ਮਾਲੇਰਕੋਟਲਾ 3 ਜਨਵਰੀ (ਵਰਲਡ ਪੰਜਾਬੀ ਟਾਈਮਜ਼ )
ਸਥਾਨਕ ਸਰਕਾਰੀ ਕਾਲਜ ਵੱੱਲੋਂ ਪਿ੍ੰਸੀਪਲ ਡਾਕਟਰ ਬਲਵਿੰਦਰ ਸਿੰਘ ਬੜੈਚ ਜੋ ਪਿ੍ੰਸੀਪਲ ਸਰਕਾਰੀ ਕਾਲਜ ਲੜਕੀਆਂ ਦੇ ਨਾਲ-ਨਾਲ ਡੀ.ਡੀ.ਓ ਸਰਕਾਰੀ ਕਾਲਜ ਮਲੇਰਕੋਟਲਾ ਵੀ ਹਨ, ਨੂੰ ਸਮੂਹ ਸਟਾਫ ਸਥਾਨਕ ਸਰਕਾਰੀ ਕਾਲਜ ਵੱਲੋਂ ਉਹਨਾਂ ਦੀ ਸੇਵਾ ਮੁਕਤੀ ਉੱਪਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਸਮਾਗਮ ਵਿੱਚ ਡਾਕਟਰ ਸਾਹਿਬ ਦੇ ਧਰਮ ਪਤਨੀ ਵੀ ਹਾਜ਼ਰ ਸਨ। ਡਾ. ਬਲਵਿੰਦਰ ਸਿੰਘ ਵੜੈਚ ਦੇ 31 ਸਾਲਾਂ ਦੇ ਸ਼ਾਨਾਮੱਤੇ ਅਤੇ ਸਮਰਪਿਤ ਅਧਿਆਪਨ ਸਫਰ ਨੂੰ ਸਿਜਦਾ ਕਰਨ ਲਈ ਇੱਕ ਬੇਹੱਦ ਪ੍ਰਭਾਵਸ਼ਾਲੀ ਸਮਾਗਮ ਕਾਲਜ ਦੇ ਕਾਰਜਕਾਰੀ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਅਰਵਿੰਦ ਕੋਰ ਮੰਡ ਦੀ ਪ੍ਰਧਾਨਗੀ ਹੇਠ ਹੋਇਆ। ਮੈਡਮ ਪ੍ਰੋ. ਅਰਵਿੰਦ ਨੇ ਸਮਾਗਮ ਦੇ ਸ਼ੁਰੂਆਤੀ ਅਤੇ ਸਵਾਗਤੀ ਸੰਬੋਧਨ ਵਿੱਚ ਬੇਹੱਦ ਭਾਵੁਕ ਸ਼ਬਦਾਂ ਨਾਲ ਡਾਕਟਰ ਬਲਵਿੰਦਰ ਸਿੰਘ ਬੜੈਚ ਨਾਲ ਆਪਣੇ ਬਤੌਰ ਵਿਦਿਆਰਥੀ, ਫਿਰ ਸਹਿ ਕਰਮੀ ਵਜੋਂ ਲੰਮੇ ਸਮੇਂ ਦੇ ਰਿਸ਼ਤਿਆਂ ਨੂੰ ਭਾਵਪੂਰਤ ਸ਼ਬਦਾਂ ਨਾਲ ਬਿਆਨ ਕੀਤਾ। ਉਨ੍ਹਾਂ ਨੇ ਡਾ. ਵੜੈਚ ਸਾਹਿਬ ਦੀਆਂ ਅਕਾਦਮਿਕ ਗਤੀਵਿਧੀਆਂ ਦੇ ਨਾਲ -2 ਉਨ੍ਹਾਂ ਦੇ ਸੁਚੱਜੇ ਪ੍ਰਸ਼ਾਸਕੀ ਤਜਰਬੇ ਅਤੇ ਪ੍ਰਬੰਧਕੀ ਹੁਨਰ ਦੀ ਸਮਝ ਅਤੇ
