ਫ਼ਰੀਦਕੋਟ 16 ਜਨਵਰੀ (ਵਰਲਡ ਪੰਜਾਬੀ ਟਾਈਮਜ਼ )
ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸਾਲ ਖੂਨਦਾਨ ਕੈਂਪ 13,14 ਤੇ 15 ਜਨਵਰੀ ਨੂੰ ਨੇੜੇ ਗੁਰੂਦਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਅਤੇ 14 ਜਨਵਰੀ ਨੂੰ ਗੁਰੂਦਆਰਾ ਪਾਤਸ਼ਾਹੀ ਦਸਵੀਂ ਪਿੰਡ ਢਿੱਲਵਾਂ ਕਲਾਂ ਨੇੜੇ ਕੋਟਕਪੂਰਾ ਫ਼ਰੀਦਕੋਟ ਲਗਾਇਆਂ। ਜਿਸ ਵਿੱਚ ਮੁੱਢਲਾ ਯੋਗਦਾਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪਾਇਆ। ਇਸ ਦੇ ਹੀ ਸੁਸਾਇਟੀ ਵੱਲੋ ਮੱਕੀ ਦੀ ਰੋਟੀ ਤੇ ਸਰੋੰ ਦੇ ਸਾਗ ਨਾਲ ਦੁੱਧ ਦਾ ਲੰਗਰ ਵੀ ਲਗਾਇਆਂ ਗਿਆਂ। ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਫ਼ਰੀਦਕੋਟ ਨੇ ਸਾਂਝੀ ਕੀਤੀ। ਓਨਾਂ ਗੱਲਬਾਤ ਕਰਦਿਆਂ ਕਿਹਾ ,ਸਾਡੀ ਸੁਸਾਇਟੀ ਪਵਿੱਤਰ ਦਿਹਾੜੇ ਤੇ ਕੈਂਪ ਲਗਾ ਆਪਣੇ-ਆਪ ਨੂੰ ਵਡਭਾਗਾ ਮਹਿਸੂਸ ਕਰਦੀ ਹੈ।
ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਤਨਾਮ ਸਿੰਘ ਖਜਾਨਚੀ ,ਸਹਾਇਕ ਪ੍ਰੈਸ ਸਕੱਤਰ ਵਿਸ਼ਾਲ, ਸਾਬਕਾ ਪ੍ਰਿੰਸਪੀਲ ਡਾਂ. ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਡਾਂ. ਬਲਜੀਤ ਸ਼ਰਮਾ ਗੋਲੇਵਾਲਾ ,ਅਸੋਕ ਭਟਨਾਗਰ,ਕਰਨ, ,ਅਮਨ ਨਵਾਂ ਕਿਲ੍ਹਾ, ਦਵਿੰਦਰ ਮੰਡ ਵਾਲਾ, ,ਸੁਖਮੰਦਰ ਸਿੰਘ ਗੋਲੇਵਾਲਾ, ਮਨੇਜਰ ਜੱਸੀ ਥਾੜਾ,,ਜਸਕਰਨ ਫਿੰਡੇ, ਸਾਗਰ,ਬਿੱਲਾ,ਪਾਲਾ ਰੋਮਾਣਾ, ਗੁਰਪਾਲ ਸਿੰਘ ਭੰਡਾਰੀ,ਮਨਜੀਤ ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ , ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ , ਡਾਂ ਭਲਿੰਦਰ ਸਿੰਘ , ਸਟੋਕ ਮਨੇਜਰ ਸਵਰਾਜ ਸਿੰਘ, , ਅਰਸ਼ ਕੋਠੇ ਧਾਲੀਵਾਲ, ਕਾਲ਼ਾ ਡੋਡ, ਇੰਦਰਜੀਤ ਹਰੀਕੇ, ਉਮਕਾਰ ਹਰੀਕੇ, ਹਰਗੁਣ ਹਰਪ੍ਰੀਤ ਢਿੱਲਵਾਂ,ਸਹਿਲ ਢਿੱਲਵਾਂ, ਅਕਾਸ਼ਦੀਪ ਅਬਰੋਲ, ਸਤਨਾਮ, ਸਵਰਾਜ , ਸੁਖਮਨ,ਥਾੜਾ, ਬਾਬਾ ਹਰੀ ਕੇ,ਕਾਕਾ ਖਾਰਾ, ਉਮਕਾਰ ਹਰੀਕੇ, ਇੰਦਰਜੀਤ ਹਰੀਕੇ ਆਦਿ ਹਾਜ਼ਰ ਸਨ।