ਫਰੀਦਕੋਟ 24 ਜਨਵਰੀ (ਵਰਲਡ ਪੰਜਾਬੀ ਟਾਈਮਜ਼ )
ਪਿਛਲੇ ਦਿਨੀ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਦੇ ਸੀਨੀਅਰ ਪ੍ਰਚਾਰ ਸਕੱਤਰ , ਲੇਖਕ ਅਤੇ ਪੱਤਰਕਾਰ ਡਾਕਟਰ ਧਰਮ ਪ੍ਰਵਾਨਾ ਦੇ ਪਿਤਾ ਸਵਰਗੀ ਬਲਬੀਰ ਚੰਦ ਜੀ ਅਕਾਲ ਚਲਾਣਾ ਕਰ ਗਏ ਹਨ ਉਹਨਾਂ ਦੇ ਅਕਾਲ ਚਲਾਣੇ ਤੇ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਦੇ ਸਮੂਹਿਕ ਮੈਂਬਰਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਤਰਫੋ ਇਕਬਾਲ ਘਾਰੂ ( ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਅਤੇ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ( ਸੇਖੋਂ ) ਰਜਿ ਪੰਜਾਬ )ਅਤੇ ਨੌਜਵਾਨ ਲੇਖਕ ਵਤਨਵੀਰ ਜ਼ਖਮੀ ਉਚੇਚੇ ਤੌਰ ਤੇ ਧਰਮ ਪ੍ਰਵਾਨਾ ਦੇ ਗ੍ਰਹਿ ਪਿੰਡ ਕਿਲਾ ਨੌ ਵਿਖੇ ਪੁੱਜੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹਮਦਰਦੀ ਪ੍ਰਗਟ ਕੀਤੀ।ਉਹਨਾਂ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਪ੍ਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਧਰਮ ਪ੍ਰਵਾਨਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਅੰਤਿਮ ਅਰਦਾਸ ਅਤੇ ਭੋਗ 31 ਜਨਵਰੀ ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪਿੰਡ ਕਿਲਾ ਨੌ ਵਿਖੇ ਦੁਪਹਿਰ 12 : ਵਜੇ ਪਵੇਗਾ
