ਕੋਟਕਪੂਰਾ, 24 ਜਨਵਰੀ ( ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਦਸਮੇਸ਼ ਕਾਨਵੈਂਟ ਸਕੂਲ ਭਾਣਾ ਵਿਖੇ ਤੀਸਰੇ ਖੇਡ-ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਕੂਲ ਦੇ ਬੱਚਿਆਂ ਨੇ ਬਹੁਤ ਵਧ-ਚੜ੍ਹ ਕੇ ਭਾਗ ਲਿਆ। ਇਸ ਮੌਕੇ ਰਾਜਬੀਰ ਸਿੰਘ ਸੰਧੂ ਡੀ.ਐੱਸ.ਪੀ. ਫਰੀਦਕੋਟ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਸਕੂਲ ਦੀ ਮੈਨੇਜਿੰਗ ਕਮੇਟੀ ਅਤੇ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਸਕੂਲ ਬੈਂਡ ਟੀਮ ਮੁੱਖ-ਮਹਿਮਾਨ ਨੂੰ ਸਲਾਮੀ ਦੇ ਕੇ ਬੈਂਡ ਨਾਲ ਮਿੱਥੇ ਸਥਾਨ ਤੱਕ ਛੱਡ ਕੇ ਆਈ ਇਸ ਪਿੱਛੋਂ ਸਕੂਲ ਬੈਂਡ ਟੀਮ ਅਤੇ ਚਾਰੋ ਹਾਉਸਾਂ ਨੇ ਮਾਰਚ ਪਾਸਟ ਕੀਤਾ। ਜਿਸ ਤੋਂ ਬਾਅਦ ਮੁੱਖ-ਮਹਿਮਾਨ ਰਾਜਬੀਰ ਸਿੰਘ ਸੰਧੂ (ਡੀ.ਐੱਸ.ਪੀ. ਫ਼ਰੀਦਕੋਟ) ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਰਾਸ਼ਟਰੀ ਗਾਣ ਤੋ ਬਾਅਦ ਖੇਡਾਂ ਦੀ ਸ਼ੁਰੂਆਤ ਹੋਈ। ਕੁੜੀਆ ਅਤੇ ਮੁੰਡਿਆਂ ਦੇ ਜੁਨੀਅਰ ਅਤੇ ਸੀਨੀਅਰ ਵਿੰਗ ਦੇ ਹਿਸਾਬ ਨਾਲ ਹਾਉਸ ਵਾਈਜ਼ ਕੰਪੀਟੀਸ਼ਨ ਹੋਏ। ਇਨ੍ਹਾਂ ਵਿਚ ਟਰੈਕ ਈਵੈਂਟ ਅਤੇ ਫੀਲਡ ਈਵੈਂਟ ਦੇ ਨਾਲ-ਨਾਲ ਕੁਝ ਫਨੀ ਈਵੈਂਟ ਜਿਵੇਂ ਕਿ ਚਮਚਾ ਰੇਸ, ਡੱਡੂ ਰੇਸ, ਆਕਟੋਪਸ ਰੇਸ, ਸਪਿੰਨ ਰੇਸ ਅਤੇ ਚੇਨ ਰੇਸ ਵੀ ਹੋਏ ਜਿਨ੍ਹਾਂ ਦਾ ਬੱਚਿਆ ਦੇ ਨਾਲ-ਨਾਲ ਮੌਜੂਦਾ ਮਹਿਮਾਨਾ ਨੇ ਵੀ ਖੂਬ ਅਨੰਦ ਮਾਣਿਆ, ਖੇਡਾ ਦੇ ਸਮੇ ਬੱਚਿਆ ਨੇ ਆਪਣੇ-ਆਪਣੇ ਹਾਉਸ ਨੂੰ ਪੂਰੇ ਜੋਸ਼ ਨਾਲ ਤਾੜੀਆ ਵਜਾ ਕੇ ਉਸਸ਼ਾਹ ਦਿੱਤਾ। ਜੇਤੂ ਖਿਡਾਰੀਆ ਅਤੇ ਟੀਮਾਂ ਨੂੰ ਮੁੱਖ ਮਹਿਮਾਨ ਨੇ ਸਰਟੀਫਿਕੇਟ ਪ੍ਰਧਾਨ ਕੀਤੇ। ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਵਜੋ ਪਧਾਰੇ ਰਾਜਬੀਰ ਸਿੰਘ ਸੰਧੂ ਡੀ.ਐਸ.ਪੀ. ਨੇ ਕਿਹਾ ਕਿ ਖੇਡਾ ਜੀਵਨ ਦਾ ਇਕ ਅਤਿ ਜਰੂਰੀ ਅੰਗ ਹੈ। ਵਿਦਿਆਰਥੀ ਜੀਵਨ ਵਿਚ ਤਾ ਇਸ ਦੀ ਜਰੂਰਤ ਹੋਰ ਵੀ ਜ਼ਿਆਦਾ ਹੁੰਦੀ ਹੈ। ਹਰ ਬੱਚੇ ਨੂੰ ਕਿਸੇ ਨਾ ਕਿਸੇ ਖੇਡ ਵਿਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ, ਕਿਉਕਿ ਅਜਕਲ ਦੇ ਸੋਸ਼ਲ ਮੀਡੀਆ ਦੇ ਯੁਗ ਵਿਚ ਬੱਚੇ ਆਪਣਾ ਬਹੁਤ ਜ਼ਿਆਦਾ ਸਮਾਂ ਬੈਠ ਕੇ ਫੋਨ ਨਾਲ ਹੀ ਬਿਤਾਉਦੇ ਹਨ ਜੋ ਕਿ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਦੋਵੇ ਤਰ੍ਹਾਂ ਦੇ ਵਿਕਾਸ ਲਈ ਬਹੁਤ ਵੱਡਾ ਖਤਰਾ ਹੈ। ਸਕੂਲ ਵਿਚ ਆਯੋਜਿਤ ਹੋਣ ਵਾਲੇ ਖੇਡ ਦਿਵਸ ਬੱਚਿਆ ਨੂੰ ਭੱਜਣ ਨੱਠਣ ਲਈ ਤਿਆਰ ਕਰਦੇ ਹਨ। ਛੋਟੇ ਬੱਚਿਆ ਦੁਆਰਾ ਕੀਤੀਆ ਗਈਆ ਪੇਸ਼ਕਾਰਾ ਨੂੰ ਵੀ ਬਹੁਤ ਪਸੰਦ ਕੀਤਾ ਗਿਆ। ਅੰਤ ਵਿਚ ਸਕੂਲ ਦੇ ਚੇਅਰਮੈਨ ਸ. ਕਰਨਵੀਰ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਖੇਡਾਂ ਦੀ ਖੁਸ਼ੀ-ਖੁਸ਼ੀ ਹੋਈ ਸੰਪੰਨਤਾ ਲਈ ਪ੍ਰਿੰਸੀਪਲ ਸੁਰਜੀਤ ਕੌਰ ਸਮੂਹ ਸਟਾਫ ਅਤੇ ਵਿਦਿਆਰਥੀਆ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਕਨਵੀਨਰ ਅਜਮੇਰ ਸਿੰਘ ਧਾਲੀਵਾਲ, ਅਜਨ ਸਿੰਘ ਧਾਲੀਵਾਲ, ਡਾਇਰੈਕਟਰ ਮੈਡਮ ਕੁਲਵਿੰਦਰ ਕੌਰ, ਡਾਇਰੈਕਟਰ ਹਰਵੀਰ ਸਿੰਘ ਧਾਲੀਵਾਲ, ਦਸਮੇਸ਼ ਮਾਡਰਨ ਸੀ.ਸੈ. ਸਕੂਲ ਦੇ ਪ੍ਰਿੰਸੀਪਲ ਵੀਰਪਾਲ ਕੌਰ, ਵਾਈਸ ਪ੍ਰਿੰਸੀਪਲ ਕਰਮਜੀਤ ਕੌਰ ਅਤੇ ਵਿਜੇ ਕੁਮਾਰ ਅਤੇ ਕੋਆਰਡੀਨੇਟਰਸ ਮਧੂ ਗੇਰਾ, ਰਾਜਵੰਤ ਵਾਲੀਆ ਅਤੇ ਨਿਸ਼ਾ ਗਰੋਵਰ ਵੀ ਸ਼ਾਮਿਲ ਸਨ। ਅਧਿਆਪਕ ਗੁਰਬਕਸ਼ ਕੌਰ ਨੇ ਬਹੁਤ ਹੀ ਸੁਚੱਜਤਾ ਨਾਲ ਮੰਚ ਸੰਚਾਲਨ ਕੀਤਾ।
