18 ਤੇ 19 ਜਨਵਰੀ ਨੂੰ ਰੋਟਰੀ ਲਰਨਿੰਗ ਇੰਸਟੀਚਿਊਟ ’ਚ ਹੋਵੇਗੀ, 9 ਮੌਜੂਦਾ ਤੇ ਸਾਬਕਾ ਗਵਰਨਰ ਤੇ 60 ਮੈਂਬਰ ਭਾਗ ਲੈਣਗੇ
31 ਦਸੰਬਰ ਨੂੰ ਲੀਵਰ ਦੀ ਜਾਂਚ ਵਾਸਤੇ ਲੱਗਣ ਵਾਸਤੇ ਕੈਂਪ ਵਾਸਤੇ ਕੀਤਾ ਵਿਚਾਰ ਵਟਾਂਦਰਾ
ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਫ਼ਰੀਦਕੋਟ ਦੀ ਅਹਿਮ ਮੀਟਿੰਗ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਤੇ ਸਕੱਤਰ ਅਸ਼ਵਨੀ ਬਾਂਸਲ ਦੀ ਸਾਂਝੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਰੋਟਰੀ ਕਲੱਬ ਦੇ ਜ਼ਿਲਾ 3090 ਦੇ ਸਾਬਕਾ ਗਵਰਨਰ ਐਡਵੋਕੇਟ ਆਰ.ਸੀ.ਜੈਨ ਉਚੇਚੇ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੀ ਸ਼ੁਰੂਆਤ ’ਚ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਕਿ 31 ਦਸੰਬਰ ਨੂੰ ਸਵੇਰੇ 10:00 ਵਜੇ ਤੋਂ 2:00 ਵਜੇ ਤੱਕ ਕਲੱਬ ਵੱਲੋਂ ਗਰਗ ਮਲਟੀਸ਼ਪੈਸ਼ਲਿਟੀ ਹਸਪਤਾਲ ਫ਼ਰੀਦਕੋਟ ਵਿਖੇ ਲੀਵਰ ਦੀ ਜਾਂਚ ਵਾਸਤੇ ਲਗਾਏ ਜਾ ਰਹੇ ਮੁਫ਼ਤ ਫ਼ਾਈਬਰੋਸਕੈਨ ਕੈਂਪ ’ਚ ਸਾਰੇ ਮੈਂਬਰ ਸਮੇਂ ਸਿਰ ਪਹੁੰਚਣ ਤਾਂ ਜੋ ਕੈਂਪ ਨੂੰ ਸਫ਼ਲ ਬਣਾਇਆ ਜਾ ਸਕੇ। ਮੀਟਿੰਗ ਦੌਰਾਨ ਸਰਵਸੰਮਤੀ ਨਾਲ ਫ਼ੈਸਲਾ ਕੀਤਾ ਕਿ ਕਲੱਬ ਵੱਲੋਂ ਜ਼ਿਲੇ ਦੇ ਲੋਕਾਂ ਨੂੰ ਸਿਹਤਮੰਦ ਰੱਖਣ ਵਾਸਤੇ ਮੁਫ਼ਤ ਵਿਸ਼ਾਲ ਮੈਡੀਕਲ ਚੈੱਕਅੱਪ ਲਾਉਣ ਦੀ ਲੜੀ ਤਹਿਤ ਜਨਵਰੀ-2025 ਦੌਰਾਨ ਬੀ.ਐਸ.ਐਫ਼ ਕੈਂਪਸ, ਪਿੰਡ ਹਰਦਿਆਲੇਆਣਾ ਅਤੇ ਪਿੰਡ ਅਰਾਈਆਂਵਾਲਾ ਕਲਾਂ ਵਿਖੇ ਕੈਂਪ ਲਗਾਏ ਜਾਣਗੇ। ਇਨ੍ਹਾਂ ਤਿੰਨਾਂ ਕੈਂਪਾਂ ਕੈਂਸਰ ਦੀ ਜਾਂਚ ਵਾਸਤੇ, ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਦੋ ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਵਿਸ਼ੇਸ਼ ਗੁਣਵੰਤੀ ਮੈਮੋਰੀਅਲ ਕੈਂਸਰ ਵੈਨ ਲਿਜਾ ਕੇ ਹਰ ਤਰ੍ਹਾਂ ਦੇ ਕੈਂਸਰ ਦੀ ਮੁਫ਼ਤ ਜਾਂਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੀ ਟੀਮ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਸਹਿਯੋਗ ਨਾਲ ਦੰਦਾਂ ਦਾ ਚੈੱਕਅੱਪ ਕੀਤਾ ਜਾਵੇਗਾ। ਜਿੰਦਲ ਹੈਲਥ ਕੇਅਰ ਫ਼ਰੀਦਕੋਟ ਵੱਲੋਂ ਅੱਖਾਂ, ਮੈਡੀਸਨ, ਸਰਜਰੀ ਰੋਗਾਂ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਜਾਂਚ ਕੀਤੀ ਜਾਵੇਗੀ। ਤਿੰਨਾਂ ਕੈਂਪਾਂ ਦੌਰਾਨ ਲੋਂੜੀਦੇ ਟੈਸਟ ਮੁਫ਼ਤ ਕੀਤੇ ਜਾਣਗੇ ਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਨਾਲ ਹੀ 1 ਜਨਵਰੀ ਤੋਂ ਸਰਕਾਰੀ ਸਕੂਲਾਂ ਦੀਆਂ ਛੁੱਟੀਆਂ ਸਮਾਪਤ ਹੋਣ ਤੇ ਲੋੜਵੰਦ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਵਾਸਤੇ ਨਿਰੰਤਰ ਪ੍ਰੋਜੈਕਟ ਕਰਨ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਕਿ 18 ਅਤੇ 19 ਜਨਵਰੀ ਨੂੰ ਰੋਟਰੀ ਲਰਨਿੰਗ ਇੰਸਟੀਚਿਊਟਸ ਤਹਿਤ ਫ਼ਰੀਦਕੋਟ ਵਿਖੇ ਵਿਸ਼ੇਸ਼ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕੀਤਾ ਜਾਵੇਗਾ। ਇਸ ਮੌਕੇ ਰੋਟਰੀ ਕਲੱਬ ਦੇ ਇਤਿਹਾਸ, ਪ੍ਰਾਪਤੀਆਂ, ਰੋਟਰੀ ਦੀਆਂ ਸੇਵਾਵਾਂ, ਰੋਟਰੀ ’ਚ ਬੇਹਤਰ ਢੰਗ ਨਾਲ ਕਿਵੇਂ ਕੰਮ ਕੀਤਾ ਜਾਵੇ, ਵਿਸ਼ਿਆਂ ਤੇ ਵਿਸ਼ੇਸ਼ ਸਿਖਲਾਈ ਰੋਟਰੀ ਮਾਹਿਰਾਂ ਵੱਲੋਂ ਦਿੱਤੀ ਜਾਵੇਗੀ। ਇਸ ਖਾਸ ਪ੍ਰੋਗਰਾਮ ’ਚ ਮੌਜੂਦਾ ਅਤੇ ਸਾਬਕਾ 9 ਜ਼ਿਲਾ ਗਵਰਨਰ ਤੇ ਜ਼ਿਲਾ ਰੋਟਰੀ ਕਲੱਬ 3090 ਦੇ 60 ਮੈਂਬਰ ਭਾਗ ਲੈਣਗੇ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਸੁਖਵੰਤ ਸਿੰਘ ਦਾ ਜਨਮ ਕੇਕ ਕੱਟ ਕੇ ਮਨਾਇਆ ਗਿਆ। ਸਾਰੇ ਮੈਂਬਰਾਂ ਨੇ ਸੁਖਵੰਤ ਸਿੰਘ ਜਨਮ ਦਿਨ ਦੀ ਵਧਾਈ ਦਿੱਤੀ। ਰੋਟਰੀ ਕਲੱਬ 3090 ਦੇ ਸਾਬਕਾ ਗਵਰਨਰ ਆਰ.ਸੀ.ਜੈਨ ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਦੀ ਬਦੌਲਤ ਦੇਸ਼ ਅੰਦਰ ਪੋਲੀਓ ਦਾ ਲਗਭਗ ਖਾਤਮਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਰੋਟਰੀ ਐਸੀ ਸੰਸਥਾ ਹੈ ਜੋ ਦੁਨੀਆਂ ਅੰਦਰ 24 ਘੰਟੇ ਕੰਮ ਕਰਦੀ ਹੈ। ਇਸ ਲਈ ਸਾਨੂੰ ਆਪਣੀ ਸਮਰੱਥਾ ਅਨੁਸਾਰ ਹਮੇਸ਼ਾ ਮਾਨਵਤਾ ਭਲਾਈ ਕਾਰਜ, ਵਾਤਾਵਰਨ ਭਲਾਈ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਕਲੱਬ ਦੇ ਸਕੱਤਰ ਅਸ਼ਵਨੀ ਬਾਂਸਲ ਨੇੇ ਬੀਤੇ ਵਰੇ੍ਹ ਦੌਰਾਨ ਕੀਤੇ ਕਾਰਜਾਂ ਦੀ ਰਿਪੋਰਟ ਪੇਸ਼ ਕਰਦਿਆਂ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟ ਕੀਤਾ ਕਿ ਸਾਰੇ ਮੈਂਬਰਾਂ ਵੱਲੋਂ ਨਾਲੋਂ ਵੀ ਜ਼ਿਆਦਾ ਸੁਹਿਦਰਤਾ ਨਾਲ ਸਾਥ ਦੇਣਗੇ ਤਾਂ ਜੋ ਸਮਾਜ ਭਲਾਈ ਕਾਰਜ ਹੋਰ ਤਕੜੇ ਹੋ ਕੇ ਕੀਤੇ ਜਾ ਸਕਣ। ਇਸ ਮੌਕੇ ਇੰਜਨੀਅਰ ਜੀਤ ਸਿੰਘ, ਐਡਵੋਕੇਟ ਲਲਿਤ ਮੋਹਨ ਗੁਪਤਾ, ਪਿ੍ਰੰਸੀਪਲ ਡਾ. ਐਸ.ਪੀ.ਐਸ. ਸੋਢੀ, ਸਮਾਜਸੇਵੀ ਆਰਸ਼ ਸੱਚਰ ਐੱਮ.ਡੀ. ਸ਼ਾਹੀ ਹਵੇਲੀ ਫਰੀਦਕੋਟ, ਭਾਰਤ ਭੂਸ਼ਨ ਸਿੰਗਲਾ, ਸੰਜੀਵ ਗਰਗ ਵਿੱਕੀ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਡਾ. ਦਾਨਿਸ਼ ਜਿੰਦਲ, ਪਿ੍ਰਤਪਾਲ ਸਿੰਘ ਕੋਹਲੀ, ਨਵੀਸ਼ ਛਾਬੜਾ, ਡਾ. ਜਸਵੰਤ ਸਿੰਘ, ਅਰਵਿੰਦ ਛਾਬੜਾ, ਸੁਖਵੰਤ ਸਿੰਘ, ਯੋਗੇਸ਼ ਗਰਗ, ਹਰਮਿੰਦਰ ਸਿੰਘ ਮਿੰਦਾ, ਸਤੀਸ਼ ਬਾਗੀ, ਸ਼ਮੀਮ ਮੌਂਗਾ, ਡਾ. ਵਿਸ਼ਵ ਮੋਹਨ ਗੋਇਲ, ਕੁਲਾਲ ਅਸੀਜਾ, ਜਗਦੀਪ ਸਿੰਘ ਗਿੱਲ, ਕੇ.ਪੀ. ਸਿੰਘ ਸਰਾਂ, ਰਾਜਨ ਨਾਗਪਾਲ, ਡਾ. ਬਲਜੀਤ ਸ਼ਰਮਾ, ਗੌਰਵ ਸ਼ਰਮਾ ਮੈਂਬਰਾਂ ਨੇ ਸਾਰੇ ਪ੍ਰੋਜੈਕਟਾਂ ਵਾਸਤੇ ਕੀਤੀ ਗਈ ਵਿਚਾਰ ਚਰਚਾ ’ਚ ਸਰਗਰਮੀ ਨਾਲ ਭਾਗ ਲੈਂਦਿਆਂ ਸੁਝਾਅ ਦਿੱਤੇ। ਰਾਸ਼ਟਰੀ ਗਾਣ ਨਾਲ ਮੀਟਿੰਗ ਦੀ ਸਮਾਪਤੀ ਕੀਤੀ ਗਈ।
