ਪ੍ਰਭਜੋਤ ਸਿੰਘ ਰਠੌਰ ਜਨਰਲ ਸਕੱਤਰ ਬਣੇ
ਚੰਡੀਗੜ੍ਹ, 10 ਫਰਵਰੀ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਕਾਰੋਬਾਰੀ ਅਤੇ ਸਾਹਿਤ ਪ੍ਰੇਮੀ ਸਰਦਾਰ ਬਲਵਿੰਦਰ ਸਿੰਘ ਚੱਠਾ ਨੂੰ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ, ਨੌਰਥ ਅਮਰੀਕਾ ਦਾ ਪ੍ਰਧਾਨ ਥਾਪਿਆ ਗਿਆ ਤੇ ਪ੍ਰਭਜੋਤ ਸਿੰਘ ਰਠੌਰ ਨੂੰ ਜਨਰਲ ਸਕੱਤਰ ਬਣਾਇਆ ਗਿਆ। ਇਹ ਅਹੁਦੇਦਾਰੀਆਂ ਦੋ, ਦੋ ਸਾਲ ਲਈ ਹੋਣਗੀਆਂ।
ਸਰਦਾਰ ਅਜੈਬ ਸਿੰਘ ਚੱਠਾ ਨੇ ਇੱਥੇ ਦੱਸਿਆ ਕਿ ਪ੍ਰਧਾਨ ਸ. ਹਰਭਜਨ ਸਿੰਘ ਬਰਾੜ ਅਤੇ ਬਾਕੀ ਹੋਰ ਮੈਂਬਰਾਂ ਦੀ ਹਾਜ਼ਰੀ ਵਿੱਚ ਇਹ ਦੋਵੇਂ ਨਿਯੁਕਤੀਆਂ ਕੀਤੀਆਂ ਗਈਆਂ ਤੇ ਨਿਯੁਕਤੀ ਪੱਤਰ ਵੰਡੇ ਗਏ। ਉਹਨਾਂ ਆਸ ਪ੍ਰਗਟਾਈ ਕਿ ਨਵੇਂ ਅਹੁਦੇਦਾਰਾਂ ਦੀ ਦੇਖ ਰੇਖ ਵਿੱਚ ਹੁਣ ਸਰਬੱਤ ਦੇ ਭਲੇ ਲਈ ਅੰਤਰਰਾਸ਼ਟਰੀ ਪੱਧਰ ਉੱਤੇ ਮਹੱਤਵਪੂਰਨ ਕਾਰਜ ਕੀਤੇ ਜਾਣਗੇ।

