ਫਰੀਦਕੋਟ, 28 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਵਧੀਕ ਸੈਸ਼ਨ ਜੱਜ ਕਿਰਨਬਾਲਾ ਦੀ ਅਦਾਲਤ ਨੇ ਕਰੀਬ ਸਾਢੇ 4 ਸਾਲ ਪਹਿਲਾਂ ਥਾਣਾ ਸਿਟੀ ਫਰੀਦਕੋਟ ਦੀ ਪੁਲਿਸ ਵੱਲੋਂ ਇਰਾਦਾ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਤਿੰਨ ਵਿਅਕਤੀਆਂ ਨੂੰ ਸਬੂਤਾਂ ਅਤੇ ਗਵਾਹਾਂ ਮੁਤਾਬਿਕ ਦੋਸ਼ੀ ਕਰਾਰ ਦਿੰਦਿਆਂ ਵੱਖ-ਵੱਖ ਧਾਰਾਵਾਂ ਵਿੱਚ ਕੈਦ ਅਤੇ ਜੁਰਮਾਨਾ ਭਰਨ ਦਾ ਆਦੇਸ਼ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਦੀ ਪੁਲਿਸ ਨੇ ਇੱਕ ਵਿਅਕਤੀ ਦੇ ਬਿਆਨਾ ਦੇ ਆਧਾਰ ’ਤੇ 25 ਮਈ 2020 ਵਿੱਚ ਸਤਪਾਲ ਸਿੰਘ ਪੁੱਤਰ ਬਿੱਲਾ ਸਿੰਘ, ਕਰਨ ਸਿੰਘ ਪੁੱਤਰ ਸੁਖਦੇਵ ਸਿੰਘ, ਅਭੈ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀਆਨ ਫਰੀਦਕੋਟ ਖਿਲਾਫ ਆਈ.ਪੀ.ਸੀ. ਦੀ ਧਾਰਾ 307/326/325/324/323/148/149 ਤਹਿਤ ਮੁਕੱਦਮਾ ਦਰਜ ਕੀਤਾ ਸੀ, ਜਿਸ ’ਤੇ ਮਾਨਯੋਗ ਅਦਾਲਤ ਨੇ ਇਸ ਮਾਮਲੇ ਵਿੱਚ ਦੋਨੋ ਧਿਰਾਂ ਦੇ ਪੁਖਤਾ ਸਬੂਤ ਵੇਖਦਿਆਂ ਮੁਲਜਮ ਸਤਪਾਲ ਸਿੰਘ, ਕਰਨ ਸਿੰਘ, ਅਭੈ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਇਰਾਦਾ ਕਤਲ ਵਿੱਚ 10-10 ਸਾਲ ਦੀ ਕੈਦ ਤੇ 50-50 ਹਜਾਰ ਰੁਪਏ ਜੁਰਮਾਨਾ, ਅਧੀਨ ਧਾਰਾ 326 ਅਤੇ 149 ਵਿੱਚ 7-7 ਸਾਲ ਦੀ ਕੈਦ ਅਤੇ 50-50 ਹਜਾਰ ਰੁਪਏ ਜੁਰਮਾਨਾ, ਅਧੀਨ ਧਾਰਾ 325, 149 ਵਿੱਚ 5–5 ਸਾਲ ਕੈਦ ਅਤੇ 25-25 ਹਜਾਰ ਰੁਪਏ ਜੁਰਮਾਨਾ, 324/149 ਵਿੱਚ 3–3 ਸਾਲ ਦੀ ਕੈਦ 323/149 ਵਿੱਚ ਇੱਕ–ਇੱਕ ਸਾਲ ਦੀ ਕੈਦ, ਜਦਕਿ ਅਧੀਨ ਧਾਰਾ 148 ਵਿੱਚ 3-3 ਸਾਲ ਦੀ ਕੈਦ ਦਾ ਹੁਕਮ ਸੁਣਾਇਆ ਹੈ, ਜੋ ਇਹ ਸਜਾਵਾਂ ਇਕੱਠੀਆਂ ਹੀ ਚੱਲਣਗੀਆਂ।
