ਫਰੀਦਕੋਟ , 22 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾਂਦੀਆਂ ਸਕੂਲੀ ਖੇਡਾਂ ਵਿੱਚ ਜੇਤੂ ਟੀਮ ਫਰੀਦਕੋਟ ਅੰਡਰ-19 ਲੜਕੀਆਂ ਕਿ੍ਰਕਟ ਨੂੰ ਫਰੀਦਕੋਟ ਜ਼ਿਲੇ ਵਿੱਚ ਕੈਂਪ ਲਈ ਚੁਣਿਆ ਗਿਆ ਹੈ। ਅੱਗੇ ਨੈਸ਼ਨਲ ਟੀਮ ਦੀ ਚੋਣ ਲਈ ਵੱਖ ਵੱਖ ਜ਼ਿਲ੍ਹੇ ਦੀਆਂ ਲੜਕੀਆਂ ਦੀ ਚੋਣ ਕਰਨ ਲਈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਦੇ ਕਿ੍ਰਕਟ ਗਰਾਊਂਡ ਵਿੱਚ ਲਾਏ ਗਏ ਕੈਂਪ ਵਿੱਚ ਵੱਖ ਵੱਖ ਜ਼ਿਲਿ੍ਹਆਂ ਤੋਂ 31 ਖਿਡਾਰਨਾ ਭਾਗ ਲੈ ਰਹੀਆਂ ਹਨ। ਇਹਨਾ ਦੀ ਚੋਣ ਕਰਨ ਲਈ ਵਿਭਾਗ ਵਲੋਂ ਚਰਨਜੀਤ ਕੌਰ ਪੀ.ਟੀ.ਆਈ. ਗਰਲਜ਼ ਸਕੂਲ ਫਰੀਦਕੋਟ, ਭਗਤ ਸਿੰਘ ਧਾਲੀਵਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਕੋਚ, ਸ਼ਮਿੰਦਰ ਸਿੰਘ ਹਿੰਦੀ ਮਾਸਟਰ ਮਿਸ਼ਰੀਵਾਲਾ, ਕੋਚ ਦੀ ਡਿਊਟੀ ਲਾਈ ਗਈ ਹੈ। ਸਮੇਂ ਸਮੇਂ ’ਤੇ ਜਿਲਾ ਖੇਡ ਅਫਸਰ ਮੈਡਮ ਕੇਵਲ ਕੌਰ ਵਲੋਂ ਖਿਡਾਰਨਾ ਦੀ ਰਿਹਾਇਸ਼, ਖਾਣਾ ਸਮੇਤ ਹੋਰ ਪ੍ਰਬੰਧਾਂ ਦਾ ਜਾਇਜਾ ਲੈ ਰਹ ਹਨ। ਬੱਚਿਆਂ ਨੂੰ ਦਿੱਤੀ ਜਾਂਦੀ ਸਿਖਲਾਈ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਖਿਡਾਰਨਾ ਦੀ ਸਿਖਲਾਈ ਬਹੁਤ ਹੀ ਨਿਵੇਕਲੇ ਤਰੀਕੇ ਨਾਲ ਦਿੱਤੀ ਜਾ ਰਹੀ ਹੈ। ਉਹਨਾ ਨੂੰ ਪੂਰਾ ਨਿਪੁੰਨ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਵਧੀਆ ਤਕਨੀਕਾਂ ਸਿੱਖ ਕੇ ਪੂਰੇ ਭਾਰਤ ਵਿੱਚ ਪੰਜਾ ਬਦਾ ਨਾਮ ਰੋਸ਼ਨ ਕਰ ਸਕਣ। ਵਰਿੰਦਰ ਸਿੰਘ ਸਰਕਾਰੀ ਹਾਈ ਸਕੂਲ ਦਲ ਸਿੰਘ ਵਾਲਾ, ਬੇਅੰਤ ਕੌਰ ਲੈਕਚਰਾਰ, ਸਿਹਤ ਤੇ ਸਰੀਰਕ ਸਿੱਖਿਆ ਸ਼ਹੀਦ ਗੁਰਭੇਜ ਸਿੰਘ ਸੀਨੀ. ਸੈਕ. ਸਕੂਲ ਢੁੱਡੀ, ਗੋਬਿੰਦ ਸਿੰਘ ਪੀਟੀਈ ਗੋਰਮਿੰਟ ਹਾਈ ਸਕੂਲ ਜਨੇਰੀਆਂ ਵਿਸ਼ੇਸ਼ ਤੌਰ ’ਤੇ ਕੈਂਪ ਦੀ ਸ਼ੁਰੂਆਤ ਕਰਨ ਲਈ ਮੈਡਮ ਕੇਵਲ ਕੌਰ ਜਿਲਾ ਸਪੋਰਟਸ ਕੋਆਰਡੀਨੇਟਰ ਨਾਲ ਪਹੁੰਚੇ ਸਨ। ਇਸ ਮੌਕੇ ਮੈਡਮ ਕੇਵਲ ਕੌਰ ਨੇ ਬੋਲਦਿਆਂ ਸਮੂਹ ਖਿਡਾਰਨਾ ਨੂੰ ਜੀ ਆਇਆਂ ਆਖਿਆ। ਵਧੀਆ ਸਿਖਲਾਈ ਪ੍ਰਾਪਤ ਕਰਕੇ ਪੂਰੇ ਭਾਰਤ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਨ ਦੀ ਤਾਕੀਦ ਕੀਤੀ ਗਈ। ਉਹਨਾਂ ਇਹਨਾ ਤਜਰਬੇਕਾਰ ਕੋਚਾਂ ਤੋਂ ਵੀ ਆਸ ਪ੍ਰਗਟ ਕੀਤੀ ਕਿ ਇਕ ਵਧੀਆ ਤੇ ਪਾਰਦਰਸ਼ੀ ਟੀਮ ਤਿਆਰ ਕਰਕੇ ਭੇਜਣਗੇ ਅਤੇ ਪੰਜਾਬ ਲਈ ਗੋਲਡ ਮੈਡਲ ਦਿਵਾਉਣਗੇ।

