ਚੰਡੀਗੜ੍ਹ, 27 ਫਰਵਰੀ, (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪ੍ਰੋਗਰਾਮ ਜ਼ੂਮ ਐੱਪ ਤੇ 22 ਫਰਵਰੀ ਦਿਨ ਸ਼ਨੀਵਾਰ ਨੂੰ ਕਰਵਾਇਆ ਗਿਆ । ਪ੍ਰੋਗਰਾਮ ਦੇ ਸ਼ੁਰੂ ਵਿਚ ਸਭ ਤੋਂ ਪਹਿਲਾਂ ਸਭਾ ਦੇ ਸਰਪ੍ਰਸਤ ਨਾਮਵਰ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ ਅਤੇ ਸਭਾ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ ਨੇ ਸਭ ਨੂੰ ਜੀ ਆਇਆਂ ਕਿਹਾ। ਪ੍ਰੋਗਰਾਮ ਦਾ ਆਗਾਜ਼ ਨਾਮਵਰ ਸ਼ਾਇਰਾ ਅਤੇ ਗਾਇਕਾ ਮੀਤਾ ਖੰਨਾ ਨੇ ਆਪਣੀ ਸੁਰੀਲੀ ਆਵਾਜ਼ ਵਿਚ ਆਪਣੇ ਗੀਤ ਦੇ ਮਿੱਠੇ ਬੋਲਾਂ ਨਾਲ ਕੀਤੀ।ਉਸ ਤੋਂ ਬਾਦ ਨਾਮਵਰ ਸ਼ਾਇਰ ਅਮਨਬੀਰ ਸਿੰਘ ਧਾਮੀ ਅਤੇ ਸ਼ਾਇਰਾ ਅੰਜੂ ਅਮਨਦੀਪ ਗਰੋਵਰ ਨੇ ਬੜੇ ਸੁਹਿਰਦ ਸ਼ਬਦਾਂ ਨਾਲ ਪ੍ਰੋਗਰਾਮ ਦੀ ਹੋਸਟਿੰਗ ਕੀਤੀ ਅਤੇ ਸਭ ਦੀ ਵਾਹ ਵਾਹ ਖੱਟੀ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਡਾ. ਆਤਮ ਸਿੰਘ ਰੰਧਾਵਾ (ਪ੍ਰਧਾਨ, ਪੰਜਾਬ ਸਾਹਿਤ ਅਕਾਡਮੀ, ਚੰਡੀਗੜ੍ਹ) ਅਤੇ ਵਿਸ਼ੇਸ਼ ਮਹਿਮਾਨ ਸ.ਅਰਵਿੰਦਰ ਸਿੰਘ ਢਿੱਲੋਂ (ਮੀਤ ਪ੍ਰਧਾਨ ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ) ਰਹੇ। ਇਸ ਸਮਾਗਮ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਾਂ ਬੋਲੀ ਲਈ ਕੰਮ ਕਰ ਰਹੇ ਅਦਾਰਿਆਂ ਦੇ ਪ੍ਰਬੰਧਕਾਂ ਨੇ ਆਪਣੀ ਹਾਜ਼ਰੀ ਲਗਵਾਈ। ਇਸ ਸਮਾਗਮ ਵਿੱਚ ਜਿੱਥੇ ਉਨ੍ਹਾਂ ਪ੍ਰਬੰਧਕਾਂ ਨੇ ਆਪਣੀਆਂ- ਆਪਣੀਆਂ ਸਾਹਿਤ ਸਭਾਵਾਂ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਉਹਨਾਂ ਨੇ ਮਾਂ ਬੋਲੀ ਦੇ ਪ੍ਰਚਾਰ ,ਪ੍ਰਸਾਰ ਅਤੇ ਪ੍ਰਫੁੱਲਤਾ ਲਈ ਕੀਤੇ ਜਾਣ ਵਾਲੇ ਉਪਰਾਲੇ ਅਤੇ ਉਦਮਾਂ ਬਾਰੇ ਵੀ ਚਾਨਣਾ ਪਾਇਆ ਅਤੇ ਮਾਂ ਬੋਲੀ ਨੂੰ ਘਰ ਘਰ ਪਹੁੰਚਾਉਣ ਦਾ ਦਾਅਵਾ ਵੀ ਕੀਤਾ। ਇਸ ਵਿੱਚ ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਲਗੀਰ ਨੇ ਮਾਂ-ਬੋਲੀ, ਸਾਹਿਤ ਅਤੇ ਸੱਭਿਆਚਾਰ ਲਈ ਕੰਮ ਕਰ ਰਹੇ ਸਾਹਿਤਕਾਰਾਂ ਨੂੰ ਬਣਦਾ ਮਾਣ ਸਨਮਾਨ ਕਰਨ ਦੀ ਗੱਲ ਕੀਤੀ। ਡਾਕਟਰ ਰਜ਼ਾਕ ਸ਼ਾਹਿਦ (ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਲਾਹੌਰ) ਨੇ ਅੱਜ ਦੀ ਯੁਵਾ ਪੀੜੀ ਨੂੰ ਮਾਂ ਬੋਲੀ ਨਾਲ ਜੋੜਨ ਦੀ ਗੱਲ ਕੀਤੀ। ਇਟਲੀ ਤੋਂ ਨਾਮਵਰ ਸ਼ਾਇਰ ਦਲਜਿੰਦਰ ਰਾਹਲ ਨੇ ਕਿਹਾ ਕਿ ਜੇ ਅੱਜ ਦੀ ਸਾਹਿਤਕਾਰ ਨੌਜਵਾਨ ਪੀੜੵੀ ਸੁਹਿਰਦ ਰਹੇਗੀ ਤਾਂ ਸਾਡੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ ਹੈ। ਤੇ ਇਸ ਤੋਂ ਬਿਨਾਂ ਡਾ. ਨਾਇਬ ਸਿੰਘ ਮੰਡੇਰ, (ਪ੍ਰਧਾਨ ਭਾਰਤ ਵਿੰਗ ਓਂਟੈਰੀਓ ਫਰੈਂਡਜ਼ ਕਲੱਬ ) ਪੰਥਕ ਕਵੀ ਡਾ. ਹਰੀ ਸਿੰਘ ਜਾਚਕ, (ਮੈਂਬਰ ਪ੍ਰਬੰਧਕੀ ਬੋਰਡ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ) ਨਾਮਵਰ ਸ਼ਾਇਰ ਨਦੀਮ ਅਫ਼ਜ਼ਲ (ਸੰਚਾਲਕ ਪੱਕੀਆਂ ਥਾਵਾਂ ਲਹਿੰਦਾ ਪੰਜਾਬ) ਆਸ਼ਾ ਸ਼ਰਮਾ (ਪ੍ਰਧਾਨ ਰਾਸ਼ਟਰੀ ਕਾਵਿ ਸਾਗਰ, ਪੰਜਾਬ) ਰਮਨਦੀਪ ਰੰਮੀ (ਸੰਸਥਾਪਕ, ਪੁੰਗਰਦੇ ਹਰਫ਼ ਸਾਹਿਤਕ ਮੰਚ) ਸਿਮਰਪਾਲ ਕੌਰ ਬਠਿੰਡਾ( ਪ੍ਰਧਾਨ ਬਿਆਨ-ਏ- ਹਰਫ਼ ਸਾਹਿਤਕ ਮੰਚ ) ਲਾਡੀ ਝੋਕ ਵਾਲਾ (ਸੰਸਥਾਪਕ, ਬਿਆਨ-ਏ- ਹਰਫ਼ ਸਾਹਿਤਕ ਮੰਚ) ,ਪੰਥਕ ਕਵੀ ਡਾ. ਦਲਬੀਰ ਸਿੰਘ ਰਿਆੜ, ਜਗਦੀਸ਼ ਕੌਰ, ਨਾਮਵਰ ਸਾਹਿਤਕਾਰ ਗੁਰਚਰਨ ਸਿੰਘ ਜੋਗੀ,ਅਸ਼ੋਕ ਭੰਡਾਰੀ, ਡਾ. ਜਗਦੀਪ ਕੌਰ, ਹਰਦਿਆਲ ਸਿੰਘ ਝੀਤਾ,ਪਿਆਰਾ ਸਿੰਘ . ਸੁਰਜੀਤ ਸਿੰਘ ਧੀਰ ਅਤੇ ਹੋਰ ਕਈ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਅੰਤ ਵਿੱਚ ਵਿਸ਼ੇਸ਼ ਮਹਿਮਾਨ ਸ.ਅਰਵਿੰਦਰ ਸਿੰਘ ਢਿੱਲੋ ਨੇ ਸਰਪ੍ਰਸਤ ਡਾ.ਗੁਰਚਰਨ ਕੌਰ ਕੋਚਰ ਅਤੇ ਸੰਸਥਾਪਕ ਅਤੇ ਪ੍ਰਧਾਨ ਡਾ.ਰਵਿੰਦਰ ਕੌਰ ਭਾਟੀਆ ਦਾ ਇਸ ਵਧੀਆ ਸਮਾਗਮ ਉਲੀਕਣ ਲਈ ਸ਼ਲਾਘਾ ਕੀਤੀ । ਉਨਾਂ ਨੇ ਵੱਖ-ਵੱਖ ਮੰਚਾਂ ਦੇ ਪ੍ਰਬੰਧਕਾਂ ਨੂੰ ਇੱਕਜੁੱਟ ਹੋ ਕੇ ਅਜਿਹੇ ਸਮਾਗਮ ਉਲੀਕਣ ਅਤੇ ਮਾਂ ਬੋਲੀ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਫੁੱਲਤਾ ਲਈ ਮਿਲ ਕੇ ਕਦਮ ਚੁੱਕਣ ਤੇ ਜੋਰ ਦਿੱਤਾ। ਅੰਤ ਵਿੱਚ ਸੰਸਥਾਪਕ ਅਤੇ ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ ਨੇ ਆਏ ਹੋਏ ਸਾਰੇ ਹੀ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
