ਕਰੋੜਾਂ ਦੀ ਵੱਡੀ ਬੇਹਿਸਾਬੀ ਨਕਦੀ
ਲਗਜ਼ਰੀ ਗੱਡੀਆਂ ਸਮੇਤ ਹੋਰ ਜ਼ਬਤ
200 ਕਰੋੜ ਰੁਪਏ ਦੀ ਜਾਅਲੀ ਬਿਲਿੰਗ ਫੜੀ ਗਈ
ਫਤਿਹਗੜ੍ਹ ਸਾਹਿਬ 25 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਪਿਛਲੇ ਹਫਤੇ ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਫਤਿਹਗੜ੍ਹ ਸਾਹਿਬ ਜ਼ਿਲੇ ‘ਚ ਸਥਿਤ ਟਿਵਾਣਾ ਗਰੁੱਪ ਆਫ ਇੰਡਸਟਰੀਜ਼ ‘ਤੇ ਛਾਪੇਮਾਰੀ ਕੀਤੀ ਸੀ। ਜ਼ਿਕਰਯੋਗ ਹੈ ਕਿ ਟਿਵਾਣਾ ਗਰੁੱਪ ਪਸ਼ੂ ਫੀਡ ਅਤੇ ਸਰ੍ਹੋਂ ਦਾ ਤੇਲ ਆਦਿ ਕਾਰੋਬਾਰ ਕਰਦਾ ਹੈ ਜਿਸ ਦੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਪਲਾਂਟ ਹਨ। ਬੀਤੇ ਦਿਨੀਂ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਹਿੰਦ ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ ਸੀ। ਟੀਮ ਨੇ ਟਿਵਾਣਾ ਗਰੁੱਪ ਦੇ ਖਰੌੜੀ, ਪਟਿਆਲਾ-ਸਰਹਿੰਦ ਰੋਡ ’ਤੇ ਰੁੜਕੀ, ਮਹਾਰਾਸ਼ਟਰ ਵਿੱਚ ਨਵੇਸਾ, ਅਹਿਮਦਾਬਾਦ ਵਿੱਚ ਕਲਿਆਣਗੜ੍ਹ, ਮੱਧ ਪ੍ਰਦੇਸ਼ ਵਿੱਚ ਦੇਵਾਸ, ਰੁਦਰਪੁਰ (ਉੱਤਰਾਖੰਡ) ਵਿੱਚ ਮਹੂਆ ਖੇੜਾ ਗੰਜ ਦੇ ਪਲਾਂਟਾਂ ਦੀ ਵੀ ਜਾਂਚ ਕੀਤੀ। ਆਈਟੀ ਵਿਭਾਗ ਟਿਵਾਣਾ ਗਰੁੱਪ ਦੇ ਸਹਾਇਕ ਰਾਜਪੁਰਾ, ਖੰਨਾ, ਚਰਖੀ ਦਾਦਰੀ, ਨਾਰਨੌਲ ਵਿਖੇ ਟਿਵਾਣਾ ਦੇ ਸਹਿਯੋਗੀ ਅਹਾਤਿਆਂ ‘ਤੇ ਵੀ ਛਾਪੇਮਾਰੀ ਕਰ ਰਿਹਾ ਹੈ। ਛਾਪੇਮਾਰੀ ਦੌਰਾਨ ਆਮਦਨ ਕਰ ਅਧਿਕਾਰੀਆਂ ਨੂੰ 200 ਕਰੋੜ ਰੁਪਏ ਤੋਂ ਵੱਧ ਦੀ ਫਰਜ਼ੀ ਵਿਕਰੀ ਅਤੇ ਖਰੀਦ ਬਾਰੇ ਪਤਾ ਲੱਗਿਆ ਹੈ। ਟੈਕਸ ਅਧਿਕਾਰੀਆਂ ਨੂੰ ਕਰੋੜਾਂ ਦੀ ਵੱਡੀ ਬੇਹਿਸਾਬੀ ਨਕਦੀ, ਉੱਚ ਕੋਟੀ ਦੀਆਂ ਲਗਜ਼ਰੀ ਕਾਰਾਂ ਦਾ ਫਲੀਟ, ਮਰਸਡੀਜ਼, ਰਾਇਲ ਰੌਇਸ ਦੇ ਟਾਪ ਮਾਡਲ ਮਿਲੇ ਹਨ।
ਆਈ ਟੀ ਛਾਪੇਮਾਰੀ ਦੌਰਾਨ 200 ਕਰੋੜ ਰੁਪਏ ਦੀ ਜਾਅਲੀ ਬਿਲਿੰਗ, ਕਰੋੜਾਂ ਦੀ ਵੱਡੀ ਬੇਹਿਸਾਬੀ ਨਕਦੀ, ਲਗਜ਼ਰੀ ਗੱਡੀਆਂ ਸਮੇਤ ਹੋਰ ਜ਼ਬਤ ਕੀਤੇ ਗਏ ਹਨ। ਟੈਕਸ ਅਧਿਕਾਰੀਆਂ ਨੂੰ ਵੱਡੀ ਗਿਣਤੀ ਵਿਚ ਜਾਇਦਾਦ ਦੇ ਦਸਤਾਵੇਜ਼ ਵੀ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਰੀਅਲ ਅਸਟੇਟ ਕਾਰੋਬਾਰ ਵਿਚ ਵੀ ਨਿਵੇਸ਼ ਕੀਤਾ ਹੈ। ਟੈਕਸ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਲਾਕਰ ਜ਼ਬਤ ਕਰ ਲਏ ਹਨ।
ਛਾਪੇਮਾਰੀ ਕਰਨ ਵਾਲੀ ਟੀਮ ਨੂੰ ਟਿਵਾਣਾ ਗਰੁੱਪ ਦੇ ਸਾਥੀ ਇੰਦਰਪਾਲ ਸਿੰਘ ਬੱਗਾ, ਜੋ ਕਿ ਰਾਜਪੁਰਾ ਵਿਖੇ ਬੱਗਾ ਵੈਟ ਦੇ ਨਾਂ ‘ਤੇ ਕਾਰੋਬਾਰ ਚਲਾ ਰਿਹਾ ਸੀ, ਤੋਂ ਵੀ ਇਤਰਾਜਯੋਗ ਦਸਤਾਵੇਜ਼ ਮਿਲੇ ਹਨ। ਟਿਵਾਣਾ ਗਰੁੱਪ ਦੇ ਕਾਰੋਬਾਰੀ ਅਦਾਰਿਆਂ ਤੋਂ ਕਰੋੜਾਂ ਦੀ ਵੱਡੀ ਰਕਮ ਵੀ ਬਰਾਮਦ ਹੋਈ ਹੈ
ਇੱਕ ਜਾਂਚ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਕਿਹਾ, “ਅਸੀਂ ਆਉਣ ਵਾਲੇ ਦਿਨਾਂ ਵਿੱਚ ਲਾਕਰਾਂ ਦੀ ਜਾਂਚ ਕਰਾਂਗੇ ਅਤੇ ਫਿਲਹਾਲ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।”
