ਤਰਕਸ਼ੀਲ ਮੈਗਜ਼ੀਨ ਦਾ ਮਾਰਚ -ਅਪ੍ਰੈਲ ਅੰਕ ਲੋਕ ਅਰਪਣ ਕੀਤਾ
ਸੰਗਰੂਰ 9 ਮਾਰਚ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਬਰਨਾਲਾ -ਸੰਗਰੂਰ ਦੀ ਮੀਟਿੰਗ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਪ੍ਰਧਾਨਗੀ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ।ਇਸ ਮੀਟਿੰਗ ਵਿੱਚ ਸੂਬਾ ਮੁਖੀ ਮਾਸਟਰ ਰਜਿੰਦਰ ਭਦੌੜ ਤੇ ਸੂਬਾ ਆਗੂ ਗੁਰਪ੍ਰੀਤ ਸ਼ਹਿਣਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਜੋਨ ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਜੋਨ ਦੀਆਂ ਤਰਕਸ਼ੀਲ ਇਕਾਈਆਂ ਦੀ 2025-27 ਦੋ ਸਾਲਾਂ ਲਈ ਹੋਣ ਵਾਲੀ ਚੋਣ ਦੀਆਂ ਮਿਤੀਆਂ ਨਿਯਤ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਛਾਜਲੀ ਤੇ ਬਰਨਾਲਾ ਇਕਾਈਆਂ ਦੀ ਚੋਣ ਹੋ ਗਈ ਹੈ। ਸੰਗਰੂਰ ਇਕਾਈ ਦੀ ਚੋਣ 16 ਮਾਰਚ ਨੂੰ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ, ਭਦੌੜ ਇਕਾਈ ਦੀ ਚੋਣ 15 ਮਾਰਚ ਨੂੰ ਭਦੌੜ ਵਿਖੇ, ਸੁਨਾਮ ਇਕਾਈ ਦੀ ਚੋਣ ਪੈਨਸ਼ਨ ਭਵਨ ਸੁਨਾਮ ਵਿਖੇ 17 ਮਾਰਚ ਨੂੰ ਹੋਵੇਗੀ, ਦਿੜ੍ਹਬਾ, ਧੂਰੀ, ਲੌਂਗੋਵਾਲ ਇਕਾਈਆਂ ਵੀ 20 ਮਾਰਚ ਤੋਂ ਪਹਿਲਾਂ ਆਪੋ ਆਪਣੇ ਇਕਾਈ ਦੀ ਚੋਣ ਕਰਵਾ ਲੈਣਗੀਆਂ। ਮੀਟਿੰਗ ਵਿੱਚ ਦੱਸਿਆ ਗਿਆ ਕਿ ਹਰ ਤਰਕਸ਼ੀਲ ਮੈਂਬਰ ਲਈ ਪ੍ਰਣ ਪੱਤਰ ਭਰਨਾ ਤੇ ਇਕਾਈ ਨੇ ਆਪਣਾ ਹਰ ਕਿਸਮ ਦਾ ਹਿਸਾਬ ਪੂਰਾ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਸੂਬੇ ਦਾ ਚੋਣ ਅਜਲਾਸ 5- 6 ਅਪ੍ਰੈਲ ਨੂੰ ਬਰਨਾਲਾ ਵਿਖੇ ਹੋਵੇਗਾ। ਮੀਟਿੰਗ ਵਿੱਚ ਮਾਰਚ – ਅਪ੍ਰੈਲ ਦਾ ਤਰਕਸ਼ੀਲ ਮੈਗਜੀਨ ਦਾ ਮਾਰਚ – ਅਪ੍ਰੈਲ ਅੰਕ ਵੀ ਲੋਕ ਅਰਪਣ ਕੀਤਾ ਗਿਆ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਕੁਲਦੀਪ ਸਿੰਘ ਨੈਣੇਵਾਲ, ਵਿਸ਼ਵ ਕਾਂਤ ਮਾਸਟਰ ਪਵਨ ਸੁਨਾਮ, ਅਵਤਾਰ ਸਿੰਘ ਬਰਨਾਲਾ, ਪਰਮਜੀਤ ਕੌਰ,ਸੋਹਣ ਸਿੰਘ ਮਾਝੀ, ਪਰਮਜੀਤ ਦੀਵਾਨਾ,ਲਾਭ ਸਿੰਘ ਛਾਜਲਾ ਨੇ ਸ਼ਮੂਲੀਅਤ ਕੀਤੀ।

