ਫਰੀਦਕੋਟ, 3 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ਫਰੀਦਕੋਟ ਨੇ ਆਪਣੇ ਵਾਈਸ ਚਾਂਸਲਰ ਪ੍ਰੋ. (ਡਾ.) ਰਜੀਵ ਸੂਦ ਦੀ ਅਗਵਾਈ ਹੇਠ ਨਵੇਂ ਸਾਲ-2025 ਦਾ ਸਵਾਗਤ ਕਰਨ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਆਡੀਟੋਰੀਅਮ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਦਫ਼ਤਰੀ ਅਧਿਕਾਰੀਆਂ, ਵਿਭਾਗ ਮੁਖੀਆਂ, ਫੈਕਲਟੀ ਮੈਂਬਰਾਂ ਅਤੇ ਸਟਾਫ ਨੇ ਉਤਸ਼ਾਹ ਭਰਪੂਰ ਹਿੱਸਾ ਲਿਆ। ਜਿਸ ਵਿੱਚ ਵਿੱਚ ਡਾ. ਆਰ.ਕੇ. ਗੋਰਿਆ ਰਜਿਸਟਰਾਰ, ਡਾ. ਰਾਜੀਵ ਜੋਸ਼ੀ ਕੰਟਰੋਲਰ ਪ੍ਰੀਖਿਆਵਾਂ, ਡਾ. ਰੋਹਿਤ ਚੋਪੜਾ ਐਡੀਸ਼ਨਲ ਰਜਿਸਟਰਾਰ, ਡਾ. ਸੰਜੇ ਗੁਪਤਾ ਪ੍ਰਿੰਸੀਪਲ ਅਤੇ ਡਾ. ਨੀਤੂ ਕੁੱਕਰ ਮੈਡੀਕਲ ਸੁਪਰਿੰਟੈਂਡੈਂਟ ਵੀ ਸ਼ਾਮਲ ਸਨ। ਆਪਣੇ ਸੰਬੋਧਨ ਵਿੱਚ ਪ੍ਰੋ. (ਡਾ.) ਰਜੀਵ ਸੂਦ ਨੇ 2024 ਵਿੱਚ ਯੂਨੀਵਰਸਿਟੀ ਦੀਆਂ ਖਾਸ ਸਫਲਤਾਵਾਂ ’ਤੇ ਰੌਸ਼ਨੀ ਪਾਈ, ਜਿੰਨ੍ਹਾਂ ਵਿੱਚ ਅੰਤਰਰਾਸ਼ਟਰੀ ਗ੍ਰੀਨ ਯੂਨੀਵਰਸਿਟੀ ਐਵਾਰਡ ਅਤੇ ਏਸ਼ੀਆ ਦੀ ਸ੍ਰੇਸ਼ਠ ਸਿੱਖਿਆ ਸੰਸਥਾ ਦਾ ਸਨਮਾਨ ਸ਼ਾਮਲ ਹੈ। ਉਨ੍ਹਾਂ ਨੇ ਹਬ ਐਂਡ ਸਪੋਕ ਮਾਡਲ ਆਫ਼ ਸਕਿੱਲ ਡਿਵੈਲਪਮੈਂਟ ਅਤੇ ਸਿਹਤ ਸਿੱਖਿਆ, ਖੂਨਦਾਨ ਮੁਹਿੰਮਾਂ ਅਤੇ ਪਰੀਵਰਣ ਸੰਭਾਲ ਵਿੱਚ ਯੂਨੀਵਰਸਿਟੀ ਦੇ ਯੋਗਦਾਨ ਬਾਰੇ ਦੱਸਿਆ। ਪ੍ਰੋ. (ਡਾ.) ਸੂਦ ਨੇ ਸਾਰੇ ਸਟਾਫ ਅਤੇ ਫੈਕਲਟੀ ਮੈਂਬਰਾਂ ਨੂੰ ਯੂਨੀਵਰਸਿਟੀ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਅਤੇ ਸਿਹਤ ਸਿੱਖਿਆ ਅਤੇ ਸੇਵਾਵਾਂ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਮਿਹਨਤ ਕਰਨ ਦਾ ਅਹਵਾਨ ਕੀਤਾ। ਪ੍ਰੋ. (ਡਾ.) ਸੂਦ ਨੇ ਜ਼ੋਰ ਦੇ ਕੇ ਕਿਹਾ ਕਿ “ਸਭ ਤੋਂ ਪਹਿਲਾਂ ਸਾਨੂੰ ਆਪਣੇ ਦੇਸ਼ ਦੀ ਤਰੱਕੀ, ਉਸ ਤੋਂ ਬਾਅਦ ਆਪਣੀ ਸੰਸਥਾ ਦੀ ਤਰੱਕੀ ਅਤੇ ਅੰਤ ਵਿੱਚ ਆਪਣੇ ਨਿੱਜੀ ਤਰੱਕੀ ਬਾਰੇ ਸੋਚਣਾ ਚਾਹੀਦਾ ਹੈ।