ਫਰੀਦਕੋਟ, 3 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਗੁ. ਗੋਦੜੀ ਸਾਹਿਬ ਵਿਖੇ ਅਤਿ ਆਧੁਨਿਕ ਸਹੂਲਤਾਂ ਨਾਲ ਰਸੋਈ ਘਰ ਦਾ ਉਦਘਾਟਨ ਕੀਤਾ ਗਿਆ। ਇਸ ਸਮੇਂ ਮਾਣਯੋਗ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋ ਅਤੇ ਸਮੂਹ ਕਮੇਟੀ ਸ. ਦੀਪਇੰਦਰ ਸਿੰਘ ਸੇਖੋ ਸੀਨੀਅਰ ਵਾਈਸ ਪ੍ਰਧਾਨ , ਡਾ. ਗੁਰਇੰਦਰ ਮੋਹਨ ਸਿੰਘ ਪ੍ਰਬੰਧਕ ਅਤੇ ਖਜ਼ਾਨਚੀ, ਸ. ਸੁਰਿੰਦਰ ਸਿੰਘ ਰੋਮਾਣਾ ਜਨਰਲ ਸੈਕਟਰੀ ਮੌਜੂਦ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਪਹਿਲਾ ਅਰਦਾਸ ਕੀਤੀ ਗਈ ਅਤੇ ਫਿਰ ਉਦਘਾਟਨ ਕੀਤਾ ਗਿਆ। ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋ ਜੀ ਨੇ ਦੱਸਿਆ ਕਿ ਬਾਬਾ ਫਰੀਦ ਆਗਮਨ ਪੁਰਬ ਮੌਕੇ ਲੱਖਾਂ ਦੀ ਤਾਦਤ ਵਿੱਚ ਸੰਗਤਾਂ ਗੁਰੂ ਘਰ ਆਉਂਦੀਆਂ ਹਨ, ਲੰਗਰ ਦੇ ਕਿਸੇ ਵੀ ਕੰਮ ਵਿੱਚ ਕੋਈ ਦਿੱਕਤ ਨਾ ਆਵੇ ਇਸ ਲਈ ਗੁਰੂ ਘਰ ਦੀ ਰਸੋਈ ਵਿੱਚ ਵੀ ਹਰ ਚੀਜ਼ ਉਪਲੰਬਧ ਕਰਵਾਈ ਗਈ ਹੈ।