ਲੁਧਿਆਣਾ 9 ਮਾਰਚ (ਡਾ.ਹਰੀ ਸਿੰਘ ਜਾਚਕ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੰਪਲੈਕਸ, ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਪੁਸਤਕ ਰਿਲੀਜ ਸਮਾਗਮ ਕੀਤਾ ਗਿਆ। ਇਸ ਮੌਕੇ ‘ਤੇ ਬੋਲਦਿਆਂ ਡਾ. ਤਰਲੋਕ ਸਿੰਘ ਥੰਡਰ ਬੇ ਕੈਨੇਡਾ ਨੇ ਦੱਸਿਆ ਕਿ ਪਿਛਲੇ 15 ਸਾਲ ਤੋਂ ਇਹ ਸੁਆਲ ਜੁਆਬ ਤਿਆਰ ਕੀਤੇ ਜਾ ਰਹੇ ਸਨ। ਇਸ ਦੇ ਨਾਲ ਨਾਲ ਓਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਵੀ ਕਰਦੇ ਰਹੇ। ਸ੍ਰ. ਪਿਰਥੀ ਸਿੰਘ ਚੀਫ਼ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਡਾਇਰੈਕਟਰ ਸਿਖ ਬੁਕ ਸੈਂਟਰ ਇੰਟਰਨੈਸ਼ਨਲ ਨੇ ਇਹਨਾਂ ਪੁਸਤਕਾਂ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਪੁਸਤਕਾਂ ਵਿਚ ਸ਼ਾਮਲ ਸੁਆਲ ਜੁਆਬ ਸਾਡੇ ਮਨਾਂ ਦੇ ਸਾਰੇ ਸ਼ੰਕੇ ਨਵਿਰਤ ਕਰਨ ਦੇ ਸਮਰੱਥ ਹਨ ਅਤੇ ਸਟੱਡੀ ਸਰਕਲ ਵਲੋਂ ਪੰਜ ਭਾਗਾਂ ਵਿਚ ਪ੍ਰਕਾਸ਼ਤ ਕੀਤੇ ਜਾ ਰਹੇ ਹਨ।
ਸ੍ਰ. ਰਾਜਿੰਦਰ ਸਿੰਘ ਪੁਰੇਵਾਲ ਪੰਜਾਬ ਟਾਈਮਜ਼ ਯੂ.ਕੇ. ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਓਹ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਟਾਈਮਜ਼ ਵਿਚ ਪ੍ਰਕਾਸ਼ਤ ਕਰ ਰਹੇ ਹਨ ਅਤੇ ਪਾਠਕਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਸ੍ਰ. ਗੁਰਮੀਤ ਸਿੰਘ ਡਾਇਰੈਕਟਰ ਓਵਰਸੀਜ਼ ਤਾਲਮੇਲ ਹੋਰਾਂ ਦੱਸਿਆ ਕਿ ਇਹ ਪੁਸਤਕਾਂ ਵਿਦਿਅਕ ਅਦਾਰਿਆਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਣਗੀਆਂ ਅਤੇ ਗੁਰਮਤਿ ਦੇ ਪ੍ਰਚਾਰਕਾਂ ਲਈ ਬਹੁਤ ਸਹਾਇਕ ਸਿੱਧ ਹੋਣਗੀਆਂ। ਸ੍ਰ. ਭੁਪਿੰਦਰ ਸਿੰਘ ਬੇਦੀ ਪ੍ਰਸਿੱਧ ਸਾਹਿਤਕਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਸਮਾਗਮ ਦੀ ਸ਼ੁਰੂਆਤ ਵਿਚ ਸ੍ਰ. ਜਤਿੰਦਰਪਾਲ ਸਿੰਘ ਡਾਇਰੈਕਟਰ ਯੂਨੈਸਕੋ ਅਫੇਅਰਜ਼ ਨੇ ਸਟੱਡੀ ਸਰਕਲ ਵਲੋਂ ਸਾਰਿਆਂ ਨੂੰ ਜੀ ਆਇਆ ਕਿਹਾ ਅਤੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ। ਪ੍ਰਧਾਨਗੀ ਮੰਡਲ ਵਿਚ ਡਾ. ਤਰਲੋਕ ਸਿੰਘ ਕੈਨੇਡਾ, ਸ੍ਰ. ਰਾਜਿੰਦਰ ਸਿੰਘ ਪੁਰੇਵਾਲ ਯੂ.ਕੇ., ਡਾ. ਮਿਲਖਾ ਸਿੰਘ ਔਲਖ ਸਾਬਕਾ ਵਾਈਸ ਚਾਂਸਲਰ, ਸ੍ਰੀਮਤੀ ਅਨੁਰਾਧਾ ਸਾਹਨਨ, ਬਾਣੀ ਸਾਹਨਨ, ਸ੍ਰ. ਭੁਪਿੰਦਰ ਸਿੰਘ ਬੇਦੀ, ਸ੍ਰ. ਪ੍ਰਤਾਪ ਸਿੰਘ, ਸ੍ਰ. ਬਲਜੀਤ ਸਿੰਘ ਚੇਅਰਮੈਨ, ਸ੍ਰ. ਪਿਰਥੀ ਸਿੰਘ ਚੀਫ਼ ਸਕੱਤਰ, ਸਟੱਡੀ ਸਰਕਲ ਦੇ ਹੋਰ ਅਹੁਦੇਦਾਰ ਅਤੇ ਪਤਵੰਤੇ ਸੱਜਣ ਸ਼ਾਮਲ ਹੋਏ ਅਤੇ ਇਨਾਂ ਵਲੋਂ ਪ੍ਰਸਿੱਧ ਖੇਤੀ ਵਿਗਿਆਨੀ ਤੇ ਸਾਹਿਤਕਾਰ ਸਰਦਾਰ ਤਰਲੋਕ ਸਿੰਘ ਕੈਨੇਡਾ ਦੀਆਂ ਪੁਸਤਕਾਂ ਗੁਰਬਾਣੀ ਅਧਾਰਿਤ ਪ੍ਰਸ਼ਨੋਤਰੀ (ਭਾਗ ਪਹਿਲਾ ਅਤੇ ਦੂਜਾ) ਰਿਲੀਜ਼ ਕੀਤੀਆਂ ਗਈਆਂ।
ਡਾ. ਹਰੀ ਸਿੰਘ ਜਾਚਕ ਚੀਫ਼ ਕੋਲੈਬੋਰੇਟਰ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ ਅਤੇ ਜੋਸ਼ ਭਰਪੂਰ ਕਵਿਤਾ ਨਾਲ ਹਾਜ਼ਰੀ ਵੀ ਲਗਾਈ। ਅਖ਼ੀਰ ਵਿਚ ਸ੍ਰ. ਬਲਜੀਤ ਸਿੰਘ ਚੇਅਰਮੈਨ ਹੋਰਾਂ ਨੇ ਸਾਰੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਡਾ. ਤਰਲੋਕ ਸਿੰਘ ਦੇ ਉਦਮ ਦੀ ਸਲਾਘਾ ਵੀ ਕੀਤੀ।
ਯਾਦ ਰਹੇ ਕਿ ਡਾ. ਤਰਲੋਕ ਸਿੰਘ ਪਿਛਲੇ 21 ਸਾਲਾਂ ਤੋਂ ਥੰਡਰ ਬੇ ਕੈਨੇਡਾ ਵਿਖੇ ਖੇਤੀ ਖੋਜ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਕੈਨੇਡੀਅਨ ਸੋਸਾਇਟੀ ਆਫ ਐਗਰੋਨੋਮੀ ਦੇ 2016 ਵਿੱਚ ਪ੍ਰਧਾਨ ਬਣਨ ਵਾਲੇ ਓਹ ਪਹਿਲੇ ਸਿੱਖ ਤੇ ਭਾਰਤੀ ਮੂਲ ਦੇ ਪਹਿਲੇ ਕੈਨੇਡੀਅਨ ਹਨ।
