
ਫਰੀਦਕੋਟ 13 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੇ ਸ਼ਾਇਰ ਡਾ.ਦੇਵਿੰਦਰ ਸੈਫ਼ੀ ਰਚਿਤ ਨਵੀਂ ਕਾਵਿ ਪੁਸਤਕ ” ਮੁਹੱਬਤ ਨੇ ਕਿਹਾ ” ਨੂੰ 2025 ਦਾ ਸ੍ਰੀ ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ ਦਿੱਤਾ ਜਾਵੇਗਾ। ਇਹ ਪੁਰਸਕਾਰ 16 ਫਰਵਰੀ ਨੂੰ ਹੋਣ ਜਾ ਰਹੇ ” ਨਾਭਾ ਕਵਿਤਾ ਉਤਸਵ ” ਦੌਰਾਨ ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ (ਰਜਿ.) ਵੱਲੋਂ ਪ੍ਰਦਾਨ ਕੀਤਾ ਜਾਵੇਗਾ। ਇਹ ਵਿਸ਼ਾਲ ਕਵਿਤਾ ਉਤਸਵ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ, ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਭਾਸ਼ਾ ਵਿਭਾਗ ਪੰਜਾਬ, ਲੋਕ ਮੰਚ ਪੰਜਾਬ, ਕੇਂਦਰੀ ਪੰਜਾਬੀ ਲੇਖਕ ਸਭਾ, ਅਦਾਰਾ ਮਹਿਰਮ ਅਤੇ ਰੋਟਰੀ ਕਲੱਬ ਨਾਭਾ ਦੇ ਸਹਿਯੋਗ ਨਾਲ ਨਾਮਵਰ ਸਾਹਿਤਕ ਅਦਾਰਿਆਂ, ਉੱਚਕੋਟੀ ਦੇ ਬੁੱਧੀਜੀਵੀਆਂ ਤੇ ਲੇਖਕਾਂ ਦੀ ਰਹਿਨੁਮਾਈ ਹੇਠ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਉਤਸਵ ਦੌਰਾਨ ਹਰ ਸਾਲ ਪ੍ਰਦਾਨ ਕੀਤੇ ਜਾਂਦੇ ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ ਲਈ ਇਸ ਵਾਰ ਡਾ. ਦੇਵਿੰਦਰ ਸੈਫ਼ੀ ਦੀ ਨਵੀਂ ਪੁਸਤਕ ” ਮੁਹੱਬਤ ਨੇ ਕਿਹਾ” ਦੀ ਚੋਣ ਹੋਈ ਹੈ।
ਇਸ ਚੋਣ ਬਾਰੇ ਸੁਣ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ( ਰਜਿ) ਪੰਜਾਬ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਦੇ ਸਾਬਕਾ ਜਨਰਲ ਸਕੱਤਰ ਅਤੇ ਪ੍ਰਸਿੱਧ ਪੰਜਾਬੀ ਸ਼ਾਇਰ ਇਕਬਾਲ ਘਾਰੂ ਅਤੇ ਸਮੂਹ ਮੈਂਬਰਾਂਨ ਅਤੇ ਅਹੁਦੇਦਾਰਾਂ ਜਿਨ੍ਹਾਂ ਵਿੱਚ ਕਰਨਲ ਬਲਬੀਰ ਸਿੰਘ ਸਰਾਂ ( ਪ੍ਰਧਾਨ) , ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ( ਮੁੱਖ ਸਰਪ੍ਰਸਤ) , ਸੁਰਿੰਦਰਪਾਲ ਸ਼ਰਮਾ ਭਲੂਰ ( ਜਨਰਲ ਸਕੱਤਰ) , ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ( ਵਿੱਤ ਸਕੱਤਰ)ਨੌਜਵਾਨ ਗ਼ਜ਼ਲਗੋ ਵਤਨਵੀਰ ਜ਼ਖਮੀ ( ਪ੍ਰੈਸ ਸਕੱਤਰ) ਇੰਜੀਨੀਅਰ ਦਰਸ਼ਨ ਰੋਮਾਣਾ, ਧਰਮ ਪ੍ਰਵਾਨਾ( ਪ੍ਰਚਾਰ ਸਕੱਤਰ) , ਇੰਜੀਨੀਅਰ ਲਾਲ ਸਿੰਘ ਕਲਸੀ, ਪ੍ਰਸਿੱਧ ਨਾਟਕਕਾਰ ਰਾਜ ਧਾਲੀਵਾਲ, ਪ੍ਰਸਿੱਧ ਗੀਤਕਾਰ ਪ੍ਰੋ.ਪਾਲ ਸਿੰਘ ਪਾਲ ( ਸ੍ਰਪਰਸਤ) ਆਦਿ ਨੇ ਵਿਸ਼ੇਸ਼ ਖੁਸ਼ੀ ਜ਼ਾਹਿਰ ਕਰਦਿਆਂ ਡਾ. ਦਵਿੰਦਰ ਸ਼ੈਫ਼ੀ ਨੂੰ ਉਚੇਚੀ ਵਧਾਈ ਦਿੱਤੀ।
