ਸੰਗਰੂਰ 2 ਜਨਵਰੀ (ਸੁਰਿੰਦਰ ਪਾਲ/ਵਰਲਡ ਪੰਜਾਬੀ ਟਾਈਮਜ਼)
ਬੀਐਸਐਨਐਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਚਾਰ ਸਾਹਿਬਜਾਦਿਆਂ , ਮਾਤਾ ਗੁਜਰੀ ਜੀ, ਦੀਵਾਨ ਟੋਡਰ ਮੱਲ ਅਤੇ ਮੋਤੀ ਮਹਿਰਾ ਜੀ ਨੂੰ ਸਮਰਪਿੱਤ ਵਿਚਾਰ ਗੋਸ਼ਟੀ ਦਾ ਆਯੋਜਨ ਪਾਰਕ ਸੰਗਰੂਰ ਵਿਖੇ ਕੀਤਾ ਗਿਆ।
ਸ਼ੁਰੁਆਤ ਸ਼੍ਰੀ ਸਾਧਾ ਸਿੰਘ ਵਿਰਕ ਨੇ ਉਪ੍ਰੋਕਤ ਸ਼ਹੀਦਾਂ ਦੇ ਜੀਵਨ ਅਤੇ ਲਾਸਾਨੀ ਸ਼ਹਾਦਤਾਂ ਦਾ ਵਰਨਣ ਇਤਿਹਾਸਿਕ ਘਟਨਾਕ੍ਰਮ ਅਨੁਸਾਰ ਜਜ਼ਬਾਤੀ ਸ਼ਬਦਾਂ ਨਾਲ ਕੀਤਾ। ਸ਼੍ਰੀ ਸ਼ਾਮ ਸੁੰਦਰ ਕੱਕੜ ਨੇ ਵੀ ਸੁੰਦਰ ਸ਼ਬਦਾਂ ਨਾਲ ਕੁਰਬਾਨੀਆਂ ਦਾ ਜਿਕਰ ਕੀਤਾ।
ਇਸ ਮਹੀਨੇਂ ਵਿੱਛੜੀਆਂ ਸ਼ਖ਼ਸੀਅਤਾਂ ਸ਼੍ਰੀ ਦਰਸ਼ਨ ਲਾਲ , ਸ਼੍ਰੀ ਸੁਖਦੇਵ ਸਿੰਘ ਸੰਗਰੂਰ ਦੇ ਸਤਿਕਾਰ ਯੋਗ ਭਰਜਾਈ ਅਤੇ ਸ਼੍ਰੀ ਪਵਿੱਤਰ ਸਿੰਘ ਉੱਪਲੀ ਦੇ ਸਦੀਵੀ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਗਿਆ ਅਤੇ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਪੇਸ਼ ਕੀਤੀ ਗਈ।
ਸ਼੍ਰੀ ਗੁਰਮੇਲ ਸਿੰਘ ਭੱਟੀ ਨੇ ਵੇਜ਼ ਰਵੀਜਨ ਅਤੇ ਪੈਨਸ਼ਨ ਰਵੀਜਨ ਵਿੱਚ ਕੀਤੀ ਜਾ ਰਹੀ ਦੇਰੀ ਲਈ ਕੇਂਦਰ ਸਰਕਾਰ ਦੀ ਪੁਰਜ਼ੋਰ ਸ਼ਬਦਾਂ ਨਾਲ ਨਿਖੇਧੀ ਕੀਤੀ।
ਸੁਨਾਮ ਵਿੱਚ ਬੀਤੇ ਸਮੇਂ ਦਰਮਿਆਨ ਸੜਕ ਹਾਦਸੇ ਦੌਰਾਨ ਮਾਰੇ ਗਏ ਚਾਰ ਮਨਰੇਗਾ ਕਿਰਤੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਸਮਾਜਿਕ ਕਾਰਕੁਨਾਂ ਅਤੇ ਸੰਗਰੂਰ ਮੁੱਖ ਮੰਤਰੀ ਦੇ ਨਿਵਾਸ ਤੇ ਰੋਸ ਮੁਜ਼ਾਹਰਾ ਕਰਨ ਵਾਲੇ 45 ਬੇਰੋਜਗਾਰ ਅਧਿਆਪਕਾਂ ਨੂੰ ਝੂਠੇ ਫੌਜਦਾਰੀ ਕੇਸਾਂ ਵਿੱਚ ਫਸਾਉਣ ਦੀਆਂ ਪੰਜਾਬ ਸਰਕਾਰ ਦੀਆਂ ਕਾਰਵਾਈਆਂ ਦੀ ਘੋਰ ਨਿੰਦਾ ਕੀਤੀ ਗਈ ਅਤੇ ਪ੍ਰਸਤਾਵ ਪਾਸ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇ ਬਾਜੀ ਕੀਤੀ ਗਈ।