ਆਪ ਜੀ 2007 ਤੋਂ ਲਗਾਤਾਰ ਗੁਰਬਾਣੀ ਪੜ੍ਹ ਤੇ ਵਿਚਾਰ ਰਹੇ ਹਨ ਅਤੇ ਗੁਰਬਾਣੀ ਮੁਤਾਬਿਕ ਪ੍ਰਸ਼ਨ ਤੇ ਉਤਰ ਲਿਖਣ ਦੀ ਸੇਵਾ ਵੀ ਕਰ ਰਹੇ ਹਨ ਅਤੇ ਹੁਣ ਤੱਕ 1500 ਦੇ ਲਗਭਗ ਪ੍ਰਸ਼ਨ ਉਤਰ ਲਿਖ ਚੁੱਕੇ ਹਨ।
ਇਸ ਸਮਾਗਮ ਵਿਚ ਨਾਮਵਰ ਪਤਵੰਤੇ ਸੱਜਣ ਸ੍ਰ. ਵੀਰੇਂਦਰਜੀਤ ਸਿੰਘ ਵਿਰਕ, ਡਾ. ਰਣਜੀਤ ਸਿੰਘ ਤਾਬਰ, ਡਾ. ਲਾਲ ਸਿੰਘ ਬਰਾੜ, ਡਾ. ਜੋਰਾ ਸਿੰਘ ਬਰਾੜ, ਡਾ. ਸਰਬਜੀਤ ਸਿੰਘ ਰੇਣੁਕਾ,ਸ੍ਰ. ਬਰਿੰਦਰ ਸਿੰਘ ਨਿੱਜਰ, ਸ੍ਰ. ਅਮਰਜੀਤ ਸਿੰਘ ਨਿੱਜਰ, ਸ੍ਰੀ ਰਾਜਵੰਤ ਨਿੱਜਰ, ਸ੍ਰ. ਅਮਨਦੀਪ ਸਿੰਘ ਸਹੋਤਾ, ਸ੍ਰ. ਰਤਨ ਸਿੰਘ, ਦਵਿੰਦਰ ਕੌਰ, ਰਾਜਵਿੰਦਰ ਕੌਰ, ਸ੍ਰ. ਗੁਰਸ਼ਰਨ ਸਿੰਘ ਰੰਧਾਵਾ, ਸ੍ਰ. ਗੁਰਮੇਜ ਸਿੰਘ ਯੂ.ਐਸ.ਏ., ਸ੍ਰ. ਸੁਖਚਰਨ ਸਿੰਘ, ਸ੍ਰ. ਲਵਪ੍ਰੀਤ ਸਿੰਘ, ਡਾ. ਬਲਵੰਤ ਸਿੰਘ, ਸ੍ਰ. ਕਮਲਜੀਤ ਸਿੰਘ, ਸ੍ਰ. ਸਤਿਬੀਰ ਸਿੰਘ,ਸ੍ਰ.ਜਸਪਾਲ ਸਿੰਘ ਕੋਚ,ਸ੍ਰ. ਬ੍ਰਿਜਿੰਦਰਪਾਲ ਸਿੰਘ, ਰਘਬੀਰ ਕੌਰ, ਸਰਬਜੀਤ ਧਾਲੀਵਾਲ, ਡਾ. ਮਹਿੰਦਰ ਸਿੰਘ,ਸ੍ਰ. ਸੁਰਜੀਤ ਸਿੰਘ ਲੋਹੀਆ, ਸ੍ਰ. ਜਸਪਾਲ ਸਿੰਘ ਕੋਚ, ਸ੍ਰ. ਕਵਲਜੀਤ ਸਿੰਘ, ਡਾ. ਮੁਖਵਿੰਦਰ ਸਿੰਘ, ਡਾ. ਹਰਚਰਨਜੀਤ ਸਿੰਘ ਧਾਲੀਵਾਲ, ਸ੍ਰ. ਬਲਜੀਤ ਸਿੰਘ ਢਿੱਲੋਂ, ਸ੍ਰ. ਜਸਵਿੰਦਰ ਸਿੰਘ, ਸ੍ਰ. ਚਰਨਜੀਤ ਸਿੰਘ ਔਲਖ, ਸ੍ਰ. ਗੁਰਦੀਪ ਸਿੰਘ ਕਾਨੂੰਗੋ ਫਲਪੋਤਾ, ਸ੍ਰ. ਹਰਦੇਵ ਸਿੰਘ ਕਲਸੀ, ਸ੍ਰ. ਹਰਭਜਨ ਸਿੰਘ, ਜਸਵਿੰਦਰ ਕੌਰ ਜੱਸੀ, ਸ੍ਰ. ਗੁਰਜਿੰਦਰ ਸਿੰਘ, ਸ੍ਰ.ਅਨੁਰਾਗਦੀਪ ਸਿੰਘ ਰੰਧਾਵਾ, ਡਾ. ਸੰਦੀਪ ਸਿੰਘ ਬਰਾੜ, ਡਾ. ਬੂਟਾ ਸਿੰਘ ਢਿਲੋਂ, ਸ੍ਰ. ਤਰਨਜੀਤ ਸਿੰਘ, ਸ੍ਰ. ਪਰਮਜੀਤ ਸਿੰਘ ਸੁਚਿੰਤਨ, ਲੈਫਟੀਨੈਂਟ ਮਨਪ੍ਰੀਤ ਕੌਰ, ਵਰਲਡ ਰਿਕਾਰਡ ਹੋਲਡਰ ਸੀਮਾ ਕਲਿਆਣ, ਸ੍ਰ. ਹਰਵਿੰਦਰ ਸਿੰਘ ਕਥੂਰੀਆ ਆਦਿ ਸ਼ਾਮਲ ਹੋਏ।
