ਸੰਗਰੂਰ 25 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਸਾਹਿਤ ਸਦਨ ਮਾਲਵਾ ਖਾਲਸਾ ਸੀ:ਸੈ:ਸ: ਧੂਰੀ ਵਿਖੇ ਸ਼੍ਰੀ ਕ੍ਰਿਸ਼ਨ ਦੇ ਫਲਸਫੇ ਉਪਰ ਸੈਮੀਨਾਰ ਤੇ ਕਵੀ ਦਰਬਾਰ ਕਰਵਾਇਆ ਗਿਆ ।ਪ੍ਰਧਾਨਗੀ ਮੰਡਲ ਵਿੱਚ ਪਵਨ ਹਰਚੰਦਪੁਰੀ ਪ੍ਰ: ਕੇ:ਪੰ:ਲੇਖਕ ਸਭਾ ਸੇਖੋਂ,ਡਾ:ਭਗਵੰਤ ਸਿੰਘ ਪ੍ਰ: ਸਾਹਿਤ ਸਭਾ ਸੰਗਰੂਰ, ਜਗਦੇਵ ਸ਼ਰਮਾ ਅਤੇ ਸੁਰਿੰਦਰ ਸ਼ਰਮਾ ਨਾਗਰਾ ਪ੍ਰਧਾਨ ਸਾਹਿਤ ਸਭਾ ਹਾਜ਼ਰ ਹੋਏ। ਮੁੱਖ ਮਹਿਮਾਨ ਤੇਵਿਚਾਰ ਧਾਰਕ ਡਾ: ਸਵਰਾਜ ਸਿੰਘ ਚਿੰਤਕ ਨੇ ਸ਼੍ਰੀ ਕ੍ਰਿਸ਼ਨ ਦੇ ਫਲਸਫੇ, ਰਜੋ,ਸਤੋ ਤੇ ਤਮੋ ਗੁਣ ਉਪਰ ਚਾਨਣਾ ਪਾਇਆ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਰਪੰਚ ਗੁਰਪਿਆਰ ਸਿੰਘ ਧੂਰਾ ਮੈਂਬਰ ਪੀ ਪੀ ਸੀ.ਸੀ. ਹਾਜ਼ਰ ਹੋਏ। ਕਵੀ ਦਰਬਾਰ ਦੌਰਾਨ ਜਗਦੇਵ ਸ਼ਰਮਾ ਸਰਬਾਂਗੀ ਲੇਖਕ ਨੇ ਸਾਹਿਤਕਾਰਾਂ ਦੇ ਰੂ-ਬ-ਰੂ ਹੋ ਕੇ ਆਪਣੇ ਵਾਰੇ ਤੇ ਆਪਣੀਆਂ ਰਚਨਾਵਾਂ ਵਾਰੇ ਜਾਣਕਾਰੀ ਦਿੱਤੀ।
ਸ਼੍ਰੀ ਕ੍ਰਿਸ਼ਨ ਦੇ ਫਲਸਫੇ ਉਪਰ ਵਿਚਾਰ ਚਰਚਾ ਦੌਰਾਨ ਸੁਰਿੰਦਰ ਸ਼ਰਮਾ ਨਾਗਰਾ ਨੇ ਭਗਵਾਨ ਕ੍ਰਿਸ਼ਨ ਦੇ ਜੀਵਨ ਵਾਰੇ ਜਾਣਕਾਰੀ ਦਿੱਤੀ। ਡਾ:ਰਾਕੇਸ਼ ਸ਼ਰਮਾ, ਨਾਹਰ ਸਿੰਘ ਮੁਬਾਰਕਪੁਰੀ ,ਸੁਖਦੇਵ ਔਲਖ,ਅਮਰ ਕਲਮਦਾਨ, ਜੰਗ ਸਿੰਘ , ਡਾ: ਗਿਆਨ ਚੰਦ ਤੇ ਡਾ: ਭਗਵੰਤ ਸਿੰਘ ਨੇ ਚਰਚਾ ਵਿੱਚ ਭਾਗ ਲਿਆ। ਸੰਤ ਸਿੰਘ ਬੀਲ੍ਹਾ ਨੇ ਗੁਰਬਾਣੀ ਚੋਂ ਸ਼ਬਦ ਉਚਾਰਣ ਕਰਕੇ ਸ਼੍ਰੀ ਕ੍ਰਿਸ਼ਨ ਦੇ ਫਲਸਫੇ ਦੀ ਪ੍ਰੋੜਤਾ ਕੀਤੀ।
