ਕੋਟਕਪੂਰਾ, 30 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੇਂਦਰੀ ਮਾਧਿਮਕ ਸਿੱਖਿਆ ਬੋਰਡ ਅਤੇ ਸੈਕਰੇਟਰੀਅਟ ਟ੍ਰੇਨਿੰਗ ਐਂਡ ਮੈਨੇਜਮੈਂਟ ਇੰਸਟੀਚਿਊਟ ਵੱਲੋਂ ਸਾਂਝੇ ਤੌਰ ‘ਤੇ ਦੋ ਦਿਨਾਂ ਟ੍ਰੇਨਿੰਗ ਆਫ਼ ਟ੍ਰੇਨਰਸ ਪ੍ਰੋਗਰਾਮ ਦਾ ਆਯੋਜਨ ਬਰਾਊਨ ਐਂਡ ਦਾਸ ਵਰਲਡ ਸਕੂਲ ਫਿਰੋਜ਼ਪੁਰ ਵਿਖੇ ਕੀਤਾ ਗਿਆ। ਇਹ ਪ੍ਰੋਗਰਾਮ ਅਧਿਆਪਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੈਡਾਗੋਜੀ ਅਤੇ ਪ੍ਰਬੰਧਕੀ ਯੋਗਤਾਵਾਂ ਨੂੰ ਵਧਾਉਣ ‘ਚ ਮਦਦ ਕਰਨ ਲਈ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪੂਰੇ ਪੰਜਾਬ ਰਾਜ ਵਿੱਚ ਸੀਬੀਐਸਈ ਸਕੂਲਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਤਜ਼ਰਬੇਕਾਰ ਪ੍ਰਿੰਸੀਪਲਜ਼, ਕੋਆਰਡੀਨੇਟਰਜ਼ ਅਤੇ ਵਿਸ਼ਾ ਅਧਿਆਪਕਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਤਰ੍ਹਾਂ ਇਸ ਪ੍ਰਸ਼ਿਕਸ਼ਣ ਵਿੱਚ ਅਧਿਆਪਕਾਂ, ਸਕੂਲੀ ਪ੍ਰਸ਼ਾਸਕਾਂ, ਅਤੇ ਟ੍ਰੇਨਿੰਗ ਵਿਸ਼ੇਸ਼ਗਿਆਨਾਂ ਨੇ ਭਾਗ ਲਿਆ। ਇਹ ਪਹਿਲ ਸਮਰੱਥਾ ਵਿਕਾਸ ਟੈਕਨੋਲੋਜੀ, ਵਿਲੱਖਣ ਅਧਿਆਪਨ ਤਰੀਕਿਆਂ, ਸਿੱਖਿਆ ਪ੍ਰਣਾਲੀ 2020 ਅਤੇ ਅਧਿਆਪਨ ਹੁਨਰਾਂ ‘ਤੇ ਕੇਂਦ੍ਰਤ ਰਹੀ, ਜਿਸਦਾ ਉਦੇਸ਼ ਪ੍ਰਸ਼ਿਕਸ਼ਕਾਂ ਨੂੰ ਇੱਕ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਣਾਲੀ ਵਿਕਸਤ ਕਰਨ ਲਈ ਤਿਆਰ ਕਰਨਾ ਹੈ। ਇਹ ਦੱਸਦੇ ਹੋਏ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਐਸ ਬੀ ਆਰ ਐਸ ਗੁਰੂਕੁਲ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਧਵਨ ਕੁਮਾਰ ਜੀ ਅਤੇ ਸੀਨੀਅਰ ਕੋਆਰਡੀਨੇਟਰ ਡਾ.ਨਸੀਮ ਬਾਨੋ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਇਸ ਟਰੇਨਿੰਗ ਦੀ ਅਗਵਾਈ CBSE ਅਤੇ ISTM ਦੇ ਨਿਪੁੰਨ ਵਿਦਵਾਨਾਂ ਵੱਲੋਂ ਕੀਤੀ ਗਈ। ਉਹਨਾਂ ਦੁਆਰਾ ਜਿੱਥੇ ਆਧੁਨਿਕ ਅਧਿਆਪਨ ਵਿਧੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਉੱਥੇ ਹੀ ਸੀਬੀਐਸਈ ਦੇ ਨਿਪੁੰਨ ਮਾਹਰ ਵਿਦਵਾਨ ਸ਼੍ਰੀਮਾਨ ਅਰੁਣ ਜੋਹਨ ਮਸੀਹ ਦੁਆਰਾ ਨੈਸ਼ਨਲ ਸਿੱਖਿਆ ਪ੍ਰਣਾਲੀ 2020 ਦੇ ਆਧਾਰ ਤੇ ਤਿਆਰ ਕੀਤੇ ਗਏ ਉਦੇਸ਼ਾਂ ਦੀ ਪ੍ਰਾਪਤੀ ਸਬੰਧੀ ਦਿਸ਼ਾ ਨਿਰਦੇਸ਼ ਕੀਤਾ ਗਿਆ। ਇਹ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਡਿਜਿਟਲ ਲਰਨਿੰਗ ਟੂਲਾਂ, ਨੇਤ੍ਰਿਤਵ ਅਤੇ ਪ੍ਰਸ਼ਾਸਨਿਕ ਸਰਵੋਤਮ ਅਭਿਆਸਾਂ ‘ਤੇ ਕੇਂਦ੍ਰਤ ਸੈਸ਼ਨ ਰਿਹਾ। ਇਸ ਪ੍ਰੋਗਰਾਮ ਵਿੱਚ ਪਹੁੰਚੇ ਹੋਰ ਵੱਖ-ਵੱਖ ਸੰਸਥਾਵਾਂ ਦੇ ਪ੍ਰਸ਼ਿਕਸ਼ਕਾਂ ਨੇ ਆਪਣੇ ਵਿਚਾਰ ਤੇ ਅਨੁਭਵ ਸਾਂਝੇ ਕੀਤੇ। CBSE ਅਤੇ ISTM ਵਿਚਕਾਰ ਇਹ ਸਹਿਯੋਗ ਅਧਿਆਪਕਾਂ ਦੀ ਵਿਅਕਤੀਗਤ ਤੇ ਪੇਸ਼ਾਵਰ ਵਿਕਾਸ ਵੱਲ ਇਕ ਮਹੱਤਵਪੂਰਨ ਕਦਮ ਹੈ ਜੋ ਕਿ ਨਵੀਂ ਸਿੱਖਿਆ ਵਿਧੀਆਂ ਰਾਹੀਂ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਉੱਚ ਪੱਧਰੀ ਬਣਾਉਣ ਲਈ ਯਤਨਸ਼ੀਲ ਹੈ।
ਪ੍ਰੋਗਰਾਮ ਦੇ ਅੰਤ ‘ਚ ਭਾਗੀਦਾਰਾਂ ਨੂੰ ਪ੍ਰਮਾਣਤਾ ਦਿੰਦੇ ਹੋਏ ਕਿਹਾ ਕਿ ਇਸ ਦੋ ਰੋਜ਼ਾ ਟ੍ਰੇਨਿੰਗ ਵਿੱਚ ਸ਼ਾਮਿਲ ਹੋਣ ਵਾਲੇ ਵਾਲੇ ਟ੍ਰੇਨਰਾਂ ਨੂੰ ਭਵਿੱਖ ਵਿੱਚ ਟੀਚਰ ਟਰੇਨਿੰਗ ਪ੍ਰੋਗਰਾਮਾਂ ਦਾ ਆਯੋਜਨ ਕਰਨ ਲਈ ਵਚਨਬੱਧ ਹਾਂ।

