ਬੇਈਮਾਨੀ ਅਤੇ ਭ੍ਰਿਸ਼ਟਾਚਾਰ ਤੋਂ ਕੋਹਾਂ ਦੂਰ ਰਹੇ ਸ਼੍ਰੀ ਬਲਬੀਰ ਚੰਦ ਜੀ
ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਰੋਹ ਪਿੰਡ ਕਿਲਾ ਨੌ ਵਿਖੇ ਅੱਜ
ਕੋਟਕਪੂਰਾ, 31 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਬਲਬੀਰ ਚੰਦ ਜੀ ਦਾ ਜਨਮ ਸਾਂਝੇ ਪੰਜਾਬ ਵਿੱਚ ਜੀਂਦ ਰਿਆਸਤ ਪਿੰਡ ਮਰੁੰਡ ਨਾਰਨੌਲ ਜਿਲਾ ਮਹਿੰਦਰਗੜ੍ਹ ਅਜੋਕੇ ਹਰਿਆਣਾ ਪ੍ਰਾਂਤ ਵਿੱਚ ਪਿਤਾ ਸ੍ਰੀ ਕਰਤਾਰ ਚੰਦ ਜੀ ਦੇ ਘਰ ਮਾਤਾ ਸ਼੍ਰੀਮਤੀ ਚਾਵਲੀ ਜੀ ਦੀ ਕੁੱਖੋਂ 2-9-1948 ਵੀਰਵਾਰ ਨੂੰ ਹੋਇਆ, ਜਦਕਿ ਇਹਨਾਂ ਦਾ ਪਰਿਵਾਰ ਪਹਿਲੋਂ ਹੀ ਪਾਕਿਸਤਾਨ ਬਣਨ ਤੋਂ ਬਾਅਦ ਕੁੱਝ ਸਮੇਂ ਪਿੱਛੋਂ ਹੀ ਫਰੀਦਕੋਟ ਰਿਆਸਤ ਦੇ ਪਿੰਡ ਕਿਲ੍ਹਾ ਨੌਂ ਵਸ ਗਏ ਸਨ। ਫਿਰ ਦੋ ਮਹੀਨੇ ਬਾਅਦ ਹੀ ਇਹ ਮਰੁੰਡ ਪਿੰਡ ਨੂੰ ਛੱਡ ਇਹ ਅਜੋਕੇ ਪੰਜਾਬ ਦੇ ਪਿੰਡ ਕਿਲਾ ਨੌ (ਨਵਾ ਕਿਲਾ) ਆ ਗਏ ਸਨ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਪਿੰਡ ਕਿਲਾ ਨੌ ਵਿੱਚ ਹੀ ਕੀਤੀ ਸੀ ਅਗਲੇਰੀ ਪੜ੍ਹਾਈ ਲਈ ਉਹ ਫਰੀਦਕੋਟ ਵਿਖੇ ਬਲਬੀਰ ਹਾਈ ਸਕੂਲ ਦਾਖ਼ਲਾ ਲੈ ਲਿਆ ਸੀ। ਅੱਠਵੀਂ ਤੱਕ ਦੀ ਪੜ੍ਹਾਈ ਕਰਨ ਉਪਰੰਤ ਨੌਵੀ ਕਲਾਸ ਦੇ ਵਿੱਚ ਖ਼ਾਲਸਾ ਹਾਈ ਸਕੂਲ ਫਰੀਦਕੋਟ ਦਾਖਲਾ ਲੈ ਲਿਆ ਪ੍ਰੈਪ ਵੰਨ ਤੱਕ ਦੀ ਪੜਾਈ ਕਰਨ ਉਪਰੰਤ ਇਹਨਾਂ ਨੂੰ ਕਈ ਮਹਿਕਮਿਆਂ ਵਿੱਚ ਨੌਕਰੀ ਵੀ ਮਿਲ ਗਈ ਸੀ ਜਿਵੇਂ ਕਿ ਪੰਜਾਬ ਪੁਲਿਸ, ਪੰਜਾਬ ਰੋਡਵੇਜ਼, ਫ਼ੂਡ ਸਪਲਾਈ ਆਦਿ ਵਿੱਚ ਪਰ ਉਹਨਾਂ ਦੇ ਦਾਦਾ ਜੀ ਅਤੇ ਪਿਤਾ ਜੀ ਨੇ ਨੌਕਰੀ ਨਾ ਕਰਨ ਦਿੱਤੀ ਅਤੇ ਆਪਣੇ ਪਿਤਾ ਪੁਰਖੀ ਕੰਮ ਕਰਨ ਨੂੰ ਹੀ ਪਹਿਲ ਦਿੱਤੀ। ਚੜ੍ਹਦੀ ਜਵਾਨੀ ਹੀ ਇਹਨਾਂ ਦਾ ਵਿਆਹ ਪਿੰਡ ਲੱਕੜ ਵਾਲਾ ਤਹਿ ਮਲੋਟ ਅੱਜ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਉਸ ਸਮੇਂ ਦੇ ਪ੍ਰਸਿੱਧ ਠੇਕੇਦਾਰ ਰਛਪਾਲ ਰਾਮ ਦੀ ਪੁੱਤਰੀ ਮਾਇਆ ਵੰਤੀ ਦੇ ਨਾਲ 1967 