ਮਹਿਲ ਕਲਾਂ ,26ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਪਿੰਡ ਰਾਏਸਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੀਰ ਬਾਬਾ ਢੇਰਾਂ ਵਾਲੇ ਦੀ ਦਰਗਾਹ ਵਿੱਚ ਸਮੂਹ ਨਗਰ ਨਿਵਾਸੀਆਂ , ਗ੍ਰਾਮ ਪੰਚਾਇਤਾਂ ਅਤੇ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਰੋਸ਼ਨੀ ਮੇਲਾ ਤੇ ਭੰਡਾਰਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ | ਪੀਰਾਂ ਦੀ ਦਰਗਾਹ ਤੇ ਫੁੱਲਾਂ ਦੀ ਵਰਖਾ ਨਾਲ ਚਾਦਰ ਚੜਾਉਣ ਦੀ ਰਸਮ ਕੀਤੀ ਗਈ।ਮਸ਼ਹੂਰ ਕੱਵਾਲ ਅਨੀਸ਼ ਮੁਹੰਮਦ (ਮੁਬਾਰਕਪੁਰ ਚੂੰਘਾਂ ਵਾਲੇ) ਐਂਡ ਪਾਰਟੀ ਨੇ “ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ ਕਿਸੇ ਨਾ ਤੇਰੀ ਯਾਤ ਪੁੱਛਣੀ”,”ਢੇਰਾਂ ਵਾਲੇ ਦਾ ਮੇਲਾ ਏ “,”ਉਹ ਦਿਸਦਾ ਜੀ ਮੇਰੇ ਪੀਰ ਵਾਲਾ ਡੇਰਾ ” ਆਦਿ ਕੱਵਾਲੀਆਂ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਰੂਬੀ ਨਕਾਲ ਪਾਰਟੀ ਮੋਗਾ ਨੇ ਵੀ ਆਪਣੀ ਹਾਜ਼ਰੀ ਲਗਵਾਈ।ਪ੍ਰਬੰਧਕਾਂ ਵੱਲੋਂ ਸਰਪੰਚ ਬਚਿੱਤਰ ਸਿੰਘ ਧਾਲੀਵਾਲ ਰਾਏਸਰ ਪਟਿਆਲਾ, ਸਰਪੰਚ ਸੁਰਿੰਦਰ ਕੌਰ ਰਾਏਸਰ ਪੰਜਾਬ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਬਾਬਾ ਜੰਗ ਸਿੰਘ ਦੀਵਾਨਾ, ਬਲਬੀਰ ਸਿੰਘ ਰਾਏਸਰ, ਹਰਦੀਪ ਸਿੰਘ ਗਰੇਵਾਲ, ਭੁਪਿੰਦਰ ਕੁਮਾਰ, ਸੂਬੇਦਾਰ ਗੋਪਾਲ ਸਿੰਘ, ਆਦਿ ਪਤਵੰਤੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਪ੍ਰਬੰਧਕ ਕਮੇਟੀ ਪ੍ਰਧਾਨ ਮੋਹਰ ਸ਼ਾਹ, ਦਲਾਵਰ ਸ਼ਾਹ ਪੰਚ, ਪੱਪੂ ਸੇਠ,ਕਾਕਾ ਖ਼ਾਨ, ਮਾਸਟਰ ਸ਼ੇਰ ਸ਼ਾਹ, ਅਮਰੀਕ ਸਿੰਘ, ਨਜ਼ੀਰ ਖ਼ਾਨ, ਜਗਮੋਹਣ ਸ਼ਾਹ, ਨਵਾਬ ਖਾਨ ,ਮਨੀ ਖ਼ਾਨ, ਹਰਜੀਤ ਸਿੰਘ, ਮੱਖਣ ਸਿੰਘ, ਨਿਰਮਲ ਸਿੰਘ ਆਦਿ ਸੇਵਾਦਾਰਾਂ ਨੇ ਆਪਣੀ ਡਿਊਟੀ ਬਾਖੂਬੀ ਢੰਗ ਨਾਲ ਨਿਭਾਈ। ਆਖੀਰ ਵਿੱਚ ਪ੍ਰਧਾਨ ਮੋਹਰ ਸ਼ਾਹ ਨੇ ਰੋਸ਼ਨੀ ਮੇਲੇ ਨੂੰ ਸਹਿਯੋਗ ਦੇਣ ਵਾਲੇ ਅਤੇ ਮੇਲੇ ਵਿੱਚ ਪਹੁੰਚੀ ਸਮੂਹ ਸੰਗਤ ਦਾ ਧੰਨਵਾਦ ਕੀਤਾ।