ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਾਟ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਚੌਧਰੀ ਵੀਰਪਾਲ ਸਿੰਘ ਵਲੋਂ ਸੁਖਚੈਨ ਸਿੰਘ ਸਿੱਧੂ ਸਪੁੱਤਰ ਸੁਖਦੇਵ ਸਿੰਘ ਸਿੱਧੂ ਸਾਬਕਾ ਸੈਨਿਕ ਨੂੰ ਹਰੀਨੌ ਨੂੰ ਜਾਟ ਮਹਾਂਸਭਾ ਪੰਜਾਬ ਯੂਥ ਵਿੰਗ ਇਕਾਈ ਦਾ ਪ੍ਧਾਨ ਨਿਯੁਕਤ ਕੀਤਾ ਗਿਆ, ਜਦਕਿ ਸੁਖਮਨ ਸਿੰਘ ਨੂੰ ਮਾਲਵਾ ਜੋਨ ਦਾ ਪ੍ਧਾਨ ਅਤੇ ਪ੍ਭਦੀਪ ਸਿੰਘ ਗੰਗਾ ਨੂੰ ਮੀਤ ਪ੍ਰਧਾਨ ਲਾਇਆ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਸਬੰਧੀ ਨਗਰ ਹਰੀਨੌ ਵਿਖੇ ਨੌਜਵਾਨ ਕਿਸਾਨਾਂ ਦੇ ਵਫਦ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਨੌਜਵਾਨਾਂ ਨੇ ਕਿਹਾ ਕਿ ਸੁਖਚੈਨ ਸਿੰਘ ਕਿਸਾਨੀ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਆਗੂ ਹਨ ਅਤੇ ਕਿਸਾਨਾਂ ਦੇ ਮਸਲੇ ਕੇਂਦਰ ਸਰਕਾਰ ਦੇ ਮੰਚ ਤੱਕ ਪਹੁਚਾਉਣ ਦੀਆਂ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਹਨ। ਪਿੰਡ ਹਰੀਨੌ ਦੇ ਪੰਚ, ਸਰਪੰਚ, ਸਾਬਕਾ ਸਰਪੰਚ ਅਤੇ ਨੰਬਰਦਾਰਾਂ ਵਲੋਂ ਸੁਖਚੈਨ ਸਿੰਘ ਸਿੱਧੂ ਨੂੰ ਪੰਜਾਬ ਜਾਟ ਮਹਾਂਸਭਾ ਯੂਥ ਵਿੰਗ ਦਾ ਪ੍ਧਾਨ ਨਿਯੁਕਤ ਹੋਣ ‘ਤੇ ਵਧਾਈਆਂ ਦਿਤੀਆਂ ਗਈਆਂ।

