ਫ਼ਰੈਸ਼ਰ ਪਾਰਟੀ ਦੌਰਾਨ ਮਿਸਟਰ ਫਰੈਸ਼ਰ ਸ਼ੁਭੰਮ ਜੱਗਾ ਅਤੇ ਮਿਸ ਫਰੈਸ਼ਰ ਮਨੀਤ ਕੌਰ ਨੂੰ ਚੁਣਿਆ
ਫ਼ਰੀਦਕੋਟ, 5 ਫ਼ਰਵਰੀ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਕੈਪਟਨ ਡਾ. ਪੂਰਨ ਸਿੰਘ ਅੋਡੀਟੋਰੀਅਮ ਵਿਖੇ ਕਾਲਜ ਅੰਦਰ ਨਵੇਂ ਆਏ ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਪਹਿਚਾਣਨ ਵਾਸਤੇ ਫਰੈਸ਼ਰ ਡੇ, ਜੇਫ਼ਾਈਰ-2025 ਕਰਵਾਇਆ ਗਿਆ। ਪਿ੍ਰੰਸੀਪਲ ਡਾ.ਐਸ.ਪੀ.ਐਸ.ਸੋਢੀ ਨੇ ਸਮੁੱਚੀ ਮੈਨੇਜਮੈਂਟ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਆਖਿਆ। ਇਸ ਦੌਰਾਨ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਨੇ ਆਪਣੀ ਕਲਾਂ ਦੀਆਂ ਵੰਨਗੀਆ ਪੇਸ਼ ਕਰਦਿਆਂ ਇਸ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸਮਾਗਮ ਦੌਰਾਨ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਂਸਨਲ ਸੁਸਾਇਟੀ ਦੇ ਸੀਨੀਅਰ ਵਾਇਸ ਪ੍ਰੈਜੀਡੈਂਟ ਅਤੇ ਕਾਲਜ ਦੇ ਡਾਇਰੈਕਟਰ ਡਾ ਗੁਰਸੇਵਕ ਸਿੰਘ, ਸੁਸਾਇਟੀ ਦੇ ਸਕੱਤਰ ਜਸਬੀਰ ਸਿੰਘ ਸੰਧੂ, ਖਜ਼ਾਨਚੀ ਅਤੇ ਕਾਲਜ ਦੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ,ਡਾ.ਗੁਲਬੀਰ ਕੌਰ, ਸੁਸਾਇਟੀ ਦੇ ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਸੁਪਤਨੀ ਪ੍ਰਭਜੋਤ ਕੌਰ ਢਿੱਲੋਂ ਸੇਵਾ ਮੁਕਤ ਜ਼ਿਲਾ ਸਿੱਖਿਆ ਅਫ਼ਸਰ, ਸੁਸਾਇਟੀ ਦੇ ਮੈਂਬਰ ਕਰਤਾਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਾਰੇ ਮਹਿਮਾਨਾਂ ਨੇ ਇਸ ਮਿਆਰੀ ਪ੍ਰੋਗਰਾਮ ਲਈ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਕਾਲਜ ਦੇ ਡਾਇਰੈਕਟਰ ਡਾ ਗੁਰਸੇਵਕ ਸਿੰਘ ਨੇ ਕਿਹਾ ਕਿ ਦਸਮੇਸ਼ ਡੈਂਟਲ ਕਾਲਜ ਦੀ ਮੈਨੇਜਮੈਂਟ ਦਾ ਮੰਤਵ ਉੱਚ ਸਿੱਖਿਆ ਪ੍ਰਦਾਨ ਅਤੇ ਚੰਗੇ ਵਿਅਕਤੀਤਵ ਦਾ ਵਿਕਾਸ ਕਰਨਾ ਹੈ। ਇਸ ਮੰਤਵ ਨੂੰ ਹਾਸਲ ਕਰਨ ਵਾਸਤੇ ਕਾਲਜ ਵੱਲੋਂ ਸਮੇਂ-ਸਮੇਂ ਤੇ ਅਕੈਡਮਿਕ ਦੇ ਨਾਲ ਨਾਲ ਐਕਸਟਰਾ ਕੁਰੀਕੁਲਰ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਦਸਮੇਸ਼ ਡੈਂਟਲ ਕਾਲਜ ਚੁਨਣ ਅਤੇ ਦਾਖਲਾ ਲੈਣ ਤੇ ਵਧਾਈ ਦਿੱਤੀ। ਉਨ੍ਹਾਂ ਜੀਵਨ ਅੰਦਰ ਕਾਮਯਾਬੀ ਵਾਸਤੇ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਮੈਨੇਜਮੈਂਟ ਦੀ ਭਰਪੂਰ ਕੋਸ਼ਿਸ ਰਹਿੰਦੀ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ- ਨਾਲ ਘਰ ਵਰਗਾ ਮਾਹੌਲ ਅਤੇ ਹਰ ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ ਜਾਣ। ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਵਾਸਤੇ ਵਰਲਡ ਕਲਾਸ ਜਿੰਮ, ਖੇਡਾਂ ਦੇ ਮੈਦਾਨ, ਸਟੇਟ ਆਫ ਆਰਟ ਕੰਨਟੀਨ ਕਮ ਸਟੂਡੈਂਟਸ ਸੈਂਟਰ, ਆਧੁਨਿਕ ਤਕਨੀਕਾਂ ਨਾਲ ਲੈੱਸ ਹੋਸਟਲ ਅਤੇ ਮੈੱਸ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਕਾਲਜ ਦੇ ਵਿਦਿਆਰਥੀਆਂ ਨੇ ਗਰੁੱਪ ਸੌਂਗ, ਭੰਗੜਾ, ਗਿੱਧਾ, ਸੋਲੋ ਡਾਂਸ ਆਦਿ ਕਰਦਿਆਂ ਨਵੇਂ ਅਤੇ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਡਾ ਤਰੁਨ ਕੁਮਾਰ, ਡਾ ਮੀਨੂ ਭੋਲਾ, ਡਾ ਬਸਵਾਰਾਜ, ਡਾ ਰਮਨਦੀਪ ਸਿੰਘ ਬਰਾੜ, ਡਾ ਵਨੀਤਾ, ਡਾ ਗੁਰਸਿਮਰਤ ਕੌਰ ਬਰਾੜ, ਡਾ ਪਿਯੂਸ ਗਾਂਧੀ, ਡਾ ਵਰਿੰਦਰਾ ਸਿੰਘ, ਡਾ ਐਮ ਐਲ ਕਪੂਰ, ਡਾ ਸਤਨਾਮ, ਡਾ ਨਿਤੀਕਾ, ਡਾ ਪ੍ਰੀਤੀ ਧਿਰ,ਡਾ ਮਨਦੀਪ ਕੌਰ, ਡਾ ਰੇਨੂਕਾ,ਡਾ ਸਮਰਪ੍ਰੀਤ ਕੌਰ ਡਾ ਵਿਸ਼ਾਲੀ, ਡਾ ਫਰਖੰਦਾ ਸਮੂਹ ਸਟਾਫ ਅਤੇ ਫੈਕਲਟੀ ਹਾਜ਼ਰ ਸਨ। ਇਸ ਪ੍ਰੋਗਰਾਮ ਦੌਰਾਨ ਮਿਸਟਰ ਫਰੈਸ਼ਰ ਸ਼ੁਭੰਮ ਜੱਗਾ ਨੂੰ, ਮਿਸ ਫਰੈਸ਼ਰ ਮਨੀਤ ਕੌਰ ਨੂੰ, ਵੈੱਲ ਡਰੈੱਸਡ ਮਿਸਟਰ ਅਭਿਸੇਕ ਨੂੰ, ਮਿਸ ਚਾਰਮਿੰਗ ਪ੍ਰੀਸ਼ੀਤਾ ਗੋਇਲ ਨੂੰ,ਬੈਸਟ ਵਾਕ ਧਨਵੀ ਚੌਹਾਨ ਨੂੰ ਚੁਣ ਕੇ ਐਵਾਰਡ ਦਿੱਤੇ ਗਏ। ਇਹ ਯਾਦਗਰੀ ਸਮਾਗਮ ਲੰਮਾਂ ਸਮਾਂ ਕਾਲਜ ਵਿਦਿਆਰਥੀਆਂ ਦੇ ਚੇਤਿਆਂ ’ਚ ਵਸਿਆ ਰਹੇਗਾ।