ਕੋਟਕਪੂਰਾ, 28 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਸਾਈਕਲ ਰਾਈਡਰਜ਼ ਵਲੋਂ 76ਵੇਂ ਗਣਤੰਤਰ ਦਿਵਸ ਨੂੰ ਸਮਰਪਿਤ 76 ਕਿਲਮੀਟਰ ਦੀ ਸਾਈਕਲ ਫ਼ੇਰੀ ਦਾ ਪ੍ਰਬੰਧ ਕੀਤਾ ਗਿਆ। ਇਸ ਸਾਈਕਲ ਫ਼ੇਰੀ ਕੋਟਕਪੂਰਾ ਤੋਂ ਸਵੇਰੇ 4:00 ਵਜੇ ਸ਼ੁਰੂ ਹੋ ਕੇ ਕੋਟਕਪੂਰਾ ਤੋਂ ਬਾਘਾਪੁਰਾਣਾ, ਮੁੱਦਕੀ, ਫ਼ਰੀਦਕੋਟ ਤੇ ਵਾਪਿਸ ਕੋਟਕਪੂਰਾ ਵਿਖੇ ਸਮਾਪਤ ਹੋਈ, ਇਸ ਸਾਈਕਲ ਫ਼ੇਰੀ ਵਿੱਚ ਕਲੱਬ ਦੇ ਗੁਰਦੀਪ ਸਿੰਘ ਕਲੇਰ, ਰਜਤ ਕਟਾਰੀਆ, ਗੁਰਪ੍ਰੀਤ ਸਿੰਘ ਕਮੋਂ, ਡਾ. ਕੁਲਦੀਪ ਧੀਰ ਅਤੇ ਰਾਜੇਸ਼ ਮੌਂਗਾ ਨੇ ਭਾਗ ਲਿਆ। ਇਹਨਾਂ ਮੈਂਬਰਾਂ ਵਲੋਂ ਇਹ ਸਾਈਕਲ ਸਫ਼ਰ ਲਗਭਗ 4 ਘੰਟਿਆਂ ਵਿੱਚ ਤੈਅ ਕੀਤਾ ਗਿਆ। ਇਸ ਮੌਕੇ ਇਹਨਾਂ ਮੈਂਬਰਾਂ ਵੱਲੋਂ ਪਿੰਡ ਲੰਙੇਆਣਾ ਖੁਰਦ ਵਿਖੇ ਸਾਲ 2021 ਵਿੱਚ ਇੰਡੀਅਨ ਏਅਰਫੋਰਸ ਦਾ ਹਾਦਸਾਗ੍ਰਸਤ ਹੋਏ ਲੜਾਕੂ ਜਹਾਜ਼ ਅਤੇ ਸ਼ਹੀਦ ਹੋਏ ਪਾਇਲਟ ਅਭੀਨਵ ਚੌਧਰੀ ਦੀ ਯਾਦ ਵਿੱਚ ਬਣਿਆ ਸਮਾਰਕ ਵੀ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਡਾ. ਕੁਲਦੀਪ ਧੀਰ ਅਤੇ ਰਾਜੇਸ਼ ਮੌਂਗਾ ਵਲੋਂ ਸ਼ਹਿਰ ਦੇ ਆਸ-ਪਾਸ ਰਾਈਡ ਲਾ ਕੇ ਗਣਤੰਤਰ ਦਿਵਸ ਮਨਾਇਆ ਗਿਆ।