ਫਰੀਦਕੋਟ, 25 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਵਿਖੇ ਬਹੁਤ ਸਾਲਾ ਤੋਂ ਲੋਕਾਂ ਦੀ ਸੇਵਾ ਕਰ ਰਹੀ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਨੂੰ ਰਾਜ ਪੱਧਰੀ ਨੈਸ਼ਨਲ ਬਲੱਡ ਡਨੇਸ਼ਨ ਡੇ ਮੌਕੇ ਮਾਣਯੋਗ ਡਾ. ਬਲਬੀਰ ਸਿੰਘ ਹੈਲਥ ਅਤੇ ਫੈਮਲੀ ਵੈੱਲਫੇਅਰ ਮਨਿਸਟਰ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੇ ਇਸ ਅਵਾਰਡ ਨੂੰ ਅਤੇ ਆਪਣੀ ਖੁਸ਼ੀ ਨੂੰ ਸਿਮਰਜੀਤ ਸਿੰਘ ਸੇਖੋਂ ਪ੍ਰਧਾਨ ਬਾਬਾ ਫਰੀਦ ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ, ਜੋ ਇਸ ਸੁਸਾਇਟੀ ਵਿੱਚ ਹਮੇਸ਼ਾ ਖਾਸ ਤੋਰ ‘ਤੇ ਯੋਗਦਾਨ ਪਾਉਦੇਂ ਹਨ, ਨਾਲ ਸਾਂਝਾ ਕੀਤਾ। ਸ. ਸੇਖੋਂ ਨੇ ਦੱਸਿਆ ਕਿ ਇਹ ਸੁਸਾਇਟੀ ਸਮਾਜ ਸੇਵਾ ਲਈ ਹਮੇਸ਼ਾ ਵੱਧ ਚੜ੍ਹ ਕੇ ਕੰਮ ਕਰਦੀ ਹੈ। ਉਹਨਾਂ ਦੱਸਿਆ ਕਿ ਇਸ ਸਾਲ ਵੀ ਇਸ ਸੁਸਾਇਟੀ ਵੱਲੋਂ 3350 ਯੂਨਿਟ ਬਲੱਡ ਦੀ ਸੇਵਾ ਸਰਕਾਰੀ ਹਸਪਤਾਲਾਂ ਨੂੰ ਦਿੱਤੀ ਗਈ ਹੈ। ਇਸ ਮੌਕੇ ਬਾਬਾ ਫਰੀਦ ਸੁਸਾਇਟੀ ਦੇ ਮੈਂਬਰ ਡਾ. ਗੁਰਇੰਦਰ ਮੋਹਨ ਸਿੰਘ ਅਤੇ ਗੁਰਜਾਪ ਸਿੰਘ ਸੇਖੋਂ ਅਤੇ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਸਿੰਘ ਰੱਤੀਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ, ਸਤਨਾਮ ਸਿੰਘ ਖਜਾਨਚੀ, ਪ੍ਰੈਸ ਸਕੱਤਰ ਮਿਸਟਰ ਸ਼ਿਵਨਾਥ ਫ਼ਰੀਦਕੋਟ ਦਰਦੀ, ਸਹਾਇਕ ਪ੍ਰੈਸ ਸਕੱਤਰ ਮਿਸਟਰ ਵਿਸ਼ਾਲ, ਫਾਰਮਰ ਪ੍ਰਿੰਸਪੀਲ ਡਾ. ਪਰਮਿੰਦਰ ਸਿੰਘ ਸਰਕਾਰੀ ਬ੍ਰਿਜਿੰਦਰਾ ਕਾਲਜ, ਮਿਸਟਰ ਅਮਨ ਨਵਾਂ ਕਿਲ੍ਹਾ ਵਾਲਾ, ਮਿਸਟਰ ਜੱਸੀ ਥਾੜਾ, ਮਿਸਟਰ ਜਸਕਰਨ ਟਿੰਡੇ, ਸਵਰਾਜ ਸਿੰਘ, ਕੁਲਵੰਤ ਸਿੰਘ ਜਲਾਲੇਆਣਾ, ਅਰਮਾਨ ਘੁਮਿਆਰਾ ਆਦਿ ਵੀ ਮੌਜੂਦ ਸਨ।