ਮਾਲੇਰਕੋਟਲਾ, 25 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਇੰਟਰਨੈੱਟ ਜਾਗਰੂਕਤਾ ਦਿਵਸ ਦੇ ਮੌਕੇ ਡਿਜਿਟਲ ਲਿਟਰੇਸੀ ਤਹਿਤ ਡਾਕਟਰ ਮੀਨੂੰ, ਪਿ੍ੰਸੀਪਲ ਸਰਕਾਰੀ ਕਾਲਜ ਅਮਰਗੜ੍ਹ ਅਤੇ ਡੀ.ਡੀ.ਓ ਸਰਕਾਰੀ ਕਾਲਜ ਮਲੇਰਕੋਟਲਾ ਦੀ ਸਰਪ੍ਰਸਤੀ ਅਤੇ ਕਾਰਜਕਾਰੀ ਪਿ੍ੰਸੀਪਲ ਅਰਵਿੰਦ ਕੌਰ ਮੰਡ ਦੀ ਦੇਖਰੇਖ ਹੇਠ ਜ਼ਿਲਾ ਪ੍ਸ਼ਾਸਨ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਵਕਤਾ ਸ੍ਰੀਮਤੀ ਸ਼ਾਈਨ, ਡੀ ਆਈ ਓ , ਮਲੇਰਕੋਟਲਾ ਨੇ ਵਿਦਿਆਰਥੀਆਂ ਨੂੰ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਬਾਰੇ ਜਾਗਰੂਕ ਕੀਤਾ ਅਤੇ ਆਨਲਾਈਨ ਠੱਗੀ, ਡਾਟਾ ਸੁਰੱਖਿਆ ਤੇ ਡਿਜਿਟਲ ਨੈਤਿਕਤਾ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਅਰਵਿੰਦ ਕੌਰ ਮੰਡ ਨੇ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਰੱਖਣ ਨਾਲ ਨਾਲ, ਇੰਟਰਨੈੱਟ ਦੀ ਵਧ ਰਹੀ ਵਰਤੋਂ ਨਾਲ ਪੈਦਾ ਹੋ ਰਹੀਆਂ ਚੁਣੌਤੀਆਂ ਪ੍ਰਤੀ ਵੀ ਸੁਚੇਤ ਰਹਿਣ ਲਈ ਚੇਤੰਨ ਹੋਣ ਲਈ ਕਿਹਾ । ਉਨ੍ਹਾਂ ਨੇ ਕਿਹਾ ਕਿ ਆਨਲਾਈਨ ਪਲੇਟਫਾਰਮਾਂ ਦੀ ਸਾਵਧਾਨੀ ਨਾਲ ਵਰਤੋਂ ਕਰਨੀ ਅਤਿ ਜ਼ਰੂਰੀ ਹੈ, ਤਾਂ ਜੋ ਸੰਭਾਵਿਤ ਖਤਰਿਆਂ ਤੋਂ ਬਚਿਆ ਜਾ ਸਕੇ।
ਮੰਚ ਸੰਚਾਲਨ ਸਹਾਇਕ ਪ੍ਰੋਫ਼ੈਸਰ ਗੁਰਦੀਪ ਸਿੰਘ ਨੇ ਕੀਤਾ ਜਦਕਿ ਮੈਡਮ ਡੇਜੀ ਜੈਨ ਨੇ ਧੰਨਵਾਦ ਪ੍ਰਗਟ ਕਰਦੇ ਹੋਏ ਸਭ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਲੈਕਚਰ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਪ੍ਰਸ਼ਨ ਵੀ ਪੁੱਛੇ। ਇਸ ਮੌਕੇ ਵੱਖ – ਵੱਖ ਵਿਭਾਗਾਂ ਜਿਸ ਵਿੱਚ ਅੰਗਰੇਜ਼ੀ, ਕੰਪਿਊਟਰ, ਐੱਚ.ਈ.ਆਈ.ਐਸ, ਸੰਸਕ੍ਰਿਤ, ਹਿੰਦੀ,ਪੰਜਾਬੀ , ਕਾਮਰਸ , ਉਰਦੂ, ਨੇ ਸ਼ਿਰਕਤ ਕੀਤੀ । ਵਿਦਿਆਰਥੀਆਂ ਤੋਂ ਇਲਾਵਾ ਤੋਂ ਵਨੀਤ ਕੁਮਾਰ, ਪ੍ਰੋ ਮੁੰਹਮਦ ਅਸ਼ਰਫ,ਪ੍ਰੋਂ ਕੁਲਦੀਪ ਸਿੰਘ, ਪ੍ਰੋਫੈਸਰ ਨਵਸੰਗੀਤ ਸਿੰਘ, ਪ੍ਰੋਂ. ਨਵਜੋਤ ਕੋਰ, ਪ੍ਰੋ. ਪੂਨਮ ਪ੍ਰੋ ਸ਼ੈਲੀ ਦੀਵਾਨ, ਪ੍ਰੋ ਵਿਸ਼ਾਪਾ ਕਪਿਲਾ ,ਪ੍ਰੋਂ ਕੰਚਨ ਜੈਨ,ਪ੍ਰੋਫੈਸਰ ਮਨਪ੍ਰੀਤ ਕੌਰ, ਪ੍ਰੋ ਨਰਿੰਦਰ ਕੌਰ, ਪ੍ਰੋ. ਨਰਿੰਦਰ ਕੋਰ, ਪ੍ਰੋ. ਹਰਜਿੰਦਰ ਕੌਰ , ਪੋ. ਹਰਜਿੰਦਰ ਕੌਰ ਚਹਿਲ, ਪ੍ਰੋ. ਸੋਨੀਆ , ਪ੍ਰੋ. ਗੌਰਵ ਮਿੱਤਲ ਰਹੇ।
