਰਪ੍ਰੀਤ ਸਿੰਘ ਗਰਚਾ, ਜਸਜੀਤ ਸਿੰਘ ਨੱਤ, ਗੁਰਿੰਦਰਜੀਤ ਸਿੰਘ ਨੱਤ, ਸਰਬਜੀਤ ਕੌਰ ਮਾਂਗਟ, ਸਾਬਕਾ ਸਰਪੰਚ ਪਿੰਡ ਦਾਦ ਜਗਦੀਸ਼ਪਾਲ ਸਿੰਘ ਗਰੇਵਾਲ , ਅਹਿਬਾਬ ਸਿੰਘ ਗਰੇਵਾਲ, ਗੋਲਡੀ ਸ਼ਰਮਾ, ਡਾ. ਅਨਿਲ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਸ਼ਾਮਿਲ ਹੋਏ। ਪਰਿਵਾਰਕ ਸਨੇਹੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਤਾਰ ਬਲਬੀਰ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ।

