ਜਲੰਧਰ 20 ਜਨਵਰੀ (ਪਾਲ ਜਲੰਧਰੀ/ਵਰਲਡ ਪੰਜਾਬੀ ਟਾਈਮਜ਼ )
ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ 648 ਅਵਤਾਰ ਦਿਹਾੜੇ ਸਮਰਪਿਤ ਗੀਤ ਮੇਰੇ ਸਤਿਗੁਰ ਦਾ ਪੋਸਟਰ ਅੱਜ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਪ੍ਰਧਾਨ ਅਤੇ ਡੇਰਾ 108 ਸੰਤ ਮੇਲਾ ਰਾਮ ਜੀ ਭਰੋਮਜਾਰਾ ਦੀ ਪਾਵਨ ਪਵਿੱਤਰ ਗੱਦੀ ਤੇ ਬਿਰਾਜਮਾਨ ਸੰਤ ਕੁਲਵੰਤ ਰਾਮ ਜੀ ਮਹਾਰਾਜ ਵੱਲੋਂ ਮੇਰੇ ਸਤਿਗੁਰ ਗੀਤ ਦਾ ਪੋਸਟਰ ਰਿਲੀਜ ਕੀਤਾ ਗਿਆ ਜਿਸ ਨੂੰ ਆਪਣੀ ਆਵਾਜ ਦੇ ਵਿੱਚ ਗਾਇਆ ਹੈ ਪ੍ਰਸਿੱਧ ਗਾਇਕਾ ਬੀਬਾ ਕੇ ਰਮਨ ਨੇ ਅਤੇ ਆਪਣੀਆ ਸੰਗੀਤਕ ਧੁੰਨਾ ਨਾਲ ਸਿੰਗਾਰਿਆ ਹੈ ਪ੍ਰਸਿੱਧ ਲੇਖਕ ਗਾਇਕ ਗੀਤਕਾਰ ਪ੍ਰੀਤ ਬਲਿਹਾਰ ਜੀ ਇਸ ਗੀਤ ਨੂੰ ਕਲਮਬੱਧ ਕੀਤਾ ਉਭਰਦੇ ਲੇਖਕ ਜਗਤਾਰ ਫਤਿਹਪੁਰ ਜੀ ਨੇ ਇਸ ਗੀਤ ਨੂੰ ਬਹੁਤ ਜੱਲਦ ਪਾਲ ਜਲੰਧਰੀ ਵੀ ਕੇ ਰਿਕਾਰਡ ਮਿਉਜ਼ਿਕ ਤੇ ਰਲੀਜ਼ ਕੀਤਾ ਜਾਵੇਗਾ ਇਸ ਮੌਕੇ ਸੰਤ ਕੁਲਵੰਤ ਰਾਮ ਮਹਾਰਾਜ ਨੇ ਕਿਹਾ ਗੁਰਬਤ ਵਿੱਚ ਫਸੇ ਚੰਗੇ ਲੇਖਕਾਂ ਗਾਇਕਾਂ ਦੀ ਸਮਾਜ ਦੇ ਨਾਲ ਨਾਲ ਸਮੂਹ ਸੰਤਮਹਾਪੁਰਸ਼ਾਂ ਨੂੰ ਬਾਂਹ ਫੜਨੀ ਚਾਹੀਦੀ ਤਾਂ ਜੋ ਸਮਾਜ ਦਾ ਕੋਈ ਹੀਰਾ ਨ ਰੁਲ ਜਾਵੇ ਉਨਾਂ ਸੰਗਤਾਂ ਨੂੰ ਬੇਨਤੀ ਕੀਤੀ ਕੇ ਇਸ ਗੀਤ ਨੂੰ ਸੁਣ ਆਪਣੇ ਸਤਿਗੁਰ ਪ੍ਰਤੀ ਆਪਣੀ ਸਰਧਾ ਦਾ ਸਬੂਤ ਦੇਈਏ ਇਸ ਸੇਵਾਦਾਰ ਬਾਬਾ ਜਿੰਦਰ ਜੀ ਗੁਲਾਬ ਮਾਖਾ ਅਤੇ ਕਾਫੀ ਭਾਰੀ ਮਾਤਰਾ ਵਿੱਚ ਸੰਗਤਾਂ ਹਾਜ਼ਰ ਸਨ