ਲਾਇਨਜ਼ ਕਲੱਬ ਰਾਇਲ ਨੇ ਤਿਰੰਗਾ ਲਹਿਰਾਉਣ ਤੋਂ ਬਾਅਦ ਗਣਤੰਤਰ ਦਿਵਸ ਦੀ ਦੱਸੀ ਮਹੱਤਤਾ!
ਕੋਟਕਪੂਰਾ, 28 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ ਕਲੱਬ ਕੋਟਕਪੂਰਾ ਰਾਇਲ ਵੱਲੋਂ ਗੋਦ ਲਏ ਸਰਕਾਰੀ ਹਾਈ ਸਮਾਰਟ ਸਕੂਲ ਮੁਹੱਲਾ ਸੁਰਗਾਪੁਰੀ ਕੋਟਕਪੂਰਾ ਵਿਖੇ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਅਹੂਜਾ (ਕਿੱਟੂ) ਵਲੋਂ ਅਦਾ ਕੀਤੀ ਗਈ। ਪੋ੍ਰਜੈਕਟ ਚੇਅਰਮੈਨ ਇੰਜ. ਭੁਪਿੰਦਰ ਸਿੰਘ ਨੇ ਕਲੱਬ ਦੀਆਂ ਪ੍ਰਾਪਤੀਆਂ ਅਤੇ ਗਣਤੰਤਰ ਦਿਵਸ ਬਾਰੇ ਦੱਸਿਆ। ਪ੍ਰਧਾਨ ਸੰਜੀਵ ਕੁਮਾਰ ਅਹੂਜਾ ਨੇ ਗਣਤੰਤਰ ਬਾਰੇ ਜਾਣਕਾਰੀ ਦਿੰਦਿਆਂ ਇਹ ਵੀ ਐਲਾਨ ਕੀਤਾ ਕਿ 5ਵੀਂ, 8ਵੀਂ ਅਤੇ 10ਵੀਂ ਜਮਾਤ ਦੇ ਜੋ ਵਿਦਿਆਰਥੀ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣਗੇ, ਕਲੱਬ ਵਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਡਾ. ਸੁਨੀਲ ਛਾਬੜਾ ਨੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਆਖਿਆ ਕਿ ਡਾ. ਭੀਮ ਰਾਉ ਅੰਬੇਦਕਰ ਵਲੋਂ 26 ਨਵੰਬਰ 1949 ਨੂੰ ਲਿਖਿਆ ਗਿਆ ਸੀ ਪਰ ਇਹ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਸਕੂਲ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕਲੱਬ ਵਲੋਂ ਸਕੂਲ ਬੱਚਿਆਂ ਦਾ ਮਾਣ ਸਨਮਾਨ ਕੀਤਾ ਗਿਆ। ਸਕੂਲ ਦੀ ਮੰਗ ਅਨੁਸਾਰ ਕਲੱਬ ਵਲੋਂ ਸਕੂਲ ਸਟਾਫ ਦੇ ਬੈਠਣ ਲਈ 7 ਨਵੀਆਂ ਕੁਰਸੀਆਂ ਭੇਂਟ ਕੀਤੀਆਂ ਗਈਆਂ। ਸਕੂਲੀ ਬੱਚਿਆਂ ਨੂੰ ਕਲੱਬ ਵਲੋਂ ਬਿਸਕੁਟ ਤੇ ਸਕੂਲ ਵਲੋਂ ਲੱਡੂ ਵੰਡੇ ਗਏ। ਇਸ ਮੌਕੇ ਸਕੂਲ ਮੁਖੀ ਮਨੀਸ਼ ਕੁਮਾਰ ਛਾਬੜਾ ਨੇ ਕਲੱਬ ਨੂੰ ਜੀ ਆਇਆਂ ਆਖਦਿਆਂ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਸਕੂਲ ਸਟਾਫ ਤੋਂ ਇਲਾਵਾ ਕਲੱਬ ਮੈਂਬਰਾਂ ਸੁਰਜੀਤ ਸਿੰਘ, ਨਛੱਤਰ ਸਿੰਘ, ਮਨਜੀਤ ਸਿੰਘ ਔਲਖ, ਮਨੋਜ ਮਿੱਤਲ, ਭੁਪਿੰਦਰ ਸਿੰਘ ਮੱਕੜ, ਮਨਜੀਤ ਸਿੰਘ ਲਵਲੀ ਅਤੇ ਪੀ.ਆਰ.ਓ. ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਆਦਿ ਵੀ ਹਾਜਰ ਸਨ।

