ਫਰੀਦਕੋਟ, 5 ਮਾਰਚ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵੱਲੋਂ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਮੁੱਖ ਅਫਸਰ, ਥਾਣਾ ਸਦਰ, ਫਰੀਦਕੋਟ ਦੇ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਬੀ.ਏ.ਐਲ.ਐਲ.ਬੀ ਭਾਗ-ਚੌਥਾ ਅਤੇ ਐਲ.ਐਲ.ਬੀ ਭਾਗ-ਤੀਜਾ ਦੇ ਵਿਦਿਆਰਥੀਆਂ ਨੇ ਮਿਸ ਦੀਪਿਕਾ ਕੰਵਰ (ਅਸਿਸਟੈਂਟ ਪ੍ਰੋਫੈਸਰ) ਨਾਲ ਸਦਰ ਥਾਣਾ, ਫਰੀਦਕੋਟ ਦਾ ਅਕੈਡਮਿਕ ਦੌਰਾ ਕੀਤਾ। ਇਸ ਤਹਿਤ ਥਾਣੇ ਵਿੱਚ ਵਿਦਿਆਰਥੀਆਂ ਨੂੰ ਥਾਣੇ ਦੇ ਅਲੱਗ-2 ਪੁਲਿਸ ਰਜਿਸਟਰਾਂ ਬਾਰੇ (ਰੋਜਾਨਾਮਚਾ, ਪੁਲਿਸ ਕੇਸ ਡਾਇਰੀ, ਤਫਤੀਸ਼ ਦੇ ਵੱਖ-ਵੱਖ ਪਹਿਲੂਆਂ ਬਾਰੇ), ਕੇਸਾਂ ਨੂੰ ਤਫਤੀਸ਼ ਲਈ ਮਾਰਕ ਕਰਨ ਬਾਰੇ, ਪੁਲਿਸ ਮਾਲਖਾਨਾ, ਸਪੁਰਦਦਾਰੀ, ਆਨਲਾਇਨ ਐਫ.ਆਈ.ਆਰ ਰਿਕਾਰਡ ਅਤੇ ਪੁਲਿਸ ਹਵਾਲਾਤ ਬਾਰੇ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਦੇ ਕਾਲਜ ਵਿਖੇ ਪਹੁੰਚਣ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਕਿਹਾ ਕਿ ਇਸ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪ੍ਰੈਕਟੀਕਲ ਜਾਣਕਾਰੀ ਦੇਣ ਲਈ ਉਪਰਾਲੇ ਕੀਤੇ ਜਾਣਗੇ। ਉਹਨਾਂ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਮਿਸ ਦੀਪਿਕਾ ਕੰਵਰ (ਇੰਚਾਰਜ, ਫਰੀ ਲੀਗਲ ਏਡ ਕਲੀਨਿਕ) ਨੂੰ ਇਸ ਦੌਰੇ ਲਈ ਕੀਤੇ ਕੰਮਾਂ ਲਈ ਹੱਲਾਸ਼ੇਰੀ ਦਿੱਤੀ। ਅੰਤ ਵਿੱਚ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ (ਅਸਿਸਟੈਂਟ ਪ੍ਰੋਫੈਸਰ) ਨੇ ਵਿਦਿਆਰਥੀਆਂ ਨੂੰ ਇਸ ਦੌਰੇ ਦੀ ਸਫਲਤਾ ਲਈ ਵਧਾਈਆਂ ਦਿੱਤੀਆਂ।

