ਤਰਕਸ਼ੀਲ ਸੋਚ ਅਪਣਾਓ – ਸੁਰਿੰਦਰ ਪਾਲ ਉਪਲੀ

ਸੰਗਰੂਰ 4 ਮਾਰਚ (ਸੁਰਿੰਦਰ ਪਾਲ ਉਪਲੀ/ਵਰਲਡ ਪੰਜਾਬੀ ਟਾਈਮਜ਼ )
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਸ਼੍ਰੀ ਨੈਣਾਂ ਦੇਵੀ ਮੰਦਿਰ ਧਰਮਸ਼ਾਲਾ ਸੰਗਰੂਰ ਵਿਖੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ।
ਸ਼ੁਰੁਆਤ ਇਸ ਮਹੀਨੇਂ ਵਿੱਛੜੀਆਂ ਸ਼ਖਸ਼ੀਅਤਾਂ ( ਸਟਾਫ਼ ਦੇ ਸਕੇ ਸਬੰਧੀਆਂ) ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਪੇਸ਼ ਕੀਤੀ ਗਈ।
ਉਪਰੰਤ ਸ਼੍ਰੀ ਸਾਧਾ ਸਿੰਘ ਵਿਰਕ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ , ਫ਼ਲਸਫ਼ੇ ਅਤੇ ਭਗਤੀ ਲਹਿਰ ਵਿੱਚ ਦਿੱਤੇ ਯੌਗਦਾਨ ਦਾ ਵਰਨਣ ਕੀਤਾ ਅਤੇ ਉਨ੍ਹਾਂ ਵੱਲੋਂ ਉਸ ਸਮੇਂ ਧਾਰਮਿਕ ਕੱਟੜਤਾ ਦਾ ਸਬਰ ਅਤੇ ਤਰਕ ਨਾਲ ਮੁਕਾਬਲਾ ਕਰਨ ਲਈ ਉਪਮਾਂ ਕੀਤੀ
ਇਸ ਮਹੀਨੇਂ ਜਨਮ ਦਿਨ ਵਾਲੇ ਸਿਰਮੌਰ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਅਤੇ ਇਸ ਮਹੀਨੇਂ ਸ਼ਹੀਦ ਕੀਤੇ ਭਾਈ ਮੋਤੀ ਮਹਿਰਾ ਜੀ ਨੂੰ ਭਾਵ ਭਿੰਨੀ ਸ਼ਰਧਾਂਜਲੀ ਪੇਸ਼ ਕੀਤੀ। ਸ਼੍ਰੀ ਸ਼ਾਮ ਸੁੰਦਰ ਕਕੜ ਨੇ ਸਮਾਜ ਵਿੱਚ ਵੱਧ ਰਹੇ ਨਸ਼ਾਖੋਰੀ ਦੇ ਰੁਝਾਣ ਨੂੰ ਠੱਲ੍ਹ ਪਾਉਣ ਲਈ ਖੇਡਾਂ ਨੂੰ ਉਤਸਾਹਿਤ ਕਰਨ ਲਈ ਆਪਣੇ ਵੱਲੋਂ ਆਪਣੇ ਪਿੰਡ ਅਤੇ ਇਲਾਕੇ ਵਿੱਚ ਕੀਤੇ ਜਾ ਕਾਰਜਾਂ ਬਾਰੇ ਦੱਸਿਆ ਅਤੇ ਹਾਜ਼ਰ ਸਾਥੀਆਂ ਨੂੰ ਵੀ ਇਸ ਤਰ੍ਹਾਂ ਦੇ ਕਾਰਜਾਂ ਲਈ ਪ੍ਰੇਰਿਤ ਕੀਤਾ।
ਸ਼੍ਰੀ ਸੁਰਿੰਦਰ ਪਾਲ ਨੇ ਅਜੋਕੇ ਸਮੇਂ ਵਿੱਚ ਰਾਜਨੀਤਕ ਅਤੇ ਸਮਾਜਿਕ ਨਿਘਾਰ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਤਰਕਸ਼ੀਲ ਅਤੇ ਵਿਗਿਆਨਿਕ ਸੋਚ ਦੇ ਧਾਰਨੀ ਬਣਨ ਲਈ ਅਪੀਲ ਕੀਤੀ। ਉਨ੍ਹਾਂ ਨੇ ਵਿਸਥਾਰ ਸਹਿਤ ਤੱਥ ਭਰਪੂਰ ਜਾਣਕਾਰੀਆਂ ਸਾਂਝੀਆ ਕੀਤੀਆਂ।
