ਫਰੀਦਕੋਟ 30 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਦੇ ਜਨਰਲ ਸਕੱਤਰ ਸ੍ਰੀ ਸੁਰਿੰਦਰਪਾਲ ਸ਼ਰਮਾ ਭਲੂਰ ਦੀ ਸੂਚਨਾ ਅਨੁਸਾਰ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦਾ ਬਿਸਮਿਲ ਫਰੀਦਕੋਟੀ ਯਾਦਗਾਰੀ ਸਲਾਨਾ ਸਮਾਗਮ 2ਫਰਵਰੀ 2025ਦਿਨ ਐਤਵਾਰ ਨੂੰ ਬਾਬਾ ਫ਼ਰੀਦ ਲਾਅ ਕਾਲਜ ਦੇ ਹਾਲ ਕੋਟਕਪੂਰਾ ਰੋਡ ਫਰੀਦਕੋਟ ਸਾਹਮਣੇ ਢਿੱਲੋਂ ਪੈਟਰੋਲ ਪੰਪ ਫਰੀਦਕੋਟ ਵਿਖੇ ਹੋ ਰਿਹਾ ਹੈ। ਸੋ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਸਮੂਹ ਮੈਬਰਾਨ ਅਤੇ ਇਲਾਕੇ ਦੇ ਕਵੀ ਸਾਹਿਬਾਨ ਨੂੰ ਪਹੁੰਚਣ ਲਈ ਬੇਨਤੀ ਕੀਤੀ ਜਾਦੀ ਹੈ। ਇਹ ਸਮਾਗਮ ਸਵੇਰੇ 10:30ਵਜੇ ਤੋਂ ਦੁਪਹਿਰ 2:30 ਵਜੇ ਤੱਕ ਜਾਰੀ ਰਹੇਗਾ। ਸੋ ਸਮੂਹ ਕਵੀ ਸੱਜਣਾਂ ਨੂੰ ਸਮੇਂ ਸਿਰ ਪਹੁੰਚਣ ਲਈ ਅਪੀਲ ਕੀਤੀ ਜਾਂਦੀ ਹੈ।
