ਸ਼੍ਰੀ ਸ਼ਿਆਮ ਯੁਵਾ ਵੈਲਫੇਅਰ ਸੁਸਾਇਟੀ ਵੱਲੋਂ ਸ਼ਿਆਮ ਬਾਬਾ ਜੀ ਦਾ ਕਰਵਾਇਆ ਗਿਆ ਵਿਸ਼ਾਲ ਜਾਗਰਣ
ਖੂਬਸੂਰਤ ਭਜਨਾਂ ਨਾਲ ਸ਼ਿਆਮ ਪ੍ਰੇਮੀਆਂ ਨੂੰ ਬਾਬੇ ਜੀ ਦੇ ਰੰਗ ’ਚ ਰੰਗਿਆ
ਕੋਟਕਪੂਰਾ, 4 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਧਾਰਮਿਕ ਸੰਸਥਾ ਸ਼੍ਰੀ ਸ਼ਿਆਮ ਯੁਵਾ ਵੈਲਫੇਅਰ ਸੁਸਾਇਟੀ ਵੱਲੋਂ ਸੰਸਥਾ ਦੀ ਸਥਾਪਨਾ ਦਾ ਇੱਕ ਸਾਲ ਪੂਰਾ ਹੋਣ ’ਤੇ ਸਲਾਨਾ ਉਤਸਵ ਸ਼੍ਰੀ ਸ਼ਿਆਮ ਬਾਬਾ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸਚਿਨ ਸਿੰਗਲਾ, ਜਨਰਲ ਸਕੱਤਰ ਮੁਕੁਲ ਬਾਂਸਲ, ਖਜ਼ਾਨਚੀ ਕਰਨ ਸਿੰਗਲਾ ਨੇ ਦੱਸਿਆ ਕਿ ਇਸ ਪਹਿਲੇ ਸਾਲਾਨਾ ਸਮਾਗਮ ਦੌਰਾਨ ਸੰਸਥਾ ਵੱਲੋਂ ਮੁਹੱਲਾ ਸੁਰਗਾਪੁਰੀ ਵਿਖੇ ਸਥਿੱਤ ਪ੍ਰਾਚੀਨ ਸ਼੍ਰੀ ਸ਼ਿਆਮ ਮੰਦਿਰ ਵਿੱਚ ਸ਼੍ਰੀ ਸ਼ਿਆਮ ਬਾਬਾ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸੁਸਾਇਟੀ ਮੈਂਬਰਾਂ ਐਡਵੋਕੇਟ ਰਾਜੇਸ਼ ਮਿੱਤਲ, ਦੇਵਾਸ਼ੂ ਮਿੱਤਲ, ਮੁਕੁਲ ਬਾਂਸਲ, ਵਾਸੂ ਗੋਇਲ ਵੱਲੋਂ ਸ਼ਿਆਮ ਬਾਬਾ ਦਾ ਗੁਣਗਾਨ ਕੀਤਾ ਗਿਆ ਅਤੇ ਇਸ ਉਪਰੰਤ ਫਰੀਦਾਬਾਦ ਤੋਂ ਆਈ ਭਜਨ ਗਾਇਕਾ ਕੋਮਲ ਚੋਪੜਾ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿਆਮ ਬਾਬਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਉਨ੍ਹਾਂ ਨੇ ‘ਪਕੜ ਲੋ ਹਾਥ ਬਨਵਾਰੀ, ‘ਸ਼ਿਆਮ ਬਾਬਾ ਦਾ ਦਰਬਾਰ ਪਿਆਰਾ ਹੈ’, ‘ਤੂ ਹੈ ਮੇਰਾ ਮੈਂ ਤੇਰਾ’ ਵਰਗੇ ਭਜਨਾਂ ਨਾਲ ਸ਼ਿਆਮ ਪ੍ਰੇਮੀਆਂ ਨੂੰ ਬਾਬੇ ਦੇ ਰੰਗ ਵਿਚ ਰੰਗ ਦਿੱਤਾ। ਸੰਸਥਾ ਸਰਪ੍ਰਸਤ ਮਹੇਸ਼ ਗਰਗ, ਚੇਅਰਮੈਨ ਉਮੇਸ਼ ਧੀਰ, ਮੀਤ ਪ੍ਰਧਾਨ ਅਮਿਤ ਗੋਇਲ, ਸੰਯੁਕਤ ਸਕੱਤਰ ਨੀਰਜ ਏਰਨ, ਪ੍ਰਿੰਸ ਬਾਂਸਲ ਨੇ ਦੱਸਿਆ ਕਿ ਜਾਗਰਣ ਦੌਰਾਨ ਭਜਨ ਗਾਇਕਾ ਕੋਮਲ ਚੋਪੜਾ ਵੱਲੋਂ ਸੰਸਥਾ ਦੀ ਸਾਲਾਨਾ ਡਾਇਰੀ ਰਿਲੀਜ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਡਾਇਰੀ ਵਿੱਚ ਇੱਕ ਸਾਲ ਵਿੱਚ ਸੰਸਥਾ ਵੱਲੋਂ ਕੀਤੀਆਂ ਜਾਂਦੀਆਂ ਸਾਰੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਸਮੇਂ ਸ਼ਿਆਮ ਬਾਬਾ ਦੇ ਅਦਭੁਤ ਸਜਾਵਟ, ਛੱਪਣ ਭੋਗ, ਬੰਗਾਲੀ ਲਾਈਟਾਂ, ਰੰਗ-ਬਿਰੰਗੇ ਫੁੱਲਾਂ ਦੀ ਸਜਾਵਟ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਅਤੇ ਸੰਗਤਾਂ ਨੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਨਿਹਾਲ ਕੀਤਾ ਅਤੇ ਸਮੂਹ ਸ਼ਰਧਾਲੂਆਂ ਲਈ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਸਮੇਂ ਸ਼੍ਰੀ ਸ਼ਿਆਮ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਬਾਂਸਲ, ਹਰੀਸ਼ਿਆਮ ਸਿੰਗਲਾ, ਅਮਰਨਾਥ ਸ਼ਰਮਾ, ਕੈਲਾਸ਼ ਸ਼ਰਮਾ, ਰਿੰਕੂ ਮੋਦੀ ਤੋ ਇਲਾਵਾ ਮੋਹਿਤ ਗੋਇਲ, ਨਿਖਿਲ ਬਾਂਸਲ, ਪ੍ਰਥਮ ਬਾਂਸਲ, ਸਾਹਿਲ ਸਿੰਗਲਾ, ਵਰੁਣ ਸਿੰਗਲਾ, ਸ਼ੁਭਮ ਗਰਗ, ਵਿਵੇਕ ਗਰਗ, ਆਦਿਤਿਆ ਅਗਰਵਾਲ, ਅੰਕਿਤ ਸਿੰਗਲਾ, ਨੀਰਜ ਬਾਂਸਲ, ਸੁਰਿੰਦਰ ਕੁਮਾਰ ਪੋਸਟਮੈਨ, ਅੰਕੁਸ਼ ਗੋਇਲ, ਸੰਦੀਪ ਸਿੰਘ, ਓਮ ਪ੍ਰਕਾਸ਼ ਗੋਇਲ, ਮਾਨਵ ਗਰਗ, ਕੁਨਾਲ ਮਿੱਤਲ ਆਦਿ ਵੀ ਹਾਜ਼ਰ ਸਨ।
