ਸਮਾਣਾ 2 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਅਗਰਵਾਲ ਧਰਮਸ਼ਾਲਾ ਸਮਾਣਾ ਵਿੱਚ ਦਾਨੀ ਸੱਜਣ ਦੇ ਸਹਿਯੋਗ ਨਾਲ ਦੱਸ ਜ਼ਰੂਰਤਮੰਦਾਂ ਨੂੰ ਸਰਦੀ ਤੋਂ ਬਚਣ ਲਈ ਫਲੀਟ ਤੇ ਗਰਮ ਜੁਰਾਬਾ ਦਿੱਤੀਆਂ ਗਈਆਂ।ਇਹ ਨੇਕ ਉਪਰਾਲਾ ਸਟੇਟ ਤੇ ਨੈਸ਼ਨਲ ਅਵਾਰਡ ਈ ਸਾਬਕਾ ਹੈੱਡ ਟੀਚਰ ਪਰਮਜੀਤ ਲਾਲ ਦੀ ਪ੍ਰੇਰਨਾ ਸਦਕਾ ਡਾਕਟਰ ਦਵਿੰਦਰ ਸ਼ਾਰਦਾ ਡੈਟਲ ਹਸਪਤਾਲ ਸਮਾਣਾ ਵੱਲੋਂ ਹਰ ਸਾਲ ਦੀ ਤਰਾਂ ਕੀਤਾ ਗਿਆ।ਡਾਕਟਰ ਸਾਹਿਬ ਨੇ ਹਰ ਸਾਲ ਇਹ ਪ੍ਰੋਜੈਕਟ ਲਗਾਉਣ ਦਾ ਵਾਅਦਾ ਕੀਤਾ ਹੈ। ਬਸ ਪਰਮਜੀਤ ਲਾਲ ਨੇ ਕਿਹਾ ਹੈ ਕਿ ਡਾਕਟਰ ਸ਼ਾਰਦਾ ਪਹਿਲਾ ਵੀ ਜ਼ਰੂਰਤਮੰਦ ਬੱਚਿਆਂ ਦੀ ਸਕੂਲ ਫੀਸ ਦਾ ਖਰਚਾ ਸਟੇਸ਼ਨਰੀ ਅਤੇ ਪੜਨ ਸਮੱਗਰੀ ਵੀ ਮੁਹਈਆ ਕਰਵਾਉਂਦੇ ਹਨ। ਡਾਕਟਰ ਸ਼ਾਰਦਾ ਨੇ ਕਿਹਾ ਹੈ ਕਿ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਨਾ ਅਸਲ ਸੇਵਾ ਦਾ ਕਾਰਜ ਹੈ। ਇਸ ਮੌਕੇ ਸ੍ਰੀ ਮਨੋਜ ਕੁਮਾਰ ਚੋਪੜਾ ਹੈਡ ਟੀਚਰ ਨਵੀਂ ਬਸਤੀ ਸ਼੍ਰੀ ਅਸ਼ੋਕ ਕੁਮਾਰ ਹੈਡ ਟੀਚਰ ਘਿਓਰਾ ਅਤੇ ਸ੍ਰੀ ਨੱਥਾ ਸਿੰਘ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਸਹਿਜਪੁਰ ਖੁਰਦ ਹਾਜ਼ਰ ਸਨ ਅੰਤ ਵਿਚ ਸ੍ਰੀ ਮਨੋਜ ਕੁਮਾਰ ਹੈੱਡ ਟੀਚਰ ਇਸ ਕਾਰਜ ਲਈ ਡਾਕਟਰ ਸ਼ਾਰਦਾ ਸਾਹਿਬ ਦਾ ਧੰਨਵਾਦ ਕੀਤਾ ਗਿਆ।