ਰਾਜਸਥਾਨ 10 ਫਰਵਰੀ (ਵਰਲਡ ਪੰਜਾਬੀ ਟਾਈਮਜ਼ )
ਰਾਜਸਥਾਨ ਦੇ ਅਲਵਰ ਸ਼ਹਿਰ ਵਿੱਚ ਹੋਈ 44 ਨੈਸ਼ਨਲ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ 44 ਨੈਸ਼ਨਲ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਵਿਚ ਜਿੱਤਿਆ ਗੋਲਡ ਮੈਡਲ ਰਾਜਸਥਾਨ ਦੇ ਅਲਵਰ ਸ਼ਹਿਰ ਵਿੱਚ ਹੋਈ 44 ਨੈਸ਼ਨਲ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਅਤੇ 20 ਵੀ ਯੁਵਰਾਣੀ ਐਥਲੈਟਿਕਸ ਓਪਨ ਚੈਂਪੀਅਨਸ਼ਿਪ ਵਿਚ ਪੰਜਾਬ ਵੱਲੋਂ 50+ ਉਮਰ ਗੁੱਟ ਵਿੱਚ ਖੇਡਦਿਆਂ 5000 ਮੀਟਰ ਵਾਕ ਰੇਸ ਵਿੱਚ ਵੱਖ -2 ਰਾਜਾਂ ਖਿਡਾਰੀਆਂ ਨੂੰ ਪਛਾੜਦਿਆ ਮਾਸਟਰ ਮਹਿੰਦਰ ਪ੍ਰਤਾਪ (ਐਮ. ਪੀ.) ਨੇ ਜਿੱਤਿਆ ਗੋਲਡ ਮੈਡਲ ।ਨਗਰ ਸ਼ੇਰਪੁਰ ਦੇ ਜੰਮਪਲ ਅਤੇ ਸਰਕਾਰੀ ਹਾਈ ਸਕੂਲ ਈਨਾ ਵਿਖੇ ਬਤੌਰ ਸਕੂਲ ਮੁਖੀ ਦੀ ਸੇਵਾ ਨਿਭਾ ਰਹੇ ਮਾਸਟਰ ਮਹਿੰਦਰ ਪ੍ਰਤਾਪ(ਐਮ.ਪੀ.) ਨੇ ਨੈਸ਼ਨਲ ਮੁਕਾਬਲੇ ਵਿੱਚ ਖੇਡਦਿਆਂ ਹੁਣ ਤੱਕ ਦਾ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 5000 ਮੀਟਰ ਵਾਕ ਰੇਸ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਜਿੱਤ ਕੇ ਪੰਜਾਬ ਨਾਮ ਰਾਸ਼ਟਰੀ ਪੱਧਰ ਤੇ ਰੌਸ਼ਨ ਕੀਤਾ। ਪੀ. ਐਮ . ਸ਼੍ਰੀ ਸਰਕਾਰੀ ਹਾਈ ਸਕੂਲ ਈਨਾ ਬਾਜਵਾ ਬਲਾਕ ਸ਼ੇਰਪੁਰ (ਸੰਗਰੂਰ) ਦੇ ਮੁਖੀ ਦਾ ਸਕੂਲ ਪਹੁੰਚਣ ਤੇ ਸਮੂਹ ਸਟਾਫ਼ ਅਤੇ ਬੱਚਿਆਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ।
