ਆਖਿਆ! ਅੰਮ੍ਰਿਤਸਰ ਦੀ ਵਾਪਰੀ ਘਟਨਾ ਦੀ ਜਿੰਮੇਵਾਰ ਪੰਜਾਬ ਸਰਕਾਰ
ਕੋਟਕਪੂਰਾ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਪੰਜਾਬ ਦੀ ਤਰ੍ਹਾਂ ਅੱਜ ਕੋਟਕਪੂਰਾ ਵਿਖੇ ਡਾ. ਭੀਮ ਰਾਓ ਅੰਬੇਦਕਰ ਪਾਰਕ ਵਿੱਚ ਮੰਡਲ ਪ੍ਰਧਾਨ ਕ੍ਰਿਸ਼ਨ ਨਾਰੰਗ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ ਗਿਆ। ਇਸ ਸਮੇਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਆਪਣੇ ਸੰਬੋਧਨ ਦੌਰਾਨ ਜਸਪਾਲ ਸਿੰਘ ਪੰਜਗਰਾਈਂ, ਹਰਦੀਪ ਸ਼ਰਮਾ ਬਾਹਮਣਵਾਲਾ, ਮਾ. ਹਰਬੰਸ ਲਾਲ ਸ਼ਰਮਾ ਆਦਿ ਨੇ ਆਮ ਆਦਮੀ ਪਾਰਟੀ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮੰਗ ਕੀਤੀ ਕਿ ‘ਆਪ’ ਸਰਕਾਰ ਇਸ ਘਟਨਾ ਦੇ ਦੋਸ਼ੀ ਨੂੰ ਸਖਤ ਸਜ਼ਾ ਦੇਵੇ, ਕਿਉਂਕਿ ਭਾਰਤੀ ਜਨਤਾ ਪਾਰਟੀ ਡਾ. ਭੀਮ ਰਾਉ ਅੰਬੇਦਕਰ ਜੀ ਦਾ ਅਪਮਾਨ ਕਦੇ ਵੀ ਸਹਿਣ ਨਹੀਂ ਕਰੇਗੀ। ਉਹਨਾਂ ਕਿਹਾ ਕਿ ਹਰਿਮੰਦਰ ਸਾਹਿਬ ਵਿਖੇ ਬਿਲਕੁਲ ਚੌਂਕੀ ਦੇ ਸਾਹਮਣੇ ਡਾ. ਅੰਬੇਦਕਰ ਜੀ ਦੀ ਦੀ ਘਟਨਾ ਵਾਪਰੀ ਹੈ, ਜੋ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਨਲਾਇਕੀ ਕਰਕੇ ਪੰਜਾਬ ਅੰਦਰ ਅੱਜ ਲਾਅ ਐਂਡ ਆਰਡਰ ਤਹਿਤ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਰਹੀ। ਉਹਨਾਂ ਆਖਿਆ ਕਿ ਪੰਜਾਬ ਅੰਦਰ ਹਰ ਰੋਜ਼ ਡਕੈਤੀਆਂ, ਗੁੰਡਾਗਰਦੀ, ਅਵਾਰਾਗਰਦੀ, ਬੁਰਸ਼ਾਗਰਦੀ, ਲੁੱਟਾਂ/ਖੋਹਾਂ ਅਤੇ ਕਤਲੇਆਮ ਹੋਣ ਕਰਕੇ ਹਰ ਵਰਗ ਪੰਜਾਬ ਸਰਕਾਰ ਤੋਂ ਦੁਖੀ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਡਾ. ਭੀਮ ਰਾਓ ਜੀ ਦਾ ਉਹਨਾਂ ਨਾਲ ਜੁੜੀਆਂ ਪੰਜ ਥਾਵਾਂ ਨੂੰ ਤੀਰਥ ਸਥਾਨਾਂ ਦਾ ਨਾਮ ਦੇ ਕੇ ਨਿਰਮਾਣ ਕਰਵਾਇਆ। ਇਸ ਤਰ੍ਹਾਂ ਹੀ ਭਾਜਪਾ ਦੀ ਸਰਕਾਰ ਸਮੇਂ ਸਵਰਗੀ ਪ੍ਰਧਾਨ ਮੰਤਰੀ ਵਾਜਪਾਈ ਸਮੇਂ ’ਤੇ ਭਾਰਤ ਰਤਨ ਦੇਣ ਦਾ ਕੰਮ ਕੀਤਾ। ਉਹਨਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਵਲੋਂ ਦਿੱਤਾ ਗਿਆ ਸੰਵਿਧਾਨ ਸਾਡੇ ਦੇਸ਼ ਦੀ ਖੁਸ਼ਹਾਲੀ ਦਾ ਇੱਕ ਮਹੱਤਵਪੂਰਨ ਅੰਗ ਹੈ। ਉਹਨਾਂ ਆਖਿਆ ਕਿ ਡਾ. ਅੰਬੇਦਕਰ ਜੀ ਕੇਵਲ ਦਲਿਤ ਸਮਾਜ ਦਾ ਹੀ ਨਹੀਂ, ਸਗੋਂ ਪੂਰੇ ਦੇਸ਼ ਵਾਸੀਆਂ ਲਈ ਵੱਡਾ ਯੋਗਦਾਨ ਦਿੱਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਰਾਜਨ ਨਾਰੰਗ ਜਿਲਾ ਮੀਤ ਪ੍ਰਧਾਨ, ਮਨਵੀਰ ਰੰਗਾ ਜਿਲਾ ਯੂਥ ਪ੍ਰਧਾਨ, ਮਨਜੀਤ ਨੇਗੀ, ਪ੍ਰਦੀਪ ਸ਼ਰਮਾ, ਡਾਕਟਰ ਰਮਨ, ਗਗਨ ਸੇਠੀ ਫਰੀਦਕੋਟ, ਸ਼ਾਮ ਲਾਲ ਮੈਂਗੀ, ਕਰਤਾਰ ਸਿੰਘ ਸਿੱਖਾਂਵਾਲਾ, ਮਨੋਹਰ ਲਾਲ ਸਾਬਕਾ ਐੱਮ.ਸੀ., ਗਿੰਦਰ ਰੁਮਾਣਾ ਆਦਿ ਵੀ ਹਾਜ਼ਰ ਸਨ।