ਕੋਟਕਪੂਰਾ, 5 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਦੇ ਸਤਿਕਾਰਤ ਪਿਤਾ ਜਥੇਦਾਰ ਲਾਭ ਸਿੰਘ ਧਾਲੀਵਾਲ ਦੇ ਅਚਾਨਕ ਵਿਛੋੜੇ ਸਬੰਧੀ ਦੁੱਖ ਪ੍ਰਗਟ ਕਰਨ ਵਾਲਿਆਂ ਦਾ ਉਹਨਾਂ ਦੇ ਗ੍ਰਹਿ ਵਿਖੇ ਤਾਂਤਾ ਲੱਗਿਆ ਰਹਿੰਦਾ ਹੈ। ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ, ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਮੁਕਤਸਰ ਸਾਹਿਬ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ, ਗੁਰਤੇਜ ਸਿੰਘ ਖੋਸਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਬਲਰਾਜ ਸਿੰਘ ਕਟੋਰਾ ਚੇਅਰਮੈਨ ਮਾਰਕਿਟ ਕਮੇਟੀ ਫਿਰੋਜਪੁਰ, ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ ਆਦਿ ਨੇ ਜਥੇਦਾਰ ਲਾਭ ਸਿੰਘ ਦੇ ਅਚਾਨਕ ਵਿਛੋੜੇ ’ਤੇ ਦੁੱਖ ਸਾਂਝਾ ਕਰਦਿਆਂ ਆਖਿਆ ਕਿ ਸੰਘਰਸ਼ ਦੌਰਾਨ ਪੁਲਿਸ ਦਾ ਅੰਨਾ ਤਸ਼ੱਦਦ ਆਪਣੇ ਪਿੰਡੇ ’ਤੇ ਹੰਢਾਉਣ ਦੇ ਬਾਵਜੂਦ ਵੀ ਉਹਨਾਂ ਨਾ ਤਾਂ ਵਿਚਾਰਧਾਰਾ ਬਦਲੀ ਅਤੇ ਨਾ ਹੀ ਹਾਲਾਤਾਂ ਨਾਲ ਸਮਝੌਤਾ ਕੀਤਾ। ਜਥੇਦਾਰ ਲਾਭ ਸਿੰਘ ਦੇ ਵੱਡੇ ਭਰਾ ਗੁਰਮੇਲ ਸਿੰਘ ਧਾਲੀਵਾਲ ਅਤੇ ਬੇਟੇ ਲੈਕ. ਮਨਜੀਤ ਸਿੰਘ ਨੇ ਉਹਨਾਂ ਵਲੋਂ ਸੰਘਰਸ਼ ਵਿੱਚ ਪਾਏ ਯੋਗਦਾਨ ਦਾ ਸੰਖੇਪ ਵਿੱਚ ਜਿਕਰ ਕੀਤਾ। ਉਹਨਾਂ ਦੇ ਅਚਾਨਕ ਵਿਛੋੜੇ ’ਤੇ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਉਪਰੋਕਤ ਤੋਂ ਇਲਾਵਾ ਰਣਜੀਤ ਸਿੰਘ ਮੱਲਾ, ਜਤਿੰਦਰ ਸਿੰਘ ਸੋਢੀ, ਵਿੱਕੀ ਸਹੋਤਾ, ਡਾ. ਮਨਜੀਤ ਸਿੰਘ ਢਿੱਲੋਂ, ਡਾ. ਮਨਜੀਤ ਸਿੰਘ ਕੰਮੇਆਣਾ, ਦਿਲਬਾਗ ਸਿੰਘ ਸਰਪੰਚ ਚਮੇਲੀ, ਹੈਪੀ ਸਿੰਘ ਚਮੇਲੀ, ਜਰਨੈਲ ਸਿੰਘ ਮੋਗੇ ਵਾਲੇ, ਯੁਗਵੀਰ ਕੁਮਾਰ ਸੈਕਟਰੀ, ਐਸ.ਆਈ. ਬਲਤੇਜ ਸਿੰਘ ਬਰਾੜ, ਏਐਸਆਈ ਸੁਰਿੰਦਰਪਾਲ ਸਿੰਘ ਬਬਲੂ, ਪਿਸ਼ੌਰਾ ਸਿੰਘ ਭੁੱਲਰ, ਦਵਿੰਦਰ ਨੀਟੂ, ਗੌਤਮ ਬਾਂਸਲ, ਨਿਰਮਲ ਸਿੰਘ ਖਾਲਸਾ, ਹੈਪੀ ਸਿੰਘ ਖਾਰਾ, ਭੁਪਿੰਦਰ ਸਿੰਘ ਸੱਗੂ ਪ੍ਰਧਾਨ ਨਗਰ ਕੌਂਸਲ, ਸੁਖਮੰਦਰ ਸਿੰਘ ਵੜਿੰਗ, ਬਲਦੇਵ ਸਿੰਘ ਸਰਪੰਚ ਭਾਣਾ, ਦੀਪੂ ਭਾਣਾ, ਪ੍ਰਤਾਪ ਸਿੰਘ ਨੰਗਲ, ਇੰਦਰਜੀਤ ਸਿੰਘ ਨੰਗਲ, ਪਰਸ ਰਾਮ ਸਰਪੰਚ ਨੰਗਲ, ਬੇਅੰਤ ਸਿੰਘ ਨੰਗਲ, ਜਤਿੰਦਰ ਚੋਪੜਾ ਡੀਐਸਪੀ, ਮਨੋਜ ਕੁਮਾਰ ਐਸਐਚਓ ਸਿਟੀ, ਚਮਕੌਰ ਸਿੰਘ ਐਸਐਚਓ ਸਦਰ, ਭਜਨ ਸਿੰਘ ਭਾਣਾ, ਗੁਰਨਾਮ ਸਿੰਘ ਰੋਮਾਣਾ, ਇੰਦਰਜੀਤ ਸਿੰਘ ਨਿਆਮੀਵਾਲਾ, ਜਗਦੇਵ ਸਿੰਘ ਟਹਿਣਾ, ਐਡਵੋਕੇਟ ਕਰਮਜੀਤ ਸਿੰਘ ਸੰਧੂ, ਸੋਨੀ ਸਿੰਘ ਧਾਲੀਵਾਲ, ਜਗਤਾਰ ਸਿੰਘ ਨੰਗਲ ਆਦਿ ਵੀ ਹਾਜਰ ਸਨ। ਪਰਿਵਾਰਕ ਸੂਤਰਾਂ ਮੁਤਾਬਿਕ ਜਥੇਦਾਰ ਲਾਭ ਸਿੰਘ ਧਾਲੀਵਾਲ ਨਮਿੱਤ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ 9 ਫਰਵਰੀ 2025 ਦਿਨ ਐਤਵਾਰ ਨੂੰ ਬਾਅਦ ਦੁਪਹਿਰ 12:00 ਤੋਂ 1:00 ਵਜੇ ਤੱਕ ਗੁਰਦਵਾਰਾ ਸਾਹਿਬ ਗੁਰੂ ਤੇਗ ਬਹਾਦਰ ਨਗਰ (ਨਾਈਆਂ ਵਾਲੀ ਬਸਤੀ) ਕੋਟਕਪੂਰਾ ਵਿਖੇ ਹੋਵੇਗਾ।