ਕਵੀ ਦਰਬਾਰ ਵਿੱਚ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਅੱਜ ਦੇ ਪ੍ਰੋਗਰਾਮ ਨੂੰ ਸਮਾਗਮ ਬਣਾ ਦਿੱਤਾ। ਜਿਨ੍ਹਾਂ ਵਿੱਚ, ਪਰਸ਼ਨ ਸਿੰਘ ਬੀਲ੍ਹਾ, ਰਜਿੰਦਰ ਪਾਲ, ਇਕਬਾਲ ਸਿੰਘ, ਜਗਸੀਰ ਮੂਲੋਵਾਲ, ਗੁਲਜ਼ਾਰ ਸ਼ੌਂਕੀ, ਕਾਮਰੇਡ ਰਮੇਸ਼, ਸ਼ੇਰ ਸਿੰਘ ਬੇਨੜਾ, ਨਿਰਮਲ ਸਿੰਘ ਫਲੌਂਡ, ਸੁਖਵਿੰਦਰ ਸਿੰਘ ਸੁੱਖੀ, ਗੁਰਚਰਨ ਸਿੰਘ ਢੀਂਡਸਾ,ਜਗਦੀਪ ਸਿੰਘ ਕੰਧਾਰਾ,ਸੁਖਦੇਵ ਪੇਂਟਰ, ਰਾਮ ਸਿੰਘ ਹਠੂਰ, ਅਸ਼ੋਕ ਭੰਡਾਰੀ,ਸੁਖਵਿੰਦਰ ਸਿੰਘ, ਵਿਕਰਾਂਤ, ਸੁਰਜੀਤ ਸਿੰਘ ਰਾਜੋਮਾਜਰਾ ਅਤੇ ਪਵਨ ਹਰਚੰਦਪੁਰੀ ਨੇ ਰੁਬਾਈਆਂ ਗਾ ਕੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ। ਸੁਰੇਸ਼ ਬਾਂਸਲ ਨੇ ਆਪਣੇ ਪੋਤੇ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਭਾ ਨੂੰ ਮਠਿਆਈ ਭੇਂਟ ਕਰ ਕੇ ਵਿਸ਼ੇਸ਼ ਹਾਜ਼ਰੀ ਲਗਵਾਈ।
ਅੰਤ ਵਿੱਚ ਸਭਾ ਵੱਲੋਂ ਮੁੱਖ ਮਹਿਮਾਨ ਡਾ:ਸਵਰਾਜ ਸਿੰਘ, ਵਿਸ਼ੇਸ਼ ਮਹਿਮਾਨ ਗੁਰਪਿਆਰ ਸਿੰਘ ਧੂਰਾ ਤੇ ਰੂ- ਬਰੂ ਹੋਏ ਜਗਦੇਵ ਸ਼ਰਮਾ ਦਾ ਸ਼ਾਲ ਅਤੇ ਮੁਮੈਂਟੋ ਦੇ ਕੇ ਸਨਮਾਨ ਕੀਤਾ। ਸੰਤ ਸਿੰਘ ਬੀਲ੍ਹਾ ਜਨਰਲ ਸਕੱਤਰ ਸਾਹਿਤ ਸਭਾ ਨੇ ਸਟੇਜ ਦੀ ਕਾਰਵਾਈ ਵਾਖੂਬ ਨਿਭਾਈ।