ਦੇ ਕਰੀਬ ਹੋਈ। ਇਹਨਾਂ ਦੇ ਘਰ ਤਿੰਨ ਪੁੱਤਰ ਡਾਕਟਰ ਧਰਮ ਪ੍ਰਵਾਨਾਂ, ਅੰਮ੍ਰਿਤ ਪਾਲ ਜਗਰੂਪ ਸਿੰਘ ਅਤੇ ਇੱਕ ਪੁੱਤਰੀ ਅਮਰਜੀਤ ਕੌਰ ਸਨ। ਜਿੰਨ੍ਹਾਂ ਉਹਨਾਂ ਨੂੰ ਵਧੀਆ ਤਾਲੀਮ ਅਤੇ ਚੰਗੇ ਸੰਸਕਾਰ ਦਿੱਤੇ। ਉਹਨਾਂ ਹਮੇਸ਼ਾ ਸਾਦਾ ਜੀਵਨ ਬਤੀਤ ਕੀਤਾ। ਸਾਰੀ ਉਮਰ ਉਨ੍ਹਾਂ ਹੱਕ ਹਲਾਲ ਦੀ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ। ਬੇਈਮਾਨੀ, ਭ੍ਰਿਸ਼ਟਾਚਾਰ ਤੋਂ ਕੋਹਾਂ ਦੂਰ ਰਹੇ ਸਨ। ਉਹਨਾਂ ਦੇ ਚਾਹੁਣ ਵਾਲਿਆਂ ਦਾ ਦਾਇਰਾ ਬਹੁਤ ਵੱਡਾ ਸੀ। ਉਹ ਫਰੀਦਕੋਟ ਪਰਜਾਪਤ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਵੱਖ-ਵੱਖ ਅਹੁਦਿਆਂ ’ਤੇ ਬਾਖੂਬੀ ਕੰਮ ਕਰਨ ਕਰਕੇ ਹਰ ਇੱਕ ਦੇ ਚਹੇਤੇ ਬਣ ਗਏ ਸਨ। ਇਸ ਤੋਂ ਇਲਾਵਾ ਪਿੰਡ ਕਿਲ੍ਹਾ ਨੌਂ ਦੇ ਸਰਕਾਰੀ ਹਾਈ ਸਕੂਲ ਵਿੱਚ ਬਣੀ ਪਸਵਕ ਕਮੇਟੀ ਦੇ ਸੀਨੀਅਰ ਮੈਂਬਰ ਵੀ ਬਹੁਤ ਸਾਲਾਂ ਤੱਕ ਰਹੇ। ਪਿੰਡ ਕਿਲ੍ਹਾ ਨੌਂ ਦੀ ਵਿਸ਼ਕਰਮਾ ਧਰਮਸ਼ਾਲਾ ਦੇ ਪ੍ਰਧਾਨ ਵੀ ਰਹੇ ਸਨ। ਉਹ ਜਿੰਨੀਂ ਦੇਰ ਵੀ ਜਿਸ-ਜਿਸ ਕਮੇਟੀ ਦੇ ਅਹੁਦਿਆਂ ’ਤੇ ਰਹੇ ਸਨ, ਉਹਨਾਂ ਆਪਣੀ ਜ਼ਿੰਮੇਵਾਰੀ ਬਾਖੂਬੀ, ਇਮਾਨਦਾਰੀ ਨਾਲ ਨਿਭਾਈ। ਉਨ੍ਹਾਂ ਨੂੰ ਸਾਹਿਤ ਨਾਲ ਵੀ ਗੂੜਾ ਪ੍ਰੇਮ ਸੀ, ਉਹ ਹਮੇਸ਼ਾ ਹੀ ਚੰਗੀਆਂ ਪੁਸਤਕਾਂ ਪੜ੍ਹਦੇ ਰਹਿੰਦੇ ਸਨ। ਉਹ ਗੁਰਬਾਣੀ ਨਾਲ ਜੁੜੇ ਹੋਏ ਸਨ। ਸਾਦਾ ਖਾਣਾ ਛੱਕਣਾ, ਸਾਦਾ ਪਹਿਰਾਵਾ ਪਹਿਨਣਾ, ਚੰਗੀਆ ਕਿਤਾਬਾ ਪੜਨਾ ਹਰ ਇਕ ਨਾ ਮੇਲ ਮਿਲਾਪ ਰੱਖਣਾ ਪ੍ਰੇਮ ਪਿਆਰ ਨਾਲ ਗੱਲ ਬਾਤ ਕਰਨਾ ਉਨ੍ਹਾਂ ਦਾ ਮੁੱਖ ਗੁਣ ਸੀ। ਸੰਖੇਪ ਜਿਹੀ ਬਿਮਾਰੀ ਕਾਰਨ 23-1-2025 ਆਪਣੀ ਸੰਸਾਰਕ ਯਾਤਰਾ ਨੂੰ ਪੂਰੀ ਕਰ ਸੱਚਖੰਡ ਜਾ ਬਿਰਾਜੇ। ਉਹਨਾਂ ਦੇ ਨਮਿੱਤ ਰੱਖੇ ਸਹਿਜ ਪਾਠ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਪਿੰਡ ਕਿਲ੍ਹਾ ਨੌਂ ਗੁਰਦੁਆਰਾ ਗੁਰਮਤਿ ਪ੍ਰਕਾਸ਼ ਵਿੱਚ 31 ਜਨਵਰੀ ਦਿਨ ਸ਼ੁੱਕਰਵਾਰ ਨੂੰ ਹੋਵੇਗਾ।
