ਫ਼ਰੀਦਕੋਟ 13 ਜਨਵਰੀ (ਵਰਲਡ ਪੰਜਾਬੀ ਟਾਈਮਜ਼ )
ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਦੀ ਸਮੁੱਚੀ ਟੀਮ ਨੇ ਬਾਬਾ ਫ਼ਰੀਦ ਕੁਸ਼ਟ ਆਸ਼ਰਮ ਫ਼ਰੀਦਕੋਟ ਵਿਚ ਰਹਿਣ ਵਾਲਿਆਂ ਨਾਲ ਮਨਾਈ ਲੋਹੜੀ। ਇਹ ਜਾਣਕਾਰੀ ਸਭਾ ਦੇ ਜਰਨਲ ਸਕੱਤਰ ਜਸਵਿੰਦਰ ਜੱਸ ਨੇ ਪ੍ਰੈੱਸ ਨਾਲ ਸਾਂਝੀ ਕਰਦਿਆਂ ਕਿਹਾ ਕਿ ਸਾਡੀ ਸਭਾ ਅਜਿਹੇ ਸਮਾਜਿਕ ਕੰਮਾਂ ਵਿਚ ਹਿੱਸਾ ਪਾਉਂਦੀ ਰਹਿੰਦੀ ਹੈ। ਅਸੀ ਪੰਜਾਬੀ ਸਾਹਿਤ ਦੇ ਨਾਲ ਨਾਲ ਸਮਾਜਿਕ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਦੇ ਹਾਂ ।
ਇਸ ਸਮੇਂ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ, ਚੇਅਰਮੈਨ ਬੀਰ ਇੰਦਰ ਸਰਾਂ, ਕਾਨੂੰਨੀ ਸਲਾਹਕਾਰ ਐਡਵੋਕੇਟ ਪਰਦੀਪ ਸਿੰਘ ਅਟਵਾਲ , ਸੀਨੀਅਰ ਮੀਤ ਪ੍ਰਧਾਨ ਸਰਬਿੰਦਰ ਸਿੰਘ ਬੇਦੀ ,ਵਿੱਤ ਸਲਾਹਕਾਰ ਕੇ.ਪੀ ਸਿੰਘ ਸਰਾਂ, ਮੀਤ ਪ੍ਰਧਾਨ ਰਾਜ ਗਿੱਲ ਭਾਣਾ, ਮੀਤ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋ, ਪਰਮਜੀਤ ਸਿੰਘ ਐਮ.ਸੀ ਸੰਜੇ ਨਗਰ ਤੇ ਮੀਡੀਆ ਇੰਚਾਰਜ ਅਸ਼ੀਸ਼ ਕੁਮਾਰ ਆਦਿ ਹਾਜ਼ਰ ਸਨ।