ਸੰਗਰੂਰ 24 ਫਰਵਰੀ (ਇੰਦਰਜੀਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਸੁਬਾਈ ਸੱਦੇ ਤਹਿਤ ਜਿਲਾ ਜਥੇਬੰਦੀ ਸੰਗਰੂਰ ਵੱਲੋਂ ਅੱਜ ਸਿਵਲ ਸਰਜਨ ਸੰਗਰੂਰ ਡਾ ਸੰਜੇ ਕਾਮਰਾ ਰਾਹੀਂ ਮੁਲਾਜ਼ਮ ਮੰਗਾਂ ਦੇ ਹੱਲ ਲਈ ਯਾਦ ਪੱਤਰ ਸਿਹਤ ਮੰਤਰੀ/ਸਿਹਤ ਸਕੱਤਰ/ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਭੇਜਿਆ ਗਿਆ। ਇਸ ਮੋਕੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਗੰਢੂਆ ਦੀ ਅਗਵਾਈ ਹੇਠ ਜਥੇਬੰਦੀ ਦੇ ਚੁਣਵੇਂ ਆਗੂਆਂ ਰਾਵਿੰਦਰ ਸ਼ਰਮਾ ਲੋਂਗੋਵਾਲ, ਇੰਦਰਜੀਤ ਸਿੰਘ, ਦਲਜੀਤ ਢਿਲੋਂ, ਰਾਮ ਸਿੰਘ ਚੰਗਾਲ ਦਲਬੀਰ ਸਿੰਘ, ਦਵਿੰਦਰ ਸਿੰਘ ਸੁਨਾਮ ਤੋ ਇਲਾਵਾ ਸੁਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ ਸਮੇਤ ਹੋਰ ਆਗੂ ਹਾਜਰ ਸਨ।