ਪਕੜ ਨੇ ਉਹਨਾ ਨੂੰ ਇੱਕ ਮੁੱਲੌਰ ਹੋਏ ਅਧਿਆਪਕ ਦੇ ਨਾਲ -ਨਾਲ ਇੱਕ ਅਗਾਂਹਵਧੂ ਅਤੇ ਸਕਾਰਾਤਮਕ ਸੋਚ ਵਾਲੇ ਮੁੱਖੀ ਦੇ ਤੌਰ ਤੇ ਸਥਾਪਿਤ ਕੀਤਾ । ਉਹਨਾਂ ਦੀ ਅਗਾਵਾਈ ਅਧੀਨ ਨੇ ਨਾ ਕੇਵਲ ਸਰਕਾਰੀ ਕਾਲਜ ਲੜਕੀਆਂ ਬਲਕਿ ਸਰਕਾਰੀ ਕਾਲਜ ਨੇ ਵੀ ਵਿੱਦਿਅਕ, ਸਭਿਆਚਾਰਿਕ ਅਤੇ ਖੇਡਾਂ ਦੇ ਖੇਤਰ ਵਿੱਚ ਜ਼ਿਕਰਯੋਗ ਬੁਲੰਦੀਆਂ ਹਾਸਿਲ ਕੀਤੀਆਂ। ਇਸ ਮੋਕੇ ਮੈਡਮ ਡਾ ਡੇਜ਼ੀ ਜੈਨ ਨੇ ਪਿੰਸੀਪਲ ਸਾਹਿਬ ਦੇ ਕੰਮ ਪ੍ਰਤੀ ਲਗਾਓ ਦੀਗੱਲ ਕਰਦੇ ਹੋਏ ਉਹਨਾਂ ਦੇ ਮਿਹਨਤੀ ਸੁਭਾਅ ਅਤੇ ਆਪਣੇ ਸਟਾਫ਼ ਨੂੰ ਜਿੰਮੇਵਾਰੀਆਂ ਨਿਭਾਉਣ ਲਈ ਸੁਖਾਵੇਂ ਮਾਹੌਲ ਦੀ ਸਿਰਜਣਾ ਕਰਨਾ ਉਹਨਾਂ ਦੇ ਇੱਕ ਕਾਬਿਲ ਮੁੱਖੀ ਹਣ ਦੀ ਗਵਾਹੀ ਭਰਦੇ ਹਨ।ਪ੍ਰੋਫੈਸਰ ਹਰਗੁਰਪ੍ਰਤਾਪ ਸਿੰਘ ਜੀ ਨੇ ਪਿ੍ੰਸੀਪਲ ਸਾਹਿਬ ਨਾਲ ਆਪਣੀ ਸਾਂਝ ਦਾ ਉਲੇਖ ਕਰਦੇ ਹੋਏ ਪਿ੍ੰਸੀਪਲ ਸਾਹਿਬ ਦੀ ਆਪਣੇ ਵਿਸ਼ੇ ਅਤੇ ਕੰਮ ਦੀ ਪਕੜ ਸਦਕਾ ਕਾਮਯਾਬ ਅਤੇ ਲੋਕ ਪ੍ਰਿਅ ਪਿ੍ੰਸੀਪਲ ਹੁੰਦੇ ਹੋਏ ਕੀਤੇ ਕਾਰਜਾਂ ਨੂੰ ਵਰਣਿਤ ਕੀਤਾ।ਪ੍ਰੋਫੈਸਰ ਮੈਡਮ ਮੈਰੀ ਨਿਚਾਲ ਨੇ ਆਪਣੇ ਵਿਦਿਆਰਥੀਅੰਤੇ ਅਧਿਆਪਕ ਜੀਵਨ ਦੀ ਪਿੰਸੀਪਲ
ਸਾਹਿਬ ਨਾਲ ਸਾਂਝ ਵਾਰੇ ਬੋਲਦੇ ਹੋਏ ਕਿਹਾ ਕਿ ਉਹਨਾਂ ਨਾਲ ਕਾਰਕ ਕਰਕੇ ਹੋਏ ਮਨ ਉੱਪਰ ਕਿਸੇ ਕਿਸਮ ਦਾ ਕੋਈ ਬੱਝ ਨਹੀਂ ਹੁੰਦਾ। ਪ੍ਰੋਫੈਸਰ ਰੰਜਨਾ ਬਜਾਜ ਨੇ ਪਿ੍ੰਸੀਪਲ ਸਾਹਿਬਦੇ ਸੁਹਿਰਦ ਰਵੱਈਏ ਅਤੇ ਹਰ ਕਰਮਚਾਰੀ ਨੂੰ ਭਾਵਨਾਤਮਕ ਟੱਬਰ ਤੱਕ ਸਮਝਣ ਦੀ ਕੀਤੀ। ਪ੍ਰੋ. ਜਗਧੀਰ ਸਿੰਘ ਦੇ ਆਪਣੇ ਵਿਚਾਰਾਂ ਨੂੰ ਕਵਿਤਾ ਰਾਹੀ ਪੇਸ਼ ਕੀਤੇ। ਸ. ਪੁਸ਼ਪਿੰਦਰ ਸਿੰਘ ਜੀ ਨੇ ਕਿਹਾ ਕਿ ਭਾਵੇਂ ਪਿ੍ੰਸੀਪਲ ਸਾਹਿਬ ਨਾਲ ਉਹਨਾਂ ਬਹੁਤ ਥੋੜੇ ਸਮੇਂ ਤੋਂ ਹੀ ਕੰਮ ਕਰਨਾ ਸ਼ੁਰੂ ਕੀਤਾ ਹੈ ਪਰ ਪਿੰਸੀਪਲ ਸਾਹਿਬ ਦੀ ਹਰ ਕੰਮ ਦੀ ਸਮਝ ਨੇ ਉਹਨਾਂ ਅੰਦਰ ਵੀ ਨਵੇਂ ਤਜਰਬੇ ਭਰੇ ਹਨ। ਉਹਨਾ ਨੇ ਪਿ੍ੰਸੀਪਲ ਸਾਹਿਬ ਨੂੰ ਜ਼ਿੰਦਗੀ ਦੇ ਅਗਲੇ ਪੜਾਅ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰੋਫੈਸਰ ਰਣਜੀਤ ਸਿੰਘ ਨੇ ਪਿ੍ੰਸੀਪਲ ਸਾਹਿਬ ਦੀ ਸਖ਼ਸ਼ੀਅਤ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਇੱਕ ਸੁਲਝੇ ਪ੍ਰਬੰਧਕ ਦੇ ਨਾਲ-ਨਾਲ ਇੱਕ ਨੇਕ ਦਿਲ ਇਨਸਾਨ ਵੀ ਹਨ। ਆਪਣੇ ਨਾਲ
ਕਾਰਜ ਕਰਦੀਆਂ ਔਰਤ ਕਰਮਚਾਰੀਆਂ ਲਈ ਸਤਿਕਾਰ ਉਹਨਾਂ ਦੀ ਸਖਸ਼ੀਅਤ ਨੂੰ ਹੋਰ ਵੀ ਚੰਗੇਰਾ ਉਭਾਰਦਾ ਹੈ। ਮੈਡਮ ਓਜ਼ਮਾ ਅਜੀਮ ਨੇ ਇੱਕ ਮੁੱਖੀ ਦੇ ਤੌਰ ਪਿ੍ੰਸੀਪਲ ਸਾਹਿਬ ਵੱਲੋਂ ਕੀਤੇ ਕਾਰਜਾਂ ਨੂੰ ਵਰਣਿਤ ਕੀਤਾ। ਸਟੇਜ ਦਾ ਸੰਚਾਲਨ ਪ੍ਰੋ. ਡਾਕਟਰ ਮੁਹੰਮਦ ਅਸ਼ਰਫ ਨੇ ਆਪਣੇ ਸਾਇਰਾਨਾ ਅੰਦਾਜ਼ ਵਿੱਚ ਬਾਖੂਬੀ ਕੀਤਾ। ਕਾਲਜ ਇਤਿਹਾਸ ਵਿੱਚ ਇਹ ਵਿਦਾਇਗੀ ਸਮਾਗਮ ਇਸ ਲਈ ਯਾਦਗਾਰੀ ਹੋਰ ਨਿਬੜਿਆ ਕਿਉਂਕਿ ਪਹਿਲੀ ਵਾਰ ਬਗੈਰ ਕਿਸੇ ਭੇਦ ਭਾਵ ਤੋਂ ਕਾਲਜ ਦੇ ਸਮੁੱਚੇ ਸਟਾਫ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਸਾਹਿਬ ਦੇ ਨਿੱਜੀ ਅਤੇ ਅਧਿਆਪਨ ਸਫਰ ਨੂੰ ਦਰਸਾਉਂਦੀ ਹੋਈ ਇੱਕ ਦਸਤਾਵੇਜ਼ੀ ਫਿਲਮ ਦੀ ਪੇਸ਼ਕਾਰੀ ਵੀ ਸਟਾਫ ਵੱਲੋਂ ਕੀਤੀ ਗਈ। ਪਿ੍ੰਸੀਪਲ ਡਾਕਟਰ ਬਲਵਿੰਦਰ ਸਿੰਘ ਵੜੈਚ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਉਹ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਨ ਕਿ ਉਹਨਾਂ ਨੂੰ ਮਿਹਨਤੀ ਸਟਾਫ਼ ਮਿਲਿਆ ਜਿਸਨੇ ਹਮੇਸ਼ਾਂ ਹੀ ਦਿੱਤੇ ਹੋਏ ਕਾਰਜ ਨੂੰ ਆਪਣੀ ਕਾਬਲੀਅਤ ਅਤੇ ਸਮਰੱਥਾ ਮੁਤਾਬਿਕ ਸੰਪੂਰਨ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਕਾਮਯਾਬ ਕਰਨ ਵਿੱਚ ਸਟਾਫ ਦੀ ਲਗਨ ਅਤੇ ਮਿਹਨਤ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਕਾਲਜ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਕਾਲਜ ਅਕਾਦਮਿਕ, ਸਹਿ -ਵਿਦਿਅਕ ਗਤੀਵਿਧੀਆਂ ਅਤੇ ਖੇਡਾਂ ਦੇ ਖੇਤਰ ਵਿੱਚ ਹੋਰ ਨਵੀਆਂ ਪੈੜਾਂ ਕਰੇ। ਸਾਹਿਬ ਦੇ ਧਰਮ ਪਤਨੀ ਸਰਦਾਰਨੀ ਮਲਵਿੰਦਰ ਕੌਰ ਜੀ ਅਤੇ ਪੁੱਤਰੀ ਮਵਨੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਪ੍ਰੋਫੈਸਰ ਸੋਨੀਆ ਨੇ ਆਏ ਮਹਿਮਾਨਾਂ ਅਤੇ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਸਟਾਫ ਵੱਲੋਂ ਡਾਕਟਰ ਸਾਹਿਬ ਨੂੰ ਉਹਨਾਂ ਦੇ 31 ਸਾਲਾਂ ਦੇ ਸ਼ਾਨਾਮੱਤੀ ਅਕਾਦਮੀ ਸਫਰ ਦੌਰਾਨ ਕੀਤੇ ਬੇਮਿਸਾਲ ਕਾਰਜਾਂ ਨੂੰ ਸਿੱਜਦਾ ਕਰਦੇ ਹੋਏ ਪਿਆਰ ਅਤੇ ਸਤਿਕਾਰ ਵਜੋਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।