ਸ਼੍ਰੀ ਸੁਰਿੰਦਰ ਪਾਲ ਨੇ ਬਹੁਤ ਹੀ ਪ੍ਰਭਾਵਸ਼ਾਲੀ ਤਕਰੀਰ ਕੀਤੀ ਜਿਸ ਵਿੱਚ ਉਨ੍ਹਾਂ ਨੇ ਵਿਗਿਆਨਕ ਸੋਚ ਅਪਣਾਉਣ ਤੇ ਜ਼ੋਰ ਦਿੱਤਾ ਅਤੇ ਨਿੱਗਰ ਸਮਾਜ ਦੀ ਉਸਾਰੀ ਲਈ ਤਰਕਸ਼ੀਲਤਾ ਦੇ ਮਹੱਤਵ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਪੈਨਸ਼ਨਰ ਸਾਥੀਆਂ ਨੂੰ ਤਰਕਸ਼ੀਲ ਸੋਸਾਇਟੀ ਪੰਜਾਬ ਦੀ ਸੰਗਰੂਰ ਇਕਾਈ ਵੱਲੋਂ 5 ਜਨਵਰੀ 2025 ਨੂੰ ਪਾਰੁਲ ਪੈਲੇਸ ਸੰਗਰੂਰ ਵਿਖੇ ਪਰਖ ਪ੍ਰੀਖਿਆ ਦੇ ਜੇਤੂ ਵਿਦਿਆਰਥੀਆਂ ਲਈ ਹੋਣ ਵਾਲੇ ਸਨਮਾਣ ਸਮਾਰੋਹ ਵਿਚ ਸ਼ਿਰਕਤ ਕਰਣ ਦੀ ਅਪੀਲ ਕੀਤੀ।
ਸ਼੍ਰੀ ਅਸ਼ਵਨੀ ਕੁਮਾਰ ਦੁਆਰਾ ਰੱਖੇ ਸੰਗਰੂਰ ਯੂਨਿਟ ਵੱਲੋਂ ਅਗਾਮੀ ਸਾਲ( 2026) ਲਈ ਇੱਕ ਡਾਇਰੀ ਤਿਆਰ ਕਰਨ ਦਾ ਪ੍ਰਸਤਾਵ ਪਾਸ ਹੋਇਆ
ਸ਼੍ਰੀ ਹਰਬੰਸ ਸਿੰਘ ਸ਼ੇਰਪੁਰ ਅਤੇ ਸ਼੍ਰੀ ਰਘਬੀਰ ਸਿੰਘ ਛਾਜਲੀ ਨੇ ਅਜੋਕੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਸਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਜਨਤਕ ਜਾਗਰੂਕਤਾ ਦੀ ਲੋੜ ਤੇ ਜੋਰ ਦਿੱਤਾ।
ਮੰਚ ਸੰਚਾਲਨ ਸ਼੍ਰੀ ਸਾਧਾ ਸਿੰਘ ਵਿਰਕ ਵੱਲੋਂ ਕੀਤਾ ਗਿਆ।
ਅੰਤ ਵਿੱਚ ਸ਼੍ਰੀ ਮੋਹਿੰਦਰ ਸਿੰਘ ਚੌਧਰੀ ਨੇ ਦੂਰੋਂ ਨੇੜਿਓਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਨਵੇਂ ਸਾਲ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।

