ਕੋਟਕਪੂਰਾ, 3 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਕਿਲ੍ਹਾ ਨੌਂ ਵਿਖ਼ੇ ਬਿਸਮਿਲ ਗ੍ਰਾਮੀਣ ਸਾਹਿਤਕ ਲਾਇਬ੍ਰੇਰੀ ਦੇ ਮੈਂਬਰਾਂ ਅਤੇ ਅਹੁੱਦੇਦਾਰਾਂ ਦੀ ਮੀਟਿੰਗ ਸਥਾਨਕ ਲਾਇਬ੍ਰੇਰੀ ਵਿੱਚ ਹੋਈ ਇਸ ਸਮੇਂ ਪ੍ਰਧਾਨ ਇਕਬਾਲ ਸਿੰਘ ਵਾਂਦਰ, ਜਨਰਲ ਸਕੱਤਰ ਧਰਮ ਪ੍ਰਵਾਨਾ, ਲਾਇਬ੍ਰੇਰੀ ਇੰਚਾਰਜ ਜੋਗਿੰਦਰ ਪਾਲ, ਜਸਪ੍ਰੀਤ ਸਿੰਘ ਗੱਲੋਂ, ਰਾਮ ਸਿੰਘ ਸੱਤਪਾਲ ਸਿੰਘ, ਜਸਵਿੰਦਰ ਸਿੰਘ ਰਾਜਾ, ਇੰਦਰਜੀਤ ਸਿੰਘ ਖੀਵਾ, ਡਾਕਟਰ ਬੀਕਾ ਸੁਖਵੀਰ ਸਿੰਘ, ਅਰਸ਼ਦੀਪ ਸਿੰਘ ਵਾਂਦਰ, ਅਮਰਜੀਤ ਸਿੰਘ ਆਦਿ ਮੈਂਬਰਾਂ ਨੇ ਭਾਗ ਲਿਆ ਇਸ ਸਮੇਂ ਪ੍ਰਧਾਨ ਇਕਬਾਲ ਸਿੰਘ ਵਾਂਦਰ ਨੇ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਪ੍ਰੋਗਰਾਮ ਬਾਰੇ ਵੀ ਦੱਸਿਆ ਕਿ ਜਲਦ ਹੀ ਲਾਇਬ੍ਰੇਰੀ ਵਿੱਚ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮੇਂ ਜਸਵਿੰਦਰ ਸਿੰਘ ਰਾਜਾ ਦੀ ਬੇਟੀ ਗੁਰਲੀਨ ਕੌਰ ਹੈਰੀ ਕੈਨੇਡਾ ਦਾ ਜਨਮ ਦਿਨ ਮਨਾਇਆ ਗਿਆ ਜਸਵਿੰਦਰ ਸਿੰਘ ਰਾਜਾ ਵਾਦਰ ਵੱਲੋਂ ਵਿਲੱਖਣ ਪਹਿਲ ਕਦਮੀ ਕਰਦਿਆਂ ਆਪਣੀ ਬੇਟੀ ਗੁਰਲੀਨ ਕੌਰ ਹੈਰੀ ਕੈਨੇਡਾ ਦੇ ਜਨਮਦਿਨ ’ਤੇ ਬਿਸਮਿਲ ਗ੍ਰਾਮੀਣ ਸਾਹਿਤਕ ਲਾਇਬ੍ਰੇਰੀ ਕਿਲ੍ਹਾ ਨੌ ਨੂੰ 1100 ਰੁਪਏ ਦੀ ਆਰਥਿਕ ਮੱਦਦ ਕੀਤੀ ਗਈ। ਲਾਇਬ੍ਰੇਰੀ ਦੀ ਸਮੁੱਚੀ ਟੀਮ ਵੱਲੋਂ ਬੇਟੀ ਗੁਰਲੀਨ ਕੌਰ ਹੈਰੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ। ਪ੍ਰਧਾਨ ਸਾਹਿਬ ਨੇ ਕਿਹਾ ਕਿ ਅਸੀ ਕਾਮਨਾ ਕਰਦੇ ਹਾਂ ਕਿ ਗੁਰਲੀਨ ਖੁਸ਼ੀਆਂ ਦੇ ਅੰਬਰ ਵਿੱਚ ਹੋਰ ਉੱਚੀ ਪਰਵਾਜ਼ ਭਰੇ ਅਤੇ ਜ਼ਿੰਦਗੀ ਵਿੱਚ ਅਹਿਮ ਮੁਕਾਮ ਤੇ ਪਹੁੰਚੇ। ਇਸ ਸਮੇਂ ਹਾਜਰੀਨ ਸਾਹਿਤਕਾਰ ਦੋਸਤਾਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਖ਼ੂਬ ਰੰਗ ਬੰਨਿਆਂ।
