ਬਠਿੰਡਾ 09 ਮਾਰਚ (ਵਰਲਡ ਪੰਜਾਬੀ ਟਾਈਮਜ਼ )
ਪੰਜਾਬ ਭਵਨ ਸਰੀ ਕੇਨੈਡਾ ਦੇ ਸੰਸਥਾਪਕ ਸੁੱਖੀ ਬਾਠ ਦੇ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਦੀ ਬਠਿੰਡਾ-2 ਟੀਮ ਦਾ ਕੈਲੰਡਰ ਏ.ਡੀ.ਸੀ ਬਠਿੰਡਾ ਪੂਨਮ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ.ਨਰਿੰਦਰ ਸਿੰਘ ਧਾਲੀਵਾਲ,ਡਿਊਟੀ ਆਫਿਸਰ ਆਫ ਚੀਫ਼ ਮਨਿਸਟਰ ਰਮਨਜੀਤ ਪੀ. ਸੀ.ਐੱਸ. ਅਤੇ ਐਸ.ਡੀ.ਐਮ. ਰਾਮਪੁਰਾ ਫੂਲ ਗਗਨਦੀਪ ਸਿੰਘ ਦੁਆਰਾ ਜਾਰੀ ਕੀਤਾ ਗਿਆ। ਅੰਤਰਰਾਸ਼ਟਰੀ ਪ੍ਰੋਜੈਕਟ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬਾਜਕ,ਮੀਡੀਆ ਕੋਆਰਡੀਨੇਟਰ ਬੂਟਾ ਸਿੰਘ ਮਾਨ,ਜਗਸੀਰ ਸਿੰਘ ਢੱਡੇ,ਮਨਪ੍ਰੀਤ ਕੌਰ ਸਮੇਤ ਬਠਿੰਡਾ-2 ਟੀਮ ਦੇ ਸਮੂਹ ਮੈਂਬਰ ਹਾਜ਼ਰ ਸਨ। ਇਸ ਸਮੇਂ ਏ.ਡੀ.ਸੀ ਬਠਿੰਡਾ ਸਮੇਤ ਸਮੂਹ ਅਫ਼ਸਰ ਸਾਹਿਬਾਨਾਂ ਨੇ ਸੁੱਖੀ ਬਾਠ ਜੀ ਦੇ ਇਸ ਪ੍ਰੋਜੈਕਟ ਦੀ ਖ਼ੂਬ ਸ਼ਲਾਘਾ ਕੀਤੀ ਅਤੇ ਟੀਮ ਬਠਿੰਡਾ 2 ਦੀ ਹੌਂਸਲਾ ਅਫ਼ਜਾਈ ਕੀਤੀ। ਗੁਰਵਿੰਦਰ ਸਿੰਘ ਸਿੱਧੂ ਦੁਆਰਾ ਸੰਪਾਦਿਤ ‘ਨਵੀਆਂ ਕਲਮਾਂ ਨਵੀਂ ਉਡਾਣ’ ਕਿਤਾਬ ਵੀ ਭੇਂਟ ਕੀਤੀ ਗਈ।
ਨਵੀਆਂ ਕਲਮਾਂ ਨਵੀਂ ਉਡਾਣ ਟੀਮ ਬਠਿੰਡਾ 2
