ਲੁਧਿਆਣਾ 2 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਪਿੰਡ ਨਾਰੰਗਵਾਲ ਜ਼ਿਲਾ ਲੁਧਿਆਣਾ ਵਿਖੇ ਖਾਲਸਾ ਐਜੂਏਸ਼ਨ ਸੁਸਾਇਟੀ ਨਾਰੰਗਵਾਲ ਪਿੰਡ ਦੀ ਸਮੂਹ ਸੰਗਤ ਅਤੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਜਿ ਰਾਏਕੋਟ ਦੀ ਸਹਾਇਤਾ ਨਾਲ ਦੂਸਰਾ ਗਤਕਾ ਕੱਪ ਕਰਵਾਇਆ ਗਿਆ, ਇਸ ਗਤਕੇ ਕੱਪ ਵਿੱਚ 3 ਗਰੁੱਪ ਰੱਖੇ ਗਏ ਸੀ। ਲੜਕੀਆਂ ਓਪਨ – ਪਹਿਲਾ ਸਥਾਨ ਮੀਰੀ ਪੀਰੀ ਗਤਕਾ ਅਖਾੜਾ ਗਿਲ ਕਲਾਂ (ਬਠਿੰਡਾ),ਦੂਜਾ ਸਥਾਨ ਮੀਰੀ ਪੀਰੀ ਗਤਕਾ ਅਖਾੜਾ (ਡੇਹਲੋਂ),ਤੀਜਾ ਸਥਾਨ ਅਕਾਲ ਸਹਾਇ ਗਤਕਾ ਅਕੇਡਮੀ (ਲੁਧਿਆਣਾ), ਸੀਨੀਅਰ ਲੜਕਿਆਂ ਵਿਚੋਂ ਪਹਿਲਾ ਸਥਾਨ -ਨਿਰਵੈਰ ਖਾਲਸਾ (ਬੁਰਜ ਕੁਲਾਰਾ),ਦੂਜਾ ਸਥਾਨ -ਭਾਈ ਬੱਚਿਤਰ ਸਿੰਘ ਗਤਕਾ ਅਖਾੜਾ (ਹਠੂਰ),ਤੀਜਾ ਸਥਾਨ-ਇੱਕ ਓਕਾਰ ਗਤਕਾ ਅਖਾੜਾ (ਜਲੰਧਰ ), ਯੂਨੀਅਰ ਲੜਕੇ -ਪਹਿਲਾ ਸਥਾਨ ਅਕਾਲ ਸਹਾਇ ਗਤਕਾ ਅਕੇਡਮੀ(ਲੁਧਿਆਣਾ),ਦੂਜਾ ਬਾਬਾ ਬੰਦਾ ਸਿੰਘ ਬਹਾਦਰ (ਦੁੱਗਰੀ),ਤੀਜਾ ਭਾਈ ਮਨੀ ਸਿੰਘ ਗਤਕਾ ਅਖਾੜਾ ਜਿੱਤਵਾਲ (ਮਲੇਰਕੋਟਲਾ )ਨੇ ਹਾਸਲ ਕੀਤਾ। [ਧੰਨਵਾਦ -ਜੱਜਮੈਂਟ -ਮੀਰੀ ਪੀਰੀ ਗਤਕਾ ਅਖਾੜਾ ਚਮਿੰਡਾ, ਉਸਤਾਦ -ਸੰਦੀਪ ਸਿੰਘ ਖਾਲਸਾ ਜੀ ]
