ਕੋਟਕਪੂਰਾ, 25 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸਕੂਲ, ਕੋਟਕਪੂਰਾ ਵੱਲੋਂ ਸੀ.ਬੀ.ਐੱਸ.ਈ. ਵੱਲੋਂ ਜਾਰੀ ਵਿਭਿੰਨ ਗਤੀਵਿਧੀਆਂ ਦੀ ਕ੍ਰਮਬੱਧਤਾ ਨੂੰ ਬਰਕਰਾਰ ਰੱਖਦਿਆਂ ਸਕੂਲ ਮੁਖੀ ਸ੍ਰੀ ਸੁਰਿੰਦਰ ਸਿੰਘ ਦੀ ਸੁਚੱਜੀ ਰਾਹਨੁਮਾਈ ਅਧੀਨ ‘ਰਾਸ਼ਟਰੀ ਵੋਟਰ ਦਿਵਸ’ ਮਨਾਇਆ ਗਿਆ। ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਦੌਰਾਨ ਆਪਣੇ ਵੋਟ ਦੀ ਯੋਗ ਵਰਤੋਂ, ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਅਤੇ ਸਮਾਜ ਦੀ ਤਰੱਕੀ ਲਈ ਯੋਗਦਾਨ ਦਰਸਾਉਂਦਿਆਂ ਵੋਟ ਅਧਿਕਾਰ ਨਾਲ਼ ਸੰਬੰਧਤ ਭਾਸ਼ਣ, ਕਵਿਤਾ ਅਤੇ ਸਹੁੰ ਚੁੱਕ ਪ੍ਰੋਗਰਾਮ ਪੇਸ਼ ਕੀਤਾ। ਇਸ ਸਮੇਂ ਸਮੂਹ ਅਧਿਆਪਕ ਵਰਗ ਅਤੇ ਵੱਖ-ਵੱਖ ਵਿਭਾਗਾਂ ਦੇ ਕੋਆਰਡੀਨੇਟਰਜ਼ ਵੀ ਹਾਜ਼ਰ ਸਨ। ਦਸਮੇਸ਼ ਗਰੁੱਪ ਆਫ਼ ਸਕੂਲਜ਼ ਦੇ ਮੈਨੇਜਿੰਗ ਡਾਇਰੈਕਟਰ ਸ. ਜਸਬੀਰ ਸਿੰਘ ਸੰਧੂ ਨੇ ਸਕੂਲ ਮੁਖੀ ਸ੍ਰੀ ਸੁਰਿੰਦਰ ਸਿੰਘ ਜੀ ਦੇ ਇਸ ਗਤੀਵਿਧੀ ਸੰਬੰਧੀ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਉਣ ਵਾਲ਼ੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਇਨ੍ਹਾਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਨਾ-ਸੰਦੇਸ਼ ਭੇਜਿਆ।