ਸ਼੍ਰੀ ਅਸ਼ਵਨੀ ਕੁਮਾਰ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਜਬਤ ਵਿੱਚ ਰਹਿਣ ਦੀ ਅਪੀਲ ਕੀਤੀ ਅਤੇ ਪੈਨਸ਼ਨਰ ਵਟਸਐੱਪ ਗਰੁੱਪ ਲਈ ਸਖ਼ਤ ਅਚਾਰ ਸਹਿੰਤਾ ਅਪਣਾਉਣ ਦਾ ਮਤਾ ਪੇਸ਼ ਕੀਤਾ ਜਿਸਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।
ਸ਼੍ਰੀ ਸ਼ਿਵ ਨਰਾਇਣ ਨੇ ਪੈਨਸ਼ਨ ਕੰਮੁਟੇਸ਼ਨ ਬਾਰੇ ਮਹੱਤਵ ਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ।
ਸ਼੍ਰੀ ਮੋਹਿੰਦਰ ਸਿੰਘ ਚੌਧਰੀ ਨੇ ਸ਼ਖਸ਼ੀਅਤ ਦੇ ਵਿਕਾਸ ਲਈ ਅਹੰਕਾਰ ਰਹਿਤ ਜੀਵਨ ਅਤੇ ਸਭਨਾਂ ਲਈ ਨਿਮਰਤਾ ਭਰਪੂਰ ਵਿਵਹਾਰ ਦੀ ਮਹਾਨਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਉੱਘੇ ਲੋਕ ਗਾਇਕ ਸ਼੍ਰੀ ਕੇਵਲ ਸਿੰਘ ਨੇ ਆਪਣੀ ਬੁਲੰਦ ਆਵਾਜ਼ ਵਿੱਚ ਦੋ ਗੀਤ ਸੁਣਾ ਕੇ ਖੂਬ ਰੰਗ ਬੰਨ੍ਹਿਆ।
ਇਸ ਮਹੀਨੇਂ ਜਨਮ ਦਿਨ ਅਤੇ ਹੋਰ ਖੁਸ਼ੀਆਂ ਵਾਲੇ ਸਾਥੀਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ।
ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਹਾਜ਼ਰੀ ਭਰਨ ਵਾਲੀਆਂ ਇਸਤ੍ਰੀ ਪੈਨਸ਼ਨਰਾਂ ਸ਼੍ਰੀਮਤੀ ਮੋਹਿੰਦਰ ਕੌਰ , ਸ਼੍ਰੀਮਤੀ ਐਚ ਪੀ ਕੌਰ, ਸ਼੍ਰੀਮਤੀ ਬਿਮਲਾ ਦੇਵੀ ਅਤੇ ਸ਼੍ਰੀਮਤੀ ਪਰਮਜੀਤ ਕੌਰ ਧਰਮ ਪਤਨੀ ਸ਼੍ਰੀ ਮੂਲ ਚੰਦ ਦਾ ਨਿੱਘਾ ਸੁਆਗਤ ਕੀਤਾ ਗਿਆ।
ਸ਼੍ਰੀ ਪੀ ਸੀ ਬਾਘਾ ਨੇ ਤੀਜੀ ਵੈਜ ਰਵੀਜਨ ਵਿੱਚ ਕੀਤੀ ਜਾ ਰਹੀ ਦੇਰੀ ਲਈ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਬੀਐਸਐਨਐਲ ਮਨੇਜਮੈਂਟ ਖ਼ਿਲਾਫ਼ ਨਾਅਰੇ ਲਗਵਾਏ।
ਮੰਚ ਸੰਚਾਲਨ ਦੀ ਕਾਰਵਾਈ ਸ਼੍ਰੀ ਸਾਧਾ ਸਿੰਘ ਵਿਰਕ ਵੱਲੋਂ ਬਾਖੂਬੀ ਨਿਭਾਈ ਗਈ।
ਵਿਚਾਰ ਗੋਸ਼ਟੀ ਪੂਰੀ ਤਰ੍ਹਾਂ ਸਫ਼ਲ ਰਹੀ।
