ਬਠਿੰਡਾ,17 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸੰਤ ਡਾ ਗੁਰਮੀਤ ਰਾਮ ਰਹੀਮ ਜੀ ਇੰਸਾਂ ਦੀ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਰੂਹਾਨੀਅਤ ਦੇ ਨਾਲ ਨਾਲ ਸਮਾਜ ਭਲਾਈ ਦੇ 167 ਕੰਮਾਂ ਵਿੱਚ ਵੀ ਮੋਹਰੀ ਰੋਲ ਅਦਾ ਕਰ ਰਿਹਾ ਹੈ। ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚਲਦੇ ਬਿਨਾਂ ਕਿਸੇ ਧਰਮ, ਜਾਤ ਦਾ ਪੱਖਪਾਤ ਕਰਦਿਆਂ ਡੇਰਾ ਪ੍ਰੇਮੀ ਲੋੜਵੰਦ ਪਰਿਵਾਰਾਂ ਦੀ ਮੁੱਢਲੀ ਜਰੂਰਤ ਕੁੱਲੀ, ਗੁੱਲੀ ਤੇ ਜੁੱਲੀ ਦੀ ਜਰੂਰਤ ਪੂਰਾ ਕਰਨ ਦੇ ਨਾਲ ਗਰੀਬ ਲੜਕੀਆਂ ਦੀ ਸ਼ਾਦੀ, ਲੋੜਵੰਦ ਨੂੰ ਇਲਾਜ ਹੀ ਨਹੀਂ ਗੁਰੂ ਦੇ ਦਿੱਤੇ ਇੱਕ ਸੱਦੇ ਤੇ ਆਪਣਾ ਸਰੀਰ ਦਾਨ ਅਤੇ ਜਿਉਂਦੇ ਜੀਅ ਆਪਣਾ ਗੁਰਦਾ ਦਾਨ ਜਿਹੇ ਬੇਮਿਸਲ ਸੇਵਾ ਕਾਰਜਾਂ ਚ ਮੀਲ ਪੱਥਰ ਗੱਡ ਰਹੇ ਹਨ। I
ਇਸੇ ਹੀ ਰਸਤੇ ਤੇ ਚੱਲਦਿਆਂ ਬਲਾਕ ਬਠਿੰਡਾ ਦੇ ਧੋਬੀਆਣਾ ਇਨਾਕੇ ਦੀ ਸਾਧ ਸੰਗਤ ਨੇ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਜਰੂਰਤ ਦਾ ਸਮਾਨ ਦੇ ਕੇ ਆਪਣਾ ਇਨਸਾਨੀਅਤ ਦਾ ਫਰਜ਼ ਪੂਰਾ ਕੀਤਾਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਰੀਆ ਪ੍ਰੇਮੀ ਸੇਵਕ ਸੋਨਾ ਇੰਸਾਂ ਅਤੇ ਪ੍ਰੇਮੀ ਸੇਵਕ ਰਜਨੀ ਇੰਸਾਂ ਨੇ ਦੱਸਿਆ ਕਿ ਧੋਬੀਆਣਾ ਇਲਾਕੇ ਬੇਅੰਤ ਸਿੰਘ ਨਗਰ, ’ਚ ਰਹਿਣ ਵਾਲੀ ਪੂਨਮ ਦੇਵੀ ਦੀ ਲੜਕੀ ਕੰਚਨ ਕੁਮਾਰੀ ਦਾ ਵਿਆਹ ਰੱਖਿਆ ਹੋਇਆ ਸੀ ਜੋ ਆਰਥਿਕ ਤੌਰ ਤੇ ਕਾਫੀ ਕੰਮਜੋਰ ਸੀ।
ਉਨ੍ਹਾਂ ਦੱਸਿਆ ਕਿ ਇਲਾਕੇ ਦੀ ਸਾਧ ਸੰਗਤ ਨੇ ਲੜਕੀ ਦੀ ਸ਼ਾਦੀ ’ਚ ਘਰੇਲੂ ਵਰਤੋਂ ਦਾ ਸਮਾਨ ਦੇਕੇ ਪ੍ਰੀਵਾਰ ਦੀ ਸਹਾਇਤਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੂਨਮ ਦੇਵੀ ਦੇ ਪਤੀ ਦਾ 5 ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਬੜੀ ਮੁਸ਼ਕਿਲ ਨਾਲ ਕਰਦੀ ਹੈ। ਇਸੇ ਕਾਰਨ ਉਹ ਆਪਣੀ ਲੜਕੀ ਜੋ ਕਿ ਵਿਆਹੁਣਯੋਗ ਸੀ ਦਾ ਵਿਆਹ ਕਰਨ ਵਿਚ ਅਸਮਰੱਥ ਸੀ। ਪਰਿਵਾਰ ਦੀ ਆਰਥਿਕਤਾ ਨੂੰ ਦੇਖਦਿਆਂ ਉਨ੍ਹਾਂ ਦੇ ਏਰੀਆ ਦੀ ਸਾਧ-ਸੰਗਤ ਨੇ ਜਰੂਰਤ ਦਾ ਸਾਮਾਨ ਦਿੱਤਾ ਹੈ ਤਾਂ ਜੋ ਉਹ ਆਪਣੀ ਲੜਕੀ ਦੀ ਸ਼ਾਦੀ ’ਚ ਸੌਖਾਲੇ ਢੰਗ ਨਾਲ ਨਿਰਵਿਘਨ ਕਰ ਸਕੇ।
ਇਸ ਮੱਦਦ ਲਈ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ। ਇਲਾਕਾ ਨਿਵਾਸੀਆਂ ਨੇ ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਪ੍ਰੇਮੀ ਸੰਮਤੀ 15 ਮੈਂਬਰ ਕੁਲਤਾਰ ਸਿੰਘ ਇੰਸਾਂ, ਬੂਟਾ ਸਿੰਘ ਇੰਸਾਂ, ਰਾਮ ਸਿਧਾਰਥ ਇੰਸਾਂ, ਬਿਜਲੀ ਇੰਸਾਂ, ਪ੍ਰੇਮੀ ਸੰਮਤੀ 15 ਮੈਂਬਰ ਭੈਣਾਂ ਰਜਨੀ ਇੰਸਾਂ, ਸੁਖਚੈੈਨ ਇੰਸਾਂ, ਸੁਖਜੀਤ ਇੰਸਾਂ, ਖੁਸ਼ਪ੍ਰੀਤ ਇੰਸਾਂ, ਨਛੱਤਰ ਇੰਸਾਂ, ਜਸਪ੍ਰੀਤ ਇੰਸਾਂ, ਰਾਣੀ ਇੰਸਾਂ ਅਤੇ ਹੋਰ ਸੇਵਾਦਾਰ ਵੀਰ, ਭੈਣਾਂ ਹਾਜਰ ਸਨ। ਜ਼ਿਕਰਯੋਗ ਹੈ ਕਿ ਇਸ ਸੇਵਾ ਕਾਰਜ ਵਿੱਚ ਪ੍ਰੇਮੀ ਸੁਖਦਰਸ਼ਨ ਬਿੱਟੂ, ਰਾਜ, ਸ਼ਿੰਗਾਰਾ, ਨਿਰਮਲ (ਸਾਰੇ ਇੰਸਾਂ) ਨੇ ਵੀ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ।