ਮਲੇਰਕੋਟਲਾ 4 ਫ਼ਰਵਰੀ (ਰਣਬੀਰ ਸਿੰਘ ਪ੍ਰਿੰਸ/ਵਰਲਡ ਪੰਜਾਬੀ ਟਾਈਮਜ਼)
ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸ.ਜੱਸੀ ਧਰੌੜ ਸਾਹਨੇਵਾਲ ਸਰਪ੍ਰਸਤ ( ਕਲਮਾਂ ਦੇ ਵਾਰ ਸਾਹਿਤਕ ਮੰਚ), ਸੰਪਾਦਕ ਸ੍ਰ ਰਣਬੀਰ ਸਿੰਘ ਪ੍ਰਿੰਸ, ਸਹਿ ਸੰਪਾਦਕ ਸ੍ਰ ਅਵਤਾਰ ਸਿੰਘ ਬਾਲੇਵਾਲ , ਸ੍ਰ ਕੁਲਦੀਪ ਸਿੰਘ ਦੀਪ (ਸਾਦਿਕ ਪਬਲੀਕੇਸ਼ਨਜ਼) ਦੇ ਸਹਿਯੋਗ ਨਾਲ ਆਉਣ ਵਾਲ਼ੀ 9 ਫ਼ਰਵਰੀ 2025 ਦਿਨ ਐਤਵਾਰ ਨੂੰ ਮਲੇਰਕੋਟਲਾ ਵਿਖੇ ਸਾਂਝਾ ਕਾਵਿ ਸੰਗ੍ਰਹਿ “ਪੰਜਾਬ ਬੋਲਦਾ” ਜਿਸ ਵਿੱਚ ਪੰਜਾਬ ਦੇ ਨਾਮਵਰ ਲੇਖਕਾਂ ਦੀਆਂ ਰਚਨਾਵਾਂ ਸ਼ਾਮਿਲ ਹਨ। ਇਸ ਦੇ ਨਾਲ ਹੀ ਸ੍ਰ ਜਗਵੀਰ ਸਿੰਘ ਗਾਗਾ ਦਾ ਨਾਵਲ “ਅਣਸਮਝੀ ਔਰਤ”, ਸ੍ਰੀਮਤੀ ਗੁਰਬਖਸ਼ ਕੌਰ ਕਨੇਡਾ ਦੀ “ਵੀਰਾਨ ਦੁਨੀਆਂ” ਸ੍ਰ ਕੁਲਦੀਪ ਸਿੰਘ ਦੀਪ ਦੀ ਪਲੇਠੀ ਕਿਤਾਬ”ਗੁਆਚੀ ਧਰਤ” ਲੋਕ ਅਰਪਣ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਕਵੀ ਦਰਬਾਰ, ਬਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ l ਇਹ ਪਹਿਲੀ ਵਾਰ ਹੈ ਕਿ ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਇੱਕੋ ਸਮੇਂ ਚਾਰ ਕਿਤਾਬਾਂ ਦਾ ਲੋਕ ਅਰਪਣ ਕੀਤਾ ਜਾ ਰਿਹਾ ਹੈ।ਜੋ ਕਿ ਮੰਚ ਲਈ ਬੜੇ ਮਾਣ ਵਾਲੀ ਗੱਲ ਹੈ।

