ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਰਗਾੜੀ ਤੋਂ ਪਿੰਡ ਰਣ ਸਿੰਘ ਵਾਲਾ ਵਿਖੇ ਪਹਿਲੇ ਮੋੜ ’ਤੇ ਸਪੀਡ ਬਰੇਕਰ ਨਾ ਹੋਣ ਕਾਰਨ ਅਨੇਕਾਂ ਹਾਦਸੇ ਹੁੰਦੇ ਰਹਿੰਦੇ ਸਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਇਸ ਮੋੜ ਉੱਪਰ ਤੇਜ਼ ਰਫਤਾਰ ਨਾਲ ਗੁਜਰ ਰਹੇ ਵਾਹਨਾਂ ਕਾਰਨ ਹਫਤੇ-ਦਸ ਦਿਨਾਂ ਤੋਂ ਕੋਈ ਨਾ ਕੋਈ ਹਾਦਸਾ ਵਾਪਰਿਆ ਹੀ ਰਹਿੰਦਾ ਹੈ, ਜਿਸ ਦਾ ਮੁੱਖ ਕਾਰਨ ਇੱਥੇ ਸਪੀਡ ਬਰੇਕਰ ਨਾ ਹੋਣਾ ਹੈ, ਇੱਥੇ ਸਪੀਡ ਬਰੇਕਰ ਬਣਾਉਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਰਾਤ ਸਮੇਂ ਲੋਕ ਆਪਣੇ ਵਾਹਨ ਤੇਜ਼ ਰਫਤਾਰ ਨਾਲ ਲੈ ਕੇ ਆਉਂਦੇ ਜਾਂਦੇ ਹਨ ਅਤੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ, ਬਹੁਤ ਜਿਆਦਾ ਵਾਰ ਤਾਂ ਗੱਡੀਆਂ ਸਿੱਧੀਆਂ ਹੀ ਦੁਕਾਨਾਂ ਵਿੱਚ ਵੜ੍ਹ ਜਾਂਦੀਆਂ ਹਨ ਅਤੇ ਨਾਲ ਹੀ ਇੱਕ ਸ਼ਰਾਬ ਦਾ ਠੇਕਾ ਹੈ, ਜਿਸ ਦੀਆਂ ਕੰਧਾਂ ਤੇਜ਼ ਰਫਤਾਰ ਵਾਹਨ ਵੱਜਣ ਕਾਰਨ ਡਿੱਗੀਆਂ ਹੀ ਰਹਿੰਦੀਆਂ ਹਨ ਪਰ ਹੁਣ ਤੱਕ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਖਦਸ਼ਾ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਤੇਜਿੰਦਰ ਸਿੰਘ ਢਿੱਲੋਂ, ਮੱਖਣ ਸਿੰਘ ਢਿੱਲੋਂ ਅਤੇ ਸੁਖਦੀਪ ਸਿੰਘ ਢਿੱਲੋਂ ਆਦਿ ਨੇ ਪਿੰਡ ਦੇ ਸਰਪੰਚ ਬੀਬੀ ਬਲਵਿੰਦਰ ਕੌਰ ਵਾਲੀਆ ਦੇ ਪੁੱਤਰ ਚੇਅਰਮੈਨ ਗੋਬਿੰਦਰ ਵਾਲੀਆ ਜੋ ਕਿ ਹਲਕਾ ਜੈਤੋ ਤੋ ਵਿਧਾਇਕ ਅਮੋਲਕ ਸਿੰਘ ਦੇ ਕਾਫੀ ਨਜਦੀਕੀ ਮਿੱਤਰ ਹਨ, ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾ ਕੇ ਪਿੰਡ ਦੀ ਇਸ ਸੜਕ ਉੱਪਰ ਸਪੀਡ ਬਰੇਕਰ ਜਲਦ ਤੋਂ ਜਲਦ ਬਣਵਾਏ ਜਾਣ ਦੀ ਮੰਗ ਨੂੰ ਪੂਰਾ ਕਰਵਾਉਣ